ਵਿਰਾਟ ਕੋਹਲੀ ਬਣੇ ਆਈਸੀਸੀ ਕ੍ਰਿਕੇਟਰ ਆਫ ਦ ਮੰਥ, ਕਈ ਧਮਾਕੇਦਾਰ ਪਾਰੀਆਂ ਖੇਡੀਆਂ

Virat Kohli

ਅਕਤੂਬਰ ‘ਚ ਕੋਹਲੀ (Virat Kohli ) ਨੇ 4 ਟੀ-20 ਮੈਚ ਖੇਡੇ ਅਤੇ 205 ਦੌੜਾਂ ਬਣਾਈਆਂ

(ਸਪੋਰਟਸ ਡੈਸਕ)। ਜ਼ਬਰਦਸਤ ਫਾਰਮ ’ਚ ਚਲ ਰਹੇ ਵਿਰਾਟ ਕੋਹਲੀ (Virat Kohli) ਨੂੰ ਅੰਤਰਰਾਸ਼ਟਰੀ ਕ੍ਰਿਕੇਟ ਪਰਿਸ਼ਦ (ICC) ਨੇ ਅਕਤੂਬਰ ਲਈ ਮਹੀਨੇ ਦਾ ਪਲੇਅਰ ਚੁਣਿਆ ਹੈ। ਟੀ-20 ਵਿਸ਼ਵ ਕੱਪ ‘ਚ ਕੋਹਲੀ ਨੇ ਹੁਣ ਤੱਕ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਤੇ ਉਸ ਨੇ 5 ਮੈਚ ਖੇਡੇ ਹਨ ਅਤੇ 123 ਦੀ ਔਸਤ ਨਾਲ 246 ਦੌੜਾਂ ਬਣਾਈਆਂ ਹਨ। ਸਟ੍ਰਾਈਕ ਰੇਟ 138.98 ਰਿਹਾ ਹੈ। ਵਿਰਾਟ ਹੁਣ ਤੱਕ ਇਸ ਟੀ-20 ਵਿਸ਼ਵ ਕੱਪ ’ਤ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ।

ਅਕਤੂਬਰ ‘ਚ ਕੋਹਲੀ ਨੇ 4 ਟੀ-20 ਮੈਚ ਖੇਡੇ ਅਤੇ 205 ਦੌੜਾਂ ਬਣਾਈਆਂ। ਇਸ ਦੌਰਾਨ ਉਨ੍ਹਾਂ ਨੇ 2 ਅਰਧ ਸੈਂਕੜੇ ਬਣਾਏ ਅਤੇ ਉਨ੍ਹਾਂ ਦੀ ਔਸਤ 205 ਰਹੀ। ਵਿਰਾਟ ਕੋਹਲੀ ਨੇ ਹੁਣ ਤੱਕ ਟੂਰਨਾਮੈਂਟ ’ਚ ਧਮਾਕੇਦਾਰ ਪ੍ਰਦਰਸ਼ਨ ਕੀਤਾ ਹੈ। ਉਸ ਨੇ ਟੀਮ ਦੇ ਹਾਲਾਤਾਂ ਅਨੁਸਾਰ ਬੱਲੇਬਾਜ਼ੀ ਕੀਤੀ ਹੈ। ਜਦੋਂ ਟੀਮ ਨੂੰ ਤੇਜ਼ੀ ਨਾਲ ਦੌੜਾਂ ਬਣਾਉਣ ਦੀ ਲੋੜ ਸੀ ਤਾਂ ਵਿਰਾਟ ਨੇ ਤੇਜ਼ੀ ਨਾਲ ਦੌੜਾਂ ਬਣਾਈਆ। ਵਿਰਾਟ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਹੀ ਭਾਰਤੀ ਟੀਮ ਸੈਮੀਫਾਈਨਲ ’ਚ ਪਹੁੰਚ ਗਈ ਹੈ। ਜੇਕਰ ਵਿਰਾਟ ਦਾ ਬੱਲੇ ਅੱਗੇ ਵੀ ਇਸ ਤਰ੍ਹਾਂ ਬੋਲਦਾ ਰਿਹਾ ਤਾਂ ਭਾਰਤ ਨੂੰ ਵਿਸ਼ਵ ਕੱਪ ਜਿੱਤਣ ਤੋਂ ਕੋਈ ਨਹੀਂ ਰੋਕ ਸਕਦਾ।

ਪਾਕਿਸਤਾਨ ਵਿਰੁੱਧ ਬਣਾਈਆਂ 82 ਦੌੜਾਂ

ਵਿਸ਼ਵ ਕੱਪ ਦੇ ਆਪਣੇ ਪਹਿਲੇ ਮੈਚ ਵਿੱਚ ਪਾਕਿਸਤਾਨ ਨੂੰ 4 ਵਿਕਟਾਂ ਨਾਲ ਹਰਾਇਆ ਸੀ। ਇਸ ਮੈਚ ‘ਚ ਵਿਰਾਟ ਕੋਹਲੀ ਨੇ 82 ਦੌੜਾਂ ਦੀ ਨਾਬਾਦ ਪਾਰੀ ਖੇਡ ਕੇ ਮੈਚ ਪਾਕਿਸਤਾਨ ਦੇ ਹੱਥੋਂ ਖੋਹ ਲਿਆ ਸੀ। ਵਿਰਾਟ ਕੋਹਲੀ ਨੇ ਇਹ ਪਾਰੀ ਉਸ ਵੇਲੇ ਖੇਡੀ ਜਦੋਂ ਟੀਮ ਹਾਰ ਦੀ ਕਗਾਰ ’ਤੇ ਸੀ। ਉਸ ਨੇ ਟੀਮ ਇੰਡੀਆ ਨੂੰ ਸੰਭਾਲਿਆ, ਜਿਸ ਨੇ 31 ਦੌੜਾਂ ‘ਤੇ 4 ਵਿਕਟਾਂ ਗੁਆ ਦਿੱਤੀਆਂ। ਹਾਰਦਿਕ ਪਾਂਡਿਆ ਨਾਲ 113 ਦੌੜਾਂ ਦੀ ਸਾਂਝੇਦਾਰੀ ਕੀਤੀ। ਆਖਰੀ ਓਵਰ ‘ਚ ਜਦੋਂ 16 ਦੌੜਾਂ ਦੀ ਲੋੜ ਸੀ ਤਾਂ ਕੋਹਲੀ ਨੇ ਨੋ ਬਾਲ ‘ਤੇ ਛੱਕਾ ਲਗਾ ਕੇ ਟੀਮ ਨੂੰ ਜਿੱਤ ਦਾ ਰਸਤਾ ਦਿਖਾਇਆ।

ਨੀਦਰਲੈਂਡ ਅਤੇ ਬੰਗਲਾਦੇਸ਼ ਖਿਲਾਫ ਵੀ ਬੋਲਿਆ ਕੋਹਲੀ ਦਾ ਬੱਲਾ

ਭਾਰਤ-ਨੀਦਰਲੈਂਡ ਮੈਚ ਵਿੱਚ ਸਾਬਾਕ ਕਪਤਾਨ ਵਿਰਾਟ ਕੋਹਲੀ ਨੇ ਆਪਣੀ ਫਾਰਮ ਨੂੰ ਬਰਕਰਾਰ ਰੱਖਦਿਆਂ 44 ਗੇਂਦਾਂ ਵਿੱਚ 62 ਦੌੜਾਂ ਦੀ ਨਾਬਾਦ ਪਾਰੀ ਖੇਡੀ ਸੀ। ਵਿਰਾਟ ਨੇ ਨੀਂਦਰਲੈਂਡ ਦੇ ਗੇਂਦਬਾਜਾਂ ਦੀ ਖੂਬ ਖਬਰ ਲਈ। ਵਿਰਾਟ ਕੋਹਲੀ ਨੇ ਇਸ ਤੋਂ ਬਾਅਦ ਬੰਗਲਾਦੇਸ਼ ਖਿਲਾਫ ਵੀ 44 ਗੇਂਦਾਂ ‘ਚ 64 ਦੌੜਾਂ ਦੀ ਨਾਬਾਦ ਪਾਰੀ ਖੇਡ ਕੇ ਟੀਮ ਨੂੰ ਜਿੱਤ ਦਿਵਾਈ। ਇਸ ਮੈਚ ‘ਚ ਵੀ ਕੋਹਲੀ ਪਲੇਅਰ ਆਫ ਦਿ ਮੈਚ ਰਹੇ। ਇਹ ਕੋਹਲੀ ਦੀ ਪਾਰੀ ਸੀ, ਜਿਸ ਕਾਰਨ ਟੀਮ ਇੰਡੀਆ ਮਜ਼ਬੂਤ ​​ਸਥਿਤੀ ‘ਚ ਪਹੁੰਚ ਗਈ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ