ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਕੀਤੀ ਗਈ ਦਾਨ
(ਨੈਨਸੀ ਇੰਸਾਂ/ਰਾਜ ਸਿੰਗਲਾ) ਲਹਿਰਾਗਾਗਾ। ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ਤਹਿਤ ਪਿੰਡ ਸੰਗਤਪੁਰਾ ਦੇ ਪ੍ਰੇਮੀ ਗੁਰਦਿਆਲ ਸਿੰਘ ਇੰਸਾਂ (41) ਨੇ ਦੇਹਾਂਤ ਉਪਰੰਤ ਸਰੀਰਦਾਨੀ ਬਣਨ ਦਾ ਮਾਣ ਹਾਸਲ ਕੀਤਾ ਹੈ ਦੇਹਾਂਤ ਉਪਰੰਤ ਉਨ੍ਹਾਂ ਦਾ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ ਹੈ। ਇਹ ਪਿੰਡ ਸੰਗਤਪੁਰਾ ਦਾ ਤੀਸਰਾ ਤੇ ਬਲਾਕ ਲਹਿਰਾਗਾਗਾ ਦਾ 25ਵਾਂ ਸਰੀਰਦਾਨ ਸੀ। Medica Research
ਸਰੀਰਦਾਨੀ ਦੇ ਪੁੱਤਰ ਸਾਹਿਲ ਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਨੇ ਜਿਉਂਦੇ ਜੀਅ ਡੇਰਾ ਸੱਚਾ ਸੌਦਾ ਦੀ ਪ੍ਰੇਰਨਾ ਨਾਲ ਦੇਹਾਂਤ ਉਪਰੰਤ ਸਰੀਰਦਾਨ ਦਾ ਪ੍ਰਣ ਕੀਤਾ ਹੋਇਆ ਸੀ ਅੱਜ ਉਨ੍ਹਾਂ ਦੇ ਪਿਤਾ ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਸੀ ਜਿਸ ਤੋਂ ਬਾਅਦ ਉਨ੍ਹਾਂ ਦੀ ਇੱਛਾ ਪੂਰੀ ਕਰਦਿਆਂ ਉਨ੍ਹਾਂ ਦੀ ਮ੍ਰਿਤਕ ਦੇਹ ਆਈਟੀਐਮ ਆਯੁਰਵੈਦਿਕ ਮੈਡੀਕਲ ਕਾਲਜ ਯੂਪੀ ਨੂੰ ਮੈਡੀਕਲ ਖੋਜਾਂ ਲਈ ਦਾਨ ਕੀਤੀ ਗਈ ਹੈ। Medica Research
ਇਹ ਵੀ ਪੜ੍ਹੋ: ਡੇਰਾ ਸ਼ਰਧਾਲੂਆਂ ਨੇ ਪੰਛੀਆਂ ਲਈ ਪਾਣੀ ਦੇ ਕਟੋਰੇ ਰੱਖੇ
ਅੱਜ ਗੁਰਦਿਆਲ ਸਿੰਘ ਇੰਸਾਂ ਦੀ ਮ੍ਰਿਤਕ ਦੇਹ ਨੂੰ ਫੁੱਲਾਂ ਨਾਲ ਲੱਦੀ ਗੱਡੀ ’ਚ ਰੱਖ ਕੇ ਸਮੁੱਚੇ ਪਿੰਡ ਵਿੱਚ ਲਿਜਾਇਆ ਗਿਆ ਅਤੇ ‘ਗੁਰਦਿਆਲ ਸਿੰਘ ਇੰਸਾਂ ਅਮਰ ਰਹੇ’ ਦੇ ਨਾਅਰੇ ਲਾਏ ਗਏ। ਮ੍ਰਿਤਕ ਦੇਹ ਵਾਲੀ ਗੱਡੀ ਨੂੰ ਹਰੀ ਝੰਡੀ ਪਿੰਡ ਦੇ ਮੋਹਤਵਰ ਹਰਪਾਲ ਸਿੰਘ ਵੱਲੋਂ ਦਿੱਤੀ ਗਈ। ਇਸ ਮੌਕੇ 85 ਮੈਂਬਰ ਗੁਰਵਿੰਦਰ ਇੰਸਾਂ, 85 ਮੈਂਬਰ ਅਮਰੀਕ ਸਿੰਘ ਇੰਸਾਂ, 85 ਮੈਂਬਰ ਹਰਵੀਰ ਸਿੰਘ ਇੰਸਾਂ, ਸੁਖਪਾਲ ਇੰਸਾਂ ਉਭੇ ਕਲਾਂ, ਪਿੰਡਾਂ/ਸ਼ਹਿਰਾ ਦੇ ਪ੍ਰੇਮੀ ਸੇਵਕ, 15 ਮੈਂਬਰ, ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਵਿੰਗ ਦੇ ਸੇਵਾਦਾਰ, ਰਿਸ਼ਤੇਦਾਰ, ਸਕੇ-ਸਬੰਧੀਆਂ ਨੇ ਸਰੀਰਦਾਨੀ ਗੁਰਦਿਆਲ ਇੰਸਾਂ ਨੂੰ ਅੰਤਿਮ ਵਿਧਾਈ ਦਿੱਤੀ।
ਸਰੀਰਦਾਨੀ ਦੀ ਮੁਹਿੰਮ ਸਮਾਜ ਨੂੰ ਸੇਧ ਦੇਣ ਵਾਲੀ
ਪਿੰਡ ਦੇ ਮੋਹਤਵਰ ਹਰਪਾਲ ਸਿੰਘ ਨੇ ਕਿਹਾ ਕਿ ਇਹ ਅੱਜ ਜੋ ਸਰੀਰਦਾਨ ਹੋ ਰਿਹਾ ਹੈ ਇਹ ਪਿੰਡ ਦਾ ਤੀਸਰਾ ਸਰੀਰਦਾਨ ਹੈ। ਇਹ ਬਹੁਤ ਹੀ ਸ਼ਲਾਘਾਯੋਗ ਕੰਮ ਹੈ। ਪਰਿਵਾਰ ਵੱਲੋਂ ਚੁੱਕਿਆ ਗਿਆ ਕਿ ਇਹ ਮਾਨਵਤਾ ਭਲਾਈ ਦਾ ਸ਼ਲਾਘਾਯੋਗ ਕਦਮ ਹੈ ਡੇਰਾ ਸੱਚਾ ਸੌਦਾ ਵੱਲੋਂ ਚਲਾਈ ਗਈ ਸਰੀਰਦਾਨੀ ਦੀ ਮੁਹਿੰਮ ਸਮਾਜ ਨੂੰ ਸੇਧ ਦੇਣ ਵਾਲੀ ਹੈ।