Body Donation: ਇਤਿਹਾਸਿਕ ਪਿੰਡ ਮੌੜਾਂ ਦੇ ਪਹਿਲੇ ਸਰੀਰਦਾਨੀ ਬਣੇ ਗੁਰਦੇਵ ਸਿੰਘ ਆਹਲੂਵਾਲੀਆ

Body Donation
Body Donation: ਇਤਿਹਾਸਿਕ ਪਿੰਡ ਮੌੜਾਂ ਦੇ ਪਹਿਲੇ ਸਰੀਰਦਾਨੀ ਬਣੇ ਗੁਰਦੇਵ ਸਿੰਘ ਆਹਲੂਵਾਲੀਆ

ਡੇਰਾ ਸੱਚਾ ਸੌਦਾ ਦੀ ਪ੍ਰੇਰਨਾ ਸਦਕਾ ਬਲਾਕ ਮਹਿਲਾਂ ਚੌਕ ਤੋਂ ਹੋ ਚੁੱਕੇ ਹਨ 11 ਸਰੀਰਦਾਨ

Body Donation: (ਨਰੇਸ਼ ਕੁਮਾਰ) ਮਹਿਲਾਂ ਚੌਂਕ/ਸੰਗਰੂਰ। ਇਤਿਹਾਸਿਕ ਪਿੰਡ ਮੌੜਾਂ ਦੇ ਡੇਰਾ ਪ੍ਰੇਮੀ ਗੁਰਦੇਵ ਸਿੰਘ ਇੰਸਾਂ ਆਹੂਲਵਾਲੀਆ ਪੁੱਤਰ ਸੁਰਜਣ ਸਿੰਘ ਪਹਿਲੇ ਸਰੀਰਦਾਨੀ ਬਣੇ। ਡੇਰਾ ਪ੍ਰੇਮੀ ਗੁਰਦੇਵ ਸਿੰਘ ਕੁਝ ਬਿਮਾਰ ਰਹਿਣ ਪਿਛੋਂ ਅਚਾਨਕ ਅਕਾਲ ਚਲਾਣਾ ਕਰ ਗਏ। ਉਨ੍ਹਾਂ ਨੇ ਡੇਰਾ ਸੱਚਾ ਸੌਦਾ ਦੀ ਪਾਵਨ ਪ੍ਰੇਰਨਾ ਸਦਕਾ ਜਿਉਂਦੇ ਜੀਅ ਇਹ ਹਲਫ਼ ਲਿਆ ਹੋਇਆ ਸੀ ਕਿ ਦੇਹਾਂਤ ਤੋਂ ਬਾਅਦ ਉਨ੍ਹਾਂ ਦਾ ਸਰੀਰ ਮੈਡੀਕਲ ਖੋਜਾਂ ਲਈ ਹੀ ਦਾਨ ਕੀਤਾ ਜਾਵੇ। ਅੱਜ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੇ ਗੁਰਦੇਵ ਸਿੰਘ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ।

ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ 85 ਮੈਂਬਰ ਰਣਜੀਤ ਸਿੰਘ ਮਹਿਲਾਂ ਨੇ ਦੱਸਿਆ ਕਿ ਪਿੰਡ ਮੌੜਾਂ ਦੇ ਡੇਰਾ ਪ੍ਰੇਮੀ ਗੁਰਦੇਵ ਸਿੰਘ ਇੰਸਾਂ ਡੇਰਾ ਸੱਚਾ ਸੌਦਾ ਦੇ ਪੱਕੇ ਸ਼ਰਧਾਲੂ ਸਨ ਅਤੇ ਲੰਗਰ ਸੰਮਤੀ ਦੇ ਸੇਵਾਦਾਰ ਅਤੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਮੈਂਬਰ ਵੀ ਸਨ। ਅੱਜ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਪੂਜਨੀਕ ਗੁਰੁੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ਸਦਕਾ ਮੈਡੀਕਲ ਖੋਜਾਂ ਲਈ ਸ੍ਰੀ ਰਾਮ ਮੂਰਤੀ ਸਮਾਰਕ ਆਫ ਮੈਡੀਕਲ ਸਾਇੰਸ ਬਰੇਲੀ (ਯੂਪੀ) ਵਿਖੇ ਭੇਜ ਦਿੱਤਾ ਗਿਆ। ਇਹ ਬਲਾਕ ਮਹਿਲਾਂ ਚੌਂਕ ਦੇ 11ਵੇ ਸਰੀਰਦਾਨੀ ਅਤੇ ਪਿੰਡ ਮੌੜਾਂ ਦੇ ਪਹਿਲੇ ਸਰੀਰਦਾਨੀ ਹਨ। Body Donation

ਇਹ ਵੀ ਪੜ੍ਹੋ: Cold Weather Punjab: ਪੰਜਾਬੀਓ ਹੋ ਜਾਓ ਤਿਆਰ, ਮੀਂਹ ਦੀ ਤਿਆਰੀ, ਇਨ੍ਹਾਂ ਜ਼ਿਲ੍ਹਿਆਂ ’ਚ ਧੁੰਦ ਦੌਰਾਨ ਮੀਂਹ ਦੀ ਚੇਤਾਵ…

ਉਨ੍ਹਾਂ ਦੱਸਿਆ ਕਿ ਗੁਰਦੇਵ ਸਿੰਘ ਇੰਸਾਂ ਦੀ ਮ੍ਰਿਤਕ ਦੇਹ ਵਾਲੀ ਗੱਡੀ ਨੂੰ ਇੰਪਰੂਵਮੈਂਟ ਟਰੱਸਟ ਸੰਗਰੂਰ ਦੇ ਚੇਅਰਮੈਨ ਪ੍ਰੀਤਮ ਸਿੰਘ ਪੀਤੂ
ਅਤੇ ਪੁਲਿਸ ਚੌਂਕੀ ਇੰਚਾਰਜ ਮਹਿਲਾਂ ਏਐਸਆਈ ਸਰਵਨ ਸਿੰਘ ਅਤੇ ਪਿੰਡ ਦੇ ਸਰਪੰਚ ਬਲਵਿੰਦਰ ਸਿੰਘ ਬੱਬੂ ਨੇ ਸਾਂਝੇ ਤੌਰ ’ਤੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਗੁਰਦੇਵ ਸਿੰਘ ਇੰਸਾਂ ਦੀ ਗੱਡੀ ਨੂੰ ਫੁੱਲਾਂ ਨਾਲ ਸਜਾਇਆ ਗਿਆ ਅਤੇ ਪਿੰਡ ’ਚ ਲਿਜਾਇਆ ਗਿਆ ਗੁਰਦੇਵ ਸਿੰਘ ਇੰਸਾਂ ਅਮਰ ਰਹੇ ਦੇ ਨਾਅਰੇ ਵੀ ਲਾਏ ਗਏ। Body Donation

ਇਸ ਮੌਕੇ ਡੇਰਾ ਪ੍ਰੇਮੀਆਂ ਵੱਲੋਂ ਆਪਣੇ ਸੰਬੋਧਨ ਵਿਚ ਸਰੀਰਦਾਨ ਮਹੱਤਤਾ ਬਾਰੇ ਆਏ ਹੋਏ ਪਤਵੰਤੇ ਸੱਜਣਾਂ ਨੂੰ ਜਾਣਕਾਰੀ ਦਿੱਤੀ ਗਈ। ਇਸ ਉਪਰੰਤ ਇੱਕ ਵੱਡੇ ਇਕੱਠ ਦੇ ਰੂਪ ਵਿੱਚ ਸਾਧ-ਸੰਗਤ ਦੀ ਹਾਜ਼ਰੀ ਵਿੱਚ ਗੁਰਦੇਵ ਇੰਸਾਂ ਦੀ ਮਿ੍ਰਤਕ ਦੇਹ ਨੂੰ ਬਰੇਲੀ ਲਈ ਰਵਾਨਾ ਕਰ ਦਿੱਤਾ ਗਿਆ। ਇਸ ਮੌਕੇ ’ਤੇ ਪਰਿਵਾਰਿਕ ਮੈਂਬਰ ਪਤਨੀ ਗੁਰਮੇਲ ਕੌਰ ਅਤੇ ਪੁੱਤਰ ਕੁਲਜੀਤ ਸਿੰਘ ਤੋਂ ਇਲਾਵਾ ਹੋਰ ਸਾਕ ਸਬੰਧੀ, ਰਿਸ਼ਤੇਦਾਰ ਅਤੇ ਪਿੰਡ ਮੌੜਾਂ ਦੇ ਮੋਹਤਵਾਰ ਪਤਵੰਤੇ ਸੱਜਣ ਹਾਜ਼ਰ ਸਨ।

ਇਸ ਤੋਂ ਇਲਾਵਾ 85 ਮੈਂਬਰ ਪ੍ਰਗਟ ਸਿੰਘ, ਜੋਰਾ ਸਿੰਘ, ਦਲਜੀਤ ਸਿੰਘ, ਰਾਜੇਸ਼ ਬਿੱਟੂ ਸੁਨਾਮ, ਬਿੱਕਰ ਸਿੰਘ, 85 ਮੈਂਬਰ ਮਲਕੀਤ ਸਿੰਘ, ਟੋਨੀ ਇੰਸਾਂ ਦਿੜ੍ਹਬਾ, ਭੈਣ ਦਰਸ਼ਨਾ ਇੰਸਾਂ, ਪ੍ਰੇਮੀ ਸੇਵਕ ਗੁਰਦੀਪ ਸਿੰਘ ਮੌੜਾਂ, ਗੁਰਚਰਨ ਸਿੰਘ, ਜਗਤਾਰ ਸਿੰਘ, ਗੁਰਜੰਟ ਸਿੰਘ, ਬਲਦੇਵ ਸਿੰਘ, ਗੋਬਿੰਦ ਸਿੰਘ, ਰਾਮਪਾਲ ਸਿੰਘ, ਦਰਸ਼ਨ ਸਿੰਘ ਵਾਲੀਆ, ਅਮਰੀਕ ਸਿੰਘ, ਮਿੱਠੂ ਸਿੰਘ, ਹੀਰਾ ਸਿੰਘ, ਕਾਲਾ ਮੌੜਾਂ, ਪਿਜੌਰ ਸਿੰਘ ਐਸਐਚਓ, ਬਿੰਦਰ ਸਿੰਘ, ਮੇਜਰ ਸਿੰਘ ਵਾਲੀਆ, ਪ੍ਰਦੀਪ ਸਿੰਘ ਵਾਲੀਆ, ਵੈਦ ਸ਼ਿਵ ਕੁਮਾਰ ਅਤੇ ਹੋਰ ਬਲਾਕ ਮਹਿਲਾਂ ਚੌਂਕ ਦੇ ਸੇਵਾਦਾਰ ਅਤੇ ਸਾਧ ਸੰਗਤ ਹਾਜ਼ਰ ਸੀ।

ਸਰੀਰਦਾਨ ਕਰਨਾ ਇੱਕ ਚੰਗਾ ਉਪਰਾਲਾ ਹੈ : ਚੇਅਰਮੈਨ

ਚੇਅਰਮੈਨ ਇੰਮਪਰੂਵਮੈਂਟ ਟਰੱਸਟ ਸੰਗਰੂਰ ਪ੍ਰੀਤਮ ਸਿੰਘ ਪੀਤੂ ਨੇ ਸਰੀਰਦਾਨ ਬਾਰੇ ਕਿਹਾ ਕਿ ਇਹ ਬਹੁਤ ਹੀ ਵਧੀਆ ਉਪਰਾਲਾ ਹੈ ਕਿਉਂਕਿ ਮਰਨੋ ਉਪਰੰਤ ਇਹ ਸਰੀਰ ਮਿੱਟੀ ਹੋ ਜਾਂਦਾ ਹੈ। ਜੇਕਰ ਇਸ ਨੂੰ ਕਿਸੇ ਦੇ ਕੰਮ ਆ ਸਕੇ ਤਾਂ ਜ਼ਰੂਰ ਸਰੀਰਦਾਨ ਕਰਨਾ ਚਾਹੀਦਾ ਹੈ। ਮੈਂ ਇਸਦੀ ਬਹੁਤ ਸ਼ਲਾਘਾ ਕਰਦਾ ਹਾਂ। ਇਹ ਇੱਕ ਚੰਗੀ ਸੋਚ ਹੈ ਜਿਸ ਨਾਲ ਸਾਡੇ ਸਮਾਜ ਨੂੰ ਫਾਇਦਾ ਹੁੰਦਾ ਹੈ।

ਸਰੀਰਦਾਨ ਮਹਾਂਦਾਨ ਹੈ : ਸਰਪੰਚ

ਬਲਵਿੰਦਰ ਸਿੰਘ ਬੱਬੂ ਸਰਪੰਚ ਪਿੰਡ ਮੌੜਾਂ ਨੇ ਇਸ ਬਾਰੇ ਕਿਹਾ ਕਿ ਅੱਜ ਸਾਡੇ ਪਿੰਡ ਡੇਰਾ ਪ੍ਰੇਮੀ ਗੁਰਦੇਵ ਸਿੰਘ ਦਾ ਸਰੀਰਦਾਨ ਹੋਇਆ ਹੈ ਜੋ ਕਿ ਪਹਿਲਾ ਸਰੀਰਦਾਨ ਹੈ। ਮੈਂ ਇਸਨੂੰ ਇੱਕ ਚੰਗਾ ਮਾਨਵਤਾ ਭਲਾਈ ਕੰਮ ਸਮਝਦਾ ਹਾਂ ਕਿਉਂਕਿ ਇਸ ਨਾਲ ਸਾਡੇ ਮੈਡੀਕਲ ਦੀ ਪੜ੍ਹਾਈ ਕਰ ਰਹੇ ਬੱਚੇ ਨਵੀਆਂ ਬਿਮਾਰੀਆਂ ਦੀ ਖੋਜ ਕਰ ਸਕਣਗੇ। ਸਰੀਰਦਾਨ ਇੱਕ ਵੱਡਾ ਮਹਾਂਦਾਨ ਹੈ।

ਸਰੀਰਦਾਨ ਮੁਹਿੰਮ ਨਾਲ ਸਮਾਜ ਵਿੱਚ ਆਵੇਗੀ ਜਾਗਰੂਕਤਾ : ਏਐਸਆਈ

ਏਐਸਆਈ ਸਰਵਨ ਸਿੰਘ ਚੌਂਕੀ ਇੰਚਾਰਜ ਮਹਿਲਾਂ ਚੌਂਕ ਨੇ ਕਿਹਾ ਕਿ ਸਰੀਰਦਾਨ ਇੱਕ ਮਹਾਂਦਾਨ ਹੈ ਜੋ ਕਿ ਕੋਈ ਕੋਈ ਹੀ ਕਰ ਰਿਹਾ ਹੈ। ਡੇਰਾ ਪ੍ਰੇਮੀਆਂ ਦੇ ਇਸ ਉਪਰਾਲੇ ਨਾਲ ਸਮਾਜ ਵਿੱਚ ਜਾਗਰੂਕਤਾ ਆਵੇਗੀ। Body Donation

LEAVE A REPLY

Please enter your comment!
Please enter your name here