ਪਿੰਡ ਅਬੁੱਲਖੁਰਾਣਾ ਦੇ 8ਵੇਂ ਤੇ ਬਲਾਕ ਮਲੋਟ ਦੇ ਬਣੇ 44ਵੇਂ ਸਰੀਰਦਾਨੀ | Body Donation
Body Donation: (ਮੇਵਾ ਸਿੰਘ) ਮਲੋਟ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਾਵਨ ਪ੍ਰੇਰਨਾ ਸਦਕਾ ਡੇਰਾ ਸੱਚਾ ਸੌਦਾ ਦੇ ਸਰਧਾਲੂ ਮਾਤਾ ਗੁਰਦੇਵ ਕੌਰ ਇੰਸਾਂ (97) ਧਰਮ ਪਤਨੀ ਸੱਚਖੰਡਵਾਸੀ ਜਰਨੈਲ ਸਿੰਘ ਵਾਸੀ ਪਿੰਡ ਅਬੁੱਲਖੁਰਾਣਾ, ਬਲਾਕ ਮਲੋਟ ਦਾ ਮ੍ਰਿਤਕ ਸਰੀਰ ਸਮੂਹ ਪਰਿਵਾਰ ਨੇ ਆਪਣੀ ਪੂਰੀ ਸਹਿਮਤੀ ਅਤੇ ਜਿੰਮੇਵਾਰਾਂ ਦੇ ਸਹਿਯੋਗ ਨਾਲ ਡਾਕਟਰੀ ਖੋਜਾਂ ਲਈ ਦਾਨ ਕੀਤਾ ਗਿਆ।
ਸੱਚਖੰਡਵਾਸੀ ਗੁਰਦੇਵ ਕੌਰ ਇੰਸਾਂ ਪਿੰਡ ਅਬੁੱਲਖੁਰਾਣਾ ਦੇ ਅੱਠਵੇਂ ਅਤੇ ਬਲਾਕ ਮਲੋਟ ਦੇ 44ਵੇਂ ਸਰੀਰਦਾਨੀ ਬਣ ਗਏ ਹਨ। ਸੱਚਖੰਡਵਾਸੀ ਗੁਰਦੇਵ ਕੌਰ ਇੰਸਾਂ ਬੀਤੀ ਦੇਰ ਰਾਤ ਆਪਣੀ ਸੁਆਸਾਂ ਰੁੂਪੀ ਨੂੰ ਪੂੰਜੀ ਨੂੰ ਪੂਰਾ ਕਰਦਿਆਂ ਕੁੱਲ ਮਾਲਕ ਦੇ ਚਰਨਾਂ ਵਿਚ ਸੱਚਖੰਡ ਜਾ ਬਿਰਾਜੇ ਸਨ। ਇਸ ਮੌਕੇ ਸਮੂਹ ਪਰਿਵਾਰ ਨਾਲ ਨਗਰ ਨਿਵਾਸੀਆਂ, ਰਿਸਤੇਦਾਰਾਂ, ਪੰਜਾਬ ਦੇ 85 ਮੈਂਬਰਾਂ, ਹੋਰ ਜਿੰਮੇਵਾਰਾਂ ਤੇ ਸਮੂਹ ਸਾਧ-ਸੰਗਤ ਵੱਲੋਂ ਡੂੰਘੀ ਹਮਦਰਦੀ ਜਿਤਾਈ ਗਈ।
ਇਹ ਵੀ ਪੜ੍ਹੋ: Welfare: ਪ੍ਰੇਮੀ ਭੋਲਾ ਇੰਸਾਂ ਬਣੇ ਸਰੀਰਦਾਨੀ
ਸੱਚਖੰਡ ਵਾਸੀ ਗੁਰਦੇਵ ਕੌਰ ਇੰਸਾਂ ਦੇ ਮ੍ਰਿਤਕ ਸਰੀਰ ਨੂੰ ਡਾਕਟਰੀ ਖੋਜਾਂ ਲਈ ਦਾਨ ਕਰਨ ਤੋਂ ਪਹਿਲਾਂ ਫੁੱਲਾਂ ਨਾਲ ਸਜਾਈ ਗੱਡੀ ਵਿਚ ਰੱਖਿਆ ਗਿਆ। ਇਸ ਤੋਂ ਬਾਅਦ ਉਨਾਂ ਦੀ ਅੰਤਿਮ ਯਾਤਰਾ ਘਰ ਤੋਂ ਸੁਰੂ ਹੋਣ ਸਮੇਂ ਜਿਥੇ ਉਨਾਂ ਦੇ ਪੁੱਤਰਾਂ ਖੇਤਾ ਸਿੰਘ ਇੰਸਾਂ, ਗੁਰਤੇਜ ਸਿੰਘ ਨੇ ਭਰੇ ਮਨ ਨਾਲ ਅਰਥੀ ਨੂੰ ਮੋਢਾ ਲਾਇਆ, ਉਥੇ ਉਨਾਂ ਦੀਆਂ ਪੋਤਰੀਆਂ ਤੇ ਪੋਤਰਿਆਂ ਨੇ ਵੀ ਅਰਥੀ ਨੂੰ ਮੋਢਾ ਦਿੱਤਾ। ਬੇਨਤੀ ਦਾ ਸਬਦ ਬੋਲਕੇ ਸਰੀਰਦਾਨੀ ਗੁਰਦੇਵ ਕੌਰ ਇੰਸਾਂ ਦੇ ਮ੍ਰਿਤਕ ਸਰੀਰ ਨੂੰ ਡਾਕਟਰੀ ਖੋਜਾਂ ਲਈ ਭਰੀਆਂ ਅੱਖਾਂ ਨਾਲ ਆਦੇਸ਼ ਮੈਡੀਕਲ ਕਾਲਜ ਭੁੱਚੋਕਲਾਂ (ਬਠਿੰਡਾ) ਨੂੰ ਰਵਾਨਾ ਕੀਤਾ ਗਿਆ। Body Donation
ਇਸ ਮੌਕੇ ਸੇਵਾਦਾਰ ਬਾਈ ਕੁਲਵੰਤ ਸਿੰਘ ਇੰਸਾਂ, ਗੁਰਚਰਨ ਸਿੰਘ ਗਿਆਨੀ ਇੰਸਾਂ, ਪੰਜਾਬ ਦੇ 85 ਮੈਂਬਰਾਂ ਵਿਚ ਬਲਵਿੰਦਰ ਸਿੰਘ ਇੰਸਾਂ, ਰਾਹੁਲ ਇੰਸਾਂ, ਹਰਪਾਲ ਸਿੰਘ ਰਿੰਕੂ ਇੰਸਾਂ, ਜਸਵੀਰ ਸਿੰਘ ਇੰਸਾਂ, 85 ਮੈਂਬਰ ਭੈਣਾ ਵਿਚ ਅਮਰਜੀਤ ਕੌਰ ਇੰਸਾਂ, ਮਮਤਾ ਗੋਇਲ ਇੰਸਾਂ, ਸਤਵੰਤ ਕੌਰ ਇੰਸਾਂ, ਪਿੰਡ ਦੇ ਮੋਹਤਬਾਰਾਂ ਵਿਚ ਜਗਪਾਲ ਸਿੰਘ ਅਬੁੱਲਖੁਰਾਣਾ, ਰੁਪਮਨਦੀਪ ਸਿੰਘ ਗੋਲਡੀ ਬਰਾੜ, ਸੁਰਜੀਤ ਸਿੰਘ ਸਾਬਕਾ ਸਰਪੰਚ ਪਿੰਡ ਅਬੁੱਲਖੁਰਾਣਾ, ਮਾ: ਨਛੱਤਰ ਸਿੰਘ ਬਰਾੜ, ਅਨਿਲ ਕੁਮਾਰ ਇੰਸਾਂ ਪ੍ਰੇਮੀ ਸੇਵਕ ਬਲਾਕ ਮਲੋਟ, ਸ਼ੀਸਪਾਲ ਇੰਸਾਂ ਪ੍ਰੇਮੀ ਸੇਵਕ ਰੱਥੜੀਆਂ, ਦੀਵਾਨ ਚੰਦ ਇੰਸਾਂ ਪ੍ਰੇਮੀ ਸੇਵਕ ਅਬੁੱਲਖੁਰਾਣਾ, ਪਿੰਡ ਦੇ ਹੋਰ ਸੇਵਾਦਾਰਾਂ ਵਿਚ ਮਾਂਹਵੀਰ ਇੰਸਾਂ, ਰਾਜ ਕੁਮਾਰ ਇੰਸਾਂ, ਕ੍ਰਿਸ਼ਨ ਲਾਲ ਇੰਸਾਂ, ਚਮਕੌਰ ਸਿੰਘ ਇੰਸਾਂ, ਸ਼ਮਿੰਦਰ ਸਿੰਘ ਇੰਸਾਂ, ਅਮਾਨਤ ਇੰਸਾਂ ਅਤੇ ਸੁਖਜਿੰਦਰ ਸਿੰਘ ਆਦਿ ਮੌਜੂਦ ਸਨ।
ਕੀ ਕਹਿੰਦੇ ਹਨ ਪਿੰਡ ਤੇ ਇਲਾਕੇ ਮੰਨੇ ਪ੍ਰਵੰਨੇ ਮੋਹਤਬਾਰ
ਇਸ ਸਮੇਂ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਜਗਪਾਲ ਸਿੰਘ ਅਬੁੱਲਖੁਰਾਣਾ, ਮਾ. ਨਛੱਤਰ ਸਿੰਘ ਬਰਾੜ ਅਤੇ ਸਾਬਕਾ ਸਰਪੰਚ ਸੁਰਜੀਤ ਸਿੰਘ ਨੇ ਕਿਹਾ ਕਿ ਜੇਕਰ ਮ੍ਰਿਤਕ ਸਰੀਰ ਡਾਕਟਰੀ ਖੋਜਾਂ ਲਈ ਦਾਨ ਕੀਤਾ ਜਾਵੇ ਤਾਂ ਸਾਡੇ ਨਵੇਂ ਬਣਨ ਵਾਲੇ ਨੌਜਵਾਨ ਡਾਕਟਰਾਂ ਵੱਲੋਂ ਮ੍ਰਿਤਕ ਸਰੀਰਾਂ ਤੇ ਖੋਜਾਂ ਕਰਕੇ ਲਾ-ਇਲਾਜ ਬੀਮਾਰੀਆਂ ਦਾ ਇਲਾਜ ਸੌਖਾ ਲੱਭਿਆ ਜਾ ਸਕਦਾ। ਜਿਸ ਕਰਕੇ ਅਸੀਂ ਆਉਣ ਵਾਲੇ ਭਵਿੱਖ ਵਿਚ ਲਾਇਲਾਜ ਤੇ ਘਾਤਕ ਬਿਮਾਰੀਆਂ ਦੀ ਮਾਰ ਤੋਂ ਕਾਫੀ ਹੱਦ ਤੱਕ ਬਚ ਸਕਦੇ ਹਾਂ।