ਗੁਰਦੇਵ ਕੌਰ ਇੰਸਾਂ ਨੇ ਪਿੰਡ ਚੰਨੂੰ ਦੇ ਤੀਸਰੇ, ਪਰਿਵਾਰ ’ਚੋਂ ਦੂਸਰੇ ਤੇ ਬਲਾਕ ਦੇ 14ਵੇਂ ਸਰੀਰਦਾਨੀ ਬਣਨ ਦਾ ਖੱਟਿਆ ਲਾਹਾ
Welfare: ਲੰਬੀ, (ਮੇਵਾ ਸਿੰਘ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਾਵਨ ਪ੍ਰੇਰਨਾ ’ਤੇ ਚੱਲਦਿਆਂ ਮਾਤਾ ਗੁਰਦੇਵ ਕੌਰ ਇੰਸਾਂ ਧਰਮ ਪਤਨੀ ਸਰੀਰਦਾਨੀ ਬਲਦੇਵ ਸਿੰਘ ਇੰਸਾਂ ਵਾਸੀ ਪਿੰਡ ਚੰਨੂੰ ਬਲਾਕ ਲੰਬੀ ਦੇ ਮ੍ਰਿਤਕ ਸਰੀਰ ਨੂੰ ਸਮੂਹ ਪਰਿਵਾਰ ਅਤੇ ਰਿਸ਼ਤੇਦਾਰਾਂ ਨੇ ਪੰਜਾਬ ਦੇ 85 ਮੈਂਬਰਾਂ ਤੇ ਹੋਰ ਜਿੰਮੇਵਾਰਾਂ ਦੇ ਸਹਿਯੋਗ ਨਾਲ ਅੰਮ੍ਰਿਤਾ ਸਕੂਲ ਆਫ ਮੈਡੀਸ਼ਨ ਸੈਕਟਰ-88 ਫਰੀਦਾਬਾਦ (ਹਰਿਆਣਾ ) ਨੂੰ ਮੈਡੀਕਲ ਖੋਜਾਂ ਲਈ ਦਾਨ ਕਰਵਾਇਆ ਗਿਆ।
ਇੱਥੇ ਜਿਕਰ ਕਰਨਾ ਬਣਦਾ ਹੈ ਕਿ ਸਰੀਰਦਾਨੀ ਗੁਰਦੇਵ ਕੌਰ ਇੰਸਾਂ ਪਿੰਡ ਚੰਨੂੰ ਦੇ ਤੀਸਰੇ ਸਰੀਰਦਾਨੀ, ਬਲਾਕ ਲੰਬੀ ਦੇ 14ਵੇਂ, ਜਦੋਂ ਕਿ ਪਿੰਡ ਚੰਨੂੰ ਵਿਚ ਕੁਝ ਸਾਲ ਪਹਿਲਾਂ ਉਨਾਂ ਦੇ ਪਤੀ ਬਲਦੇਵ ਸਿੰਘ ਨੇ ਪਹਿਲੇ ਸਰੀਰਦਾਨੀ ਹੋਣ ਦਾ ਮਾਣ ਖੱਟਿਆ ਸੀ, ਤੇ ਜਿਸ ਕਰਕੇ ਸਰੀਰਦਾਨੀ ਗੁਰਦੇਵ ਕੌਰ ਇੰਸਾਂ ਇਕੋ ਪਰਿਵਾਰ ਵਿਚੋਂ ਦੂਸਰੇ ਸਰੀਰਦਾਨੀ ਬਣ ਗਏ ਹਨ। ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਸਨ, ਤੇ ਬੀਤੀ ਰਾਤ ਆਪਣੀ ਸੁਆਸਾਂ ਰੂਪੀ ਪੂੰਜੀ ਨੂੰ ਪੂਰਾ ਕਰਕੇ ਕੁੱਲ ਮਾਲਕ ਦੇ ਚਰਨਾਂ ਵਿਚ ਸੱਚਖੰਡ ਜਾ ਬਿਰਾਜੇ ਸਨ। ਮ੍ਰਿਤਕ ਸਰੀਰ ਨੂੰ ਡਾਕਟਰੀ ਖੋਜਾਂ ਲਈ ਦਾਨ ਕਰਨ ਤੋਂ ਪਹਿਲਾਂ ਇਕ ਫੁੱਲਾਂ ਨਾਲ ਸਜਾਈ ਗੱਡੀ ਵਿਚ ਰੱਖਿਆ ਗਿਆ। ਇਸ ਤੋਂ ਬਾਅਦ ਕੁੱਲ ਮਾਲਕ ਅੱਗੇ ਅਰਦਾਸ ਕਰਦਿਆਂ ਬੇਨਤੀ ਦਾ ਸਬਦ ਬੋਲਣ ਤੋਂ ਬਾਅਦ ਉਨਾਂ ਦੀ ਅੰਤਿਮ ਯਾਤਰਾ ਘਰ ਤੋਂ ਸੁਰੂ ਹੋਣ ਸਮੇਂ ਉਨਾਂ ਦੀਆਂ ਬੇਟੀਆਂ ਕਰਮਜੀਤ ਕੌਰ, ਸਿੰਦਰਪਾਲ ਕੌਰ ਤੇ ਦੋਹਤਰੇ ਗੁਰਬਾਜ ਸਿੰਘ ਨੇ ਅਰਥੀ ਨੂੰ ਮੋਢਾ ਲਾਇਆ।
ਇਹ ਵੀ ਪੜ੍ਹੋ: Body Donation: ਪ੍ਰਿਥੀਪਾਲ ਇੰਸਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜ ਕਾਰਜਾਂ ਦੇ ਆਵੇਗੀ ਕੰਮ
ਅੰਤਿਮ ਯਾਤਰਾ ਪਿੰਡ ਦੀਆਂ ਮੁੱਖ ਗਲੀਆਂ, ਸਟੇਟ ਬੈਂਕ ਆਫ ਇੰਡੀਆ ਅਤੇ ਸ੍ਰੀ ਗੁਰਦੁਆਰਾ ਸਾਹਿਬ ਦੇ ਸਾਹਮਣੇ ਤੋਂ ਹੁੰਦੀ ਹੋਈ ਜੀਟੀ ਰੋਡ ਲੰਬੀ-ਗਿੱਦੜਬਾਹਾ ਤੋਂ ਹੁੰਦੀ ਹੋਈ ਪਿੰਡ ਦੇ ਵਾਟਰਵਰਕਸ ਕੋਲ ਆ ਕੇ ਸਮਾਪਿਤ ਹੋਈ। ਇੱਥੋਂ ਸਮੂਹ ਪਰਿਵਾਰ ਨੇ ਭਿੱਜੀਆਂ ਅੱਖਾਂ ਸਰੀਰਦਾਨੀ ਗੁਰਦੇਵ ਕੌਰ ਇੰਸਾਂ ਨੂੰ ਅੰਤਿਮ ਵਿਦਾਇਗੀ ਦਿੰਦਿਆਂ ਡਾਕਟਰੀ ਖੋਜਾਂ ਲਈ ਰਵਾਨਾ ਕੀਤਾ। ਇਸ ਮੌਕੇ ਅੰਤਿਮ ਯਾਤਰਾ ਵਿਚ ਚੱਲ ਰਹੀ ਸਮੂਹ ਸਾਧ-ਸੰਗਤ, ਜਿੰਮੇਵਾਰ ਸੇਵਾਦਾਰ, ਨਗਰ ਨਿਵਾਸੀ ਤੇ ਰਿਸ਼ਤੇਦਾਰਾਂ ਨੇ ਸਰੀਰਦਾਨੀ ਗੁਰਦੇਵ ਕੌਰ ਇੰਸਾਂ ਅਮਰ ਰਹੇ, ਅਮਰ ਰਹੇ, ਜਬ ਤੱਕ ਸੂਰਜ ਚਾਂਦ ਰਹੇਗਾ, ਸਰੀਰਦਾਨੀ ਗੁਰਦੇਵ ਕੌਰ ਇੰਸਾਂ ਤੇਰਾ ਨਾਮ ਰਹੇਗਾ ਦੇ ਨਾਅਰਿਆਂ ਨਾਲ ਅਕਾਸ ਗੂੰਜਣ ਲਾ ਦਿੱਤਾ। Welfare
ਇਸ ਮੌਕੇ ਪੰਜਾਬ ਦੇ 85 ਮੈਂਬਰਾਂ ਵਿਚ ਚਮਕੌਰ ਸਿੰਘ ਇੰਸਾਂ, ਜਸਵੀਰ ਸਿੰਘ ਇੰਸਾਂ, ਅਮਨਦੀਪ ਸਿੰਘ ਇੰਸਾਂ, ਜਗਸੀਰ ਸਿੰਘ ਇੰਸਾਂ, ਨਿਰਮਲ ਸਿੰਘ ਇੰਸਾਂ ਪ੍ਰੇਮੀ ਸੇਵਕ ਪਿੰਡ ਚੰਨੂੰ, ਰਾਜ ਸਿੰਘ ਇੰਸਾਂ ਪ੍ਰੇਮੀ ਸੇਵਕ ਕੱਖਾਂਵਾਲੀ, ਸੱਤਪਾਲ ਸਿੰਘ ਇੰਸਾਂ ਪ੍ਰੇਮੀ ਸੇਵਕ ਪਿੰਡ ਮਹਿਣਾ, ਵਿੱਕੀ ਇੰਸਾਂ ਸੇਵਾਦਾਰ ਸੱਚ ਕਹੂੰ ਤੇ ਸੱਚੀ ਸਿੱਖਿਆ ਏਜੰਸੀ ਹੋਲਡਰ, ਗੁਰਲਾਲ ਸਿੰਘ ਹਰੀਆ ਸੇਵਾਦਾਰ, ਪ੍ਰੇਮੀ ਟਹਿਲ ਸਿੰਘ, ਪ੍ਰੇਮੀ ਸੁਖਬੀਰ ਸਿੰਘ, ਸੇਵਾਦਾਰ ਪਰਮਜੀਤ ਸਿੰਘ ਬੀਦੋਵਾਲੀ,ਪ੍ਰੇਮੀ ਮੰਗਾ ਸਿੰਘ ਇੰਸਾਂ, ਪ੍ਰੇਮੀ ਬਲਕਾਰ ਸਿੰਘ ਇੰਸਾਂ ਲਾਲਬਾਈ ਆਦਿ ਸੇਵਾਦਾਰਾਂ ਨੇ ਹਾਜ਼ਰੀ ਲਵਾਈ। ਇਸ ਤੋਂ ਇਲਾਵਾ ਪਿੰਡਾਂ ਦੇ ਕਮੇਟੀਆਂ ਦੇ 15 ਮੈਂਬਰ, ਪ੍ਰੇਮੀ ਸੇਵਕਾ, ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਸੰਗਠਨ ਦੇ ਸੇਵਾਦਾਰ, ਐਮਐਸਜੀ ਆਈ ਟੀ ਵਿੰਗ ਦੇ ਸੇਵਾਦਾਰਾ ਆਦਿ ਮੌਜੂਦ ਸਨ। Welfare