ਗੁਰਬਖਸ਼ ਸਿੰਘ ਇੰਸਾਂ ਲਾਂਗਰੀ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ

Body Donate

ਪਿੰਡ ਜੱਜਲ ਦੇ ਪਹਿਲੇ ਅਤੇ ਬਲਾਕ ਦੇ 67ਵੇਂ ਸਰੀਰ ਦਾਨੀ ਬਣੇ | Body Donate

ਰਾਮਾਂ ਨਸੀਬਪੁਰਾ (ਪੁਸ਼ਪਿੰਦਰ ਸਿੰਘ)। ਆਪਣੀ ਸੁਆਸਾਂ ਰੂਪੀ ਪੂੰਜੀ ਪੂਰੀ ਕਰਕੇ ਕੁੱਲ ਮਾਲਕ ਦੇ ਚਰਨਾਂ ਵਿੱਚ ਸੱਚਖੰਡ ਜਾ ਬਿਰਾਜੇ ਬਲਾਕ ਰਾਮਾਂ ਨਸੀਬਪੁਰਾ ਦੇ ਪਿੰਡ ਜੱਜਲ ਵਾਸੀ ਗੁਰਬਖਸ਼ ਸਿੰਘ ਇੰਸਾਂ ਲਾਂਗਰੀ ਨੇ ਬਲਾਕ ਦੇ 67ਵੇਂ ਅਤੇ ਪਿੰਡ ਦੇ ਪਹਿਲੇ ਸਰੀਰਦਾਨੀ ਹੋਣ ਦਾ ਮਾਣ ਹਾਸਲ ਕੀਤਾ ਹੈ। ਪਿਛਲੇ ਦਿਨੀਂ ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਨ੍ਹਾਂ ਦੀ ਅੰਤਿਮ ਇੱਛਾ ਨੂੰ ਪੂਰਾ ਕਰਦਿਆਂ ਮ੍ਰਿਤਕ ਦੇਹ ਦਾ ਸਸਕਾਰ ਕਰਨ ਦੀ ਬਜਾਏ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤੀ। (Body Donate)

ਜਾਣਕਾਰੀ ਮੁਤਾਬਿਕ ਗੁਰਬਖਸ਼ ਸਿੰਘ ਇੰਸਾਂ ਲਾਂਗਰੀ ਨੇ 1964 ਵਿੱਚ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਤੋਂ ਨਾਮ ਦੀ ਅਨਮੋਲ ਦਾਤ ਪ੍ਰਾਪਤ ਕੀਤੀ ਅਤੇ ਸ਼ਾਹ ਮਸਤਾਨ-ਸ਼ਾਹ ਸਤਿਨਾਮ ਜੀ ਧਾਮ ਡੇਰਾ ਸੱਚਾ ਸੌਦਾ ਵਿਖੇ ਸਾਧ-ਸੰਗਤ ਨੂੰ ਲੰਗਰ ਛਕਾਉਣ ਦੀ ਸੇਵਾ ਕਰਦੇ ਰਹੇ ਤੇ ਆਪਣੇ ਪੁੱਤ, ਪੋਤੇ, ਪੜਪੋਤਿਆਂ ਨੂੰ ਡੇਰਾ ਸੱਚਾ ਸੌਦਾ ਨਾਲ ਜੋੜਿਆ। ਹੁਣ ਸਾਰਾ ਹੀ ਪਰਿਵਾਰ ਮਾਨਵਤਾ ਭਲਾਈ ਕਾਰਜਾਂ ਵਿੱਚ ਵਧ-ਚੜ੍ਹ ਕੇ ਹਿੱਸਾ ਲੈ ਰਿਹਾ ਹੈ।

Body Donate

ਗੁਰਬਖਸ਼ ਸਿੰਘ ਵੱਲੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ’ਤੇ ਚਲਦਿਆਂ ਮਰਨ ਤੋਂ ਬਾਅਦ ਆਪਣਾ ਸਰੀਰ ਮੈਡੀਕਲ ਖੋਜਾਂ ਲਈ ਦਾਨ ਕਰਨ ਦਾ ਫਾਰਮ ਭਰਿਆ ਹੋਇਆ ਸੀ। ਉਨ੍ਹਾਂ ਦੀ ਅੰਤਿਮ ਇੱਛਾ ਨੂੰ ਪੂਰਾ ਕਰਦਿਆਂ ਉਨ੍ਹਾਂ ਦੇ ਪੁੱਤਰ ਗੁਰਮੇਲ ਸਿੰਘ ਸੇਵਾ ਸੰਮਤੀ, ਜਗਦੇਵ ਸਿੰਘ ਤੇ ਗੁਰਦੇਵ ਸਿੰਘ ਵੱਲੋਂ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ। ਉਨ੍ਹਾਂ ਦੀ ਮ੍ਰਿਤਕ ਦੇਹ ਐੱਸਕੇਐੱਸ ਹਸਪਤਾਲ ਮੈਡੀਕਲ ਕਾਲਜ ਅਤੇ ਰਿਸਰਚ ਸੈਂਟਰ ਮੇਰਠ ਉੱਤਰ ਪ੍ਰਦੇਸ਼ ਨੂੰ ਦਾਨ ਕੀਤੀ ਗਈ। ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਰਵਾਨਾ ਕਰਨ ਤੋਂ ਪਹਿਲਾਂ ਡੇਰਾ ਸੱਚਾ ਸੌਦਾ ਦੀ ਮਰਿਆਦਾ ਅਨੁਸਾਰ ਬੇਨਤੀ ਦਾ ਸ਼ਬਦ ਬੋਲਿਆ ਗਿਆ ਅਤੇ ਧੀਆਂ, ਪੋਤੀਆਂ ਅਤੇ ਪੜਪੋਤਿਆਂ ਨੇ ਅਰਥੀ ਨੂੰ ਮੋਢਾ ਦਿੱਤਾ।

Also Read : Lok Sabha Election 2024: PM ਨਰਿੰਦਰ ਮੋਦੀ ਨੇ ਕਿਉਂ ਕਿਹਾ? ਮੇਰੇ ਭਾਸ਼ਣ ਨਾਲ ‘ਇੰਡੀਆ’ ਬੇਚੈਨ

ਫੁੱਲਾਂ ਨਾਲ ਸਜਾਈ ਐਂਬੂਲੈਂਸ ’ਤੇ ਫੁੱਲਾਂ ਦੀ ਵਰਖਾ ਕਰਦੇ ਹੋਏ ‘ਗੁਰਬਖਸ਼ ਸਿੰਘ ਇੰਸਾਂ ਅਮਰ ਰਹੇ’ ਅਤੇ ‘ਸਰੀਰਦਾਨ ਮਹਾਂਦਾਨ’ ਦੇ ਨਾਅਰਿਆਂ ਨਾਲ ਕਾਫਲੇ ਦੇ ਰੂਪ ਵਿੱਚ ਅੰਤਿਮ ਵਿਦਾਇਗੀ ਦਿੱਤੀ ਗਈ। ਇਸ ਮੌਕੇ ਡੇਰਾ ਸੱਚਾ ਸੌਦਾ ਦੇ 85 ਮੈਂਬਰ ਊਧਮ ਸਿੰਘ ਭੋਲਾ, ਕਿਰਪਾਲ ਸਿੰਘ, ਪਿਆਰਾ ਸਿੰਘ, ਮਨਜੀਤ ਸਿੰਘ, ਬਾਬਾ ਚਰਨ ਦਾਸ, ਨੰਬਰਦਾਰ ਸੁਰਜੀਤ ਸਿੰਘ, ਸਰਪੰਚ ਗੁਰਸ਼ਰਨ ਸਿੰਘ, ਬਲਾਕ ਪ੍ਰੇਮੀ ਸੇਵਕ ਰਾਜ ਸਿੰਘ ਕੋਟਫੱਤਾ, ਗੁਰਪ੍ਰੀਤ ਸਿੰਘ ਗਿਆਨਾ, ਪ੍ਰੇਮੀ ਸੇਵਕ ਬਲਜੀਤ ਸਿੰਘ ਜੱਜਲ, ਸੇਵਾ ਸੰਮਤੀ, ਪੰਡਾਲ ਸੰਮਤੀ, ਲੰਗਰ ਸੰਮਤੀ, ਪਾਣੀ ਸੰਮਤੀ ਦੇ ਸੇਵਾਦਾਰਾਂ ਤੋਂ ਇਲਾਵਾ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਵਿੰਗ ਦੇ ਸੇਵਾਦਾਰ, ਰਿਸ਼ਤੇਦਾਰ ਅਤੇ ਨਗਰ ਨਿਵਾਸੀ ਹਾਜ਼ਰ ਸਨ।