ਗੁਰਅੰਸ਼ ਇੰਸਾਂ ਨੇ ਕਰਵਾਇਆ ਇੰਡੀਆ ਬੁੱਕ ਆਫ਼ ਰਿਕਾਰਡ ’ਚ ਨਾਂਅ ਦਰਜ਼

Mansa 1

ਸਿਰਫ਼ 30 ਸਕਿੰਟਾਂ ’ਚ 25 ਸਿੱਕਿਆਂ ਦਾ ਬਣਾਇਆ ਇੱਕ ਟਾਵਰ

  • ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ’ਚ ਚੌਥੀ ਕਲਾਸ ਦਾ ਹੈ ਵਿਦਿਆਰਥੀ

(ਸੁਨੀਲ ਵਰਮਾ) ਸਰਸਾ। ਸ਼ਾਹ ਸਤਿਨਾਮ ਜੀ ਬੁਆਇਜ ਸਕੂਲ ਸਰਸਾ ਦੇ ਕਲਾਸ ਚੌਥੀ ਦੇ ਹੋਣਹਾਰ ਵਿਦਿਆਰਥੀ ਗੁਰਅੰਸ਼ ਇੰਸਾਂ ਨੇ ਇੱਕ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਹੈ। ਗੁਰਅੰਸ਼ ਨੇ ਸਿਰਫ਼ 30 ਸਕਿੰਟਾਂ ’ਚ 25 ਸਿੱਕਿਆਂ ਦਾ ਇੱਕ ਟਾਵਰ ਬਣਾ ਕੇ ਆਪਣਾ ਨਾਂਅ ਇੰਡੀਆ ਬੁੱਕ ਆਫ਼ ਰਿਕਾਰਡ (India Book of Records) ’ਚ ਦਰਜ਼ ਕਰਵਾ ਕੇ ਆਪਣੇ ਮਾਤਾ-ਪਿਤਾ, ਸਕੂਲ ਅਤੇ ਦੇਸ਼ ਦਾ ਨਾਂਅ ਰੌਸ਼ਨ ਕੀਤਾ ਹੈ ਸਿਰਫ਼ 8 ਸਾਲ 11 ਮਹੀਨੇ ਦੀ ਉਮਰ ’ਚ ਗੁਰਅੰਸ਼ ਇੰਸਾਂ ਨੇ ਇਹ ਕਾਰਨਾਮਾ ਕਰ ਦਿਖਾਇਆ ਜੋ ਕਿ ਸਾਰਿਆਂ ਨੂੰ ਹੈਰਾਨ ਕਰਨ ਵਾਲਾ ਰਿਹਾ।

Mansa 2

ਗੁਰਅੰਸ਼ ਇੰਸਾਂ ਦੀ ਇਸ ਸਫ਼ਲਤਾ ’ਤੇ ਉਸ ਨੂੰ ਇੰਡੀਆ ਬੁੱਕ ਆਫ਼ ਰਿਕਾਰਡ ਵੱਲੋਂ ਇੱਕ ਮੈਡਲ ਅਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ’ਤੇ ਸ਼ਾਹ ਸਤਿਨਾਮ ਜੀ ਬੁਆਇਜ ਸਕੂਲ, ਸਰਸਾ ’ਚ ਇੱਕ ਸਨਮਾਨ ਸਮਾਹੋਰ ਕਰਵਾਇਆ ਗਿਆ, ਜਿਸ ਵਿਚ ਸਕੂਲ ਪ੍ਰਸ਼ਾਸਕ ਡਾ. ਹਰਦੀਪ ਸਿੰਘ ਇੰਸਾਂ ਤੇ ਪ੍ਰਬੰਧਕ ਰਾਕੇਸ਼ ਧਵਨ ਇੰਸਾਂ ਨੇ ਇਸ ਪ੍ਰਤਿਭਾਸ਼ਾਲੀ ਵਿਦਿਆਰਥੀ ਗੁਰਅੰਸ਼ ਇੰਸਾਂ ਨੂੰ ਸਮੂਹ ਸਟਾਫ਼ ਵੱਲੋਂ ਹਾਰਦਿਕ ਵਧਾਈ ਦਿੱਤੀ ਤੇ ਉਸ ਨੂੰ ਮੈਡਲ ਤੇ ਸਰਟੀਫ਼ਿਕੇਟ ਦੇ ਕੇ ਸਨਮਾਨਿਤ ਕੀਤਾ। ਵਿਦਿਆਰਥੀ ਗੁਰਅੰਸ਼ ਇੰਸਾਂ ਨੇ ਆਪਣੀ ਇਸ ਉਪਲੱਬਧੀ ਦਾ ਪੂਰਾ ਸਿਹਰਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਦਿੰਦਿਆਂ ਕਿਹਾ ਕਿ ਇਹ ਸਭ ਪੂਜਨੀਕ ਗੁਰੂ ਜੀ ਦੀ ਪਵਿੱਤਰ ਪ੍ਰੇਰਨਾ ਤੇ ਅਸ਼ੀਰਵਾਦ ਦੀ ਬਦੌਲਤ ਹੀ ਸੰਭਵ ਹੋ ਸਕਿਆ ਹੈ

ਗੁਰਅੰਸ਼ ਨੂੰ ਕੁਝ ਨਵਾਂ ਕਰਨ ਦਾ ਜਨੂੰਨ ਰਹਿੰਦਾ ਹੈ: ਰਵਿੰਦਰ ਕੁਮਾਰ

Ravinder Kumar

ਇਸ ਸਬੰਧ ’ਚ ਜਾਣਕਾਰੀ ਦਿੰਦੇ ਹੋਏ ਗੁਰਅੰਸ਼ ਦੇ ਪਿਤਾ ਰਵਿੰਦਰ ਕੁਮਾਰ ਨੇ ਦੱਸਿਆ ਕਿ ਗਰਮੀ ਦੀਆਂ ਛੁੱਟੀਆਂ ਦੌਰਾਨ ਬੱਚਿਆਂ ਨੂੰ ਖੇਡਣ ਤੇ ਦਿਮਾਗੀ ਕਸਰਤ ਲਈ ਕੁਝ ਨਾ ਕੁਝ ਕਰਵਾਉਣ ਦਾ ਉਤਸ਼ਾਹ ਤੇ ਬੱਚੇ ਦਾ ਸ਼ੌਂਕ ਇਹ ਰਿਕਾਰਡ ਬਣਾਉਣ ’ਚ ਸਹਾਈ ਸਿੱਧ ਹੋਇਆ ਹੈ। ਉਨ੍ਹਾਂ ਦੱਸਿਆ ਕਿ ਗੁਰਅੰਸ਼ ਸਕੂਲ ਦੁਆਰਾ ਕਰਵਾਈ ਜਾ ਰਹੀ ਹਰ ਤਰ੍ਹਾਂ ਦੀ ਗਤੀਵਿਧੀ ’ਚ ਹਮੇਸ਼ਾ ਤੋਂ ਹਿੱਸਾ ਲੈਂਦਾ ਆ ਰਿਹਾ ਹੈ ਐਨਾ ਹੀ ਨਹੀਂ ਉਸ ਨੂੰ ਹਮੇਸ਼ਾ ਤੋਂ ਹੀ ਕੁਝ ਨਵਾਂ ਕਰਨ ਦਾ ਜਨੂੰਨ ਸਵਾਰ ਰਹਿੰਦਾ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ