ਸ਼ਾਨਦਾਰ ਵਾਪਸੀ ਕਰਦੇ ਹੋਏ ਪੰਜਾਬ ਪੈਂਥਰਜ ਨੂੰ 4-3 ਨਾਲ ਹਰਾ ਕੇ ਲੀਗ ਦੇ ਪਹਿਲੇ ਸੈਸ਼ਨ ਦਾ ਖਿਤਾਬ ਆਪਣੇ ਨਾਂਅ ਕਰ ਲਿਆ
ਨਵੀਂ ਦਿੱਲੀ, ਏਜੰਸੀ। ਗੁਜਰਾਤ ਜਾਈਂਟਸ ਨੇ ਕਪਤਾਨ ਅਮਿਤ ਪੰਘਲ ਤੇ ਸਕਾਟ ਫੋਰੇਸਟ ਦੇ ਦਮ ‘ਤੇ ਇੱਥੇ ਇੰਦਰਾ ਗਾਂਧੀ ਇੰਡੋਰ ਸਟੇਡੀਅਮ ਦੇ ਕੇਡੀ ਜਾਧਵ ਹਾਲ ‘ਚ ਖੇਡੀ ਗਈ ਬਿਗ ਬਾਊਟ ਇੰਡੀਅਨ ਬਾਕਸਿੰਗ ਲੀਗ ਦੇ ਰੋਮਾਂਚਕ ਫਾਈਨਲ ‘ਚ 0-2 ਨਾਲ ਪਿਛੜਣ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦੇ ਹੋਏ ਪੰਜਾਬ ਪੈਂਥਰਜ ਨੂੰ 4-3 ਨਾਲ ਹਰਾ ਕੇ ਲੀਗ ਦੇ ਪਹਿਲੇ ਸੈਸ਼ਨ ਦਾ ਖਿਤਾਬ ਆਪਣੇ ਨਾਂਅ ਕਰ ਲਿਆ ਪੰਜਾਬ ਲਈ ਔਰਤਾਂ ਦੇ 51 ਕਿਲੋ ਗ੍ਰਾਮ ਭਾਰ ਵਰਗ ‘ਚ ਦਰਸ਼ਨ ਦੂਤ ਤੇ ਪੁਰਸ਼ਾਂ ਦੇ 57 ਕਿਲੋ ਗ੍ਰਾਮ ਭਾਰ ਵਰਗ ‘ਚ ਅਬਦੁਲਮਲਿਕ ਖਾਲਾਕੋਵ ਨੇ ਸ਼ੁਰੂਆਤੀ ਦੋ ਮੁਕਾਬਲੇ ਜਿੱਤ ਕੇ ਪੰਜਾਬ ਨੂੰ 2-0 ਨਾਲ ਅੱਗੇ ਕਰ ਦਿੱਤਾ ਸੀ
ਇਸ ਤੋਂ ਬਾਅਦ ਆਸ਼ੀਸ਼ ਕੁਲਹਾਰੀਆ (ਪੁਰਸ਼ਾਂ ਦੇ 69 ਕਿਲੋ ਗ੍ਰਾਮ) ਤੇ ਅਮਿਤ (ਪੁਰਸ਼ਾਂ ਦੇ 52 ਕਿਲੋ ਗ੍ਰਾਮ) ਨੇ ਆਪਣੇ-ਆਪਣੇ ਮੈਚ ਜਿੱਤ ਕੇ ਗੁਜਰਾਤ ਦੀ 2-2 ਨਾਲ ਬਰਾਬਰੀ ਕਰਵਾ ਦਿੱਤੀ ਸੋਨੀਆ ਲਾਥੇਰ ਨੇ ਮਹਿਲਾਵਾਂ ਦੇ 60 ਕਿਲੋ ਗ੍ਰਾਮ ‘ਚ ਗੁਜਰਾਤ ਦੀ ਤਜ਼ਰਬੇਕਾਰ ਮੁੱਕੇਬਾਜ਼ ਸਰੀਤਾ ਦੇਵੀ ਨੂੰ ਵਿਭਾਜਿਤ ਫੈਸਲੇ ਨਾਲ ਹਰਾ ਕੇ ਇੱਕ ਵਾਰ ਫਿਰ ਪੰਜਾਬ ਨੂੰ ਅੱਗੇ ਕਰ ਦਿੱਤਾ।
ਆਸ਼ੀਸ਼ ਨੇ ਯਸ਼ਪਾਲ ਨੂੰ 5-0 ਨਾਲ ਹਰਾ ਕੇ ਖਿਤਾਬੀ ਜਿੱਤ ਦਿਵਾਈ
ਪਰ ਫੋਰੇਸਟ ਨੇ ਆਪਣਾ ਮੁਕਾਬਲਾ ਜਿੱਤ ਕੇ ਸਕੋਰ 3-3 ਨਾਲ ਬਰਾਬਰੀ ‘ਤੇ ਕਰ ਦਿੱਤਾ ਫਾਈਨਲ ਦਾ ਆਖਰੀ ਮੈਚ ਨਿਰਣਾਇਕ ਰਿਹਾ ਜਿੱਥੇ ਪੁਰਸ਼ਾਂ ਦੇ 75 ਕਿਲੋ ਗ੍ਰਾਮ ਭਾਰ ਵਰਗ ‘ਚ ਗੁਜਰਾਤ ਨੇ ਅਸ਼ੀਸ਼ ਕੁਮਾਰ ਦੇ ਪੰਜਾਬ ਦੇ ਯਸ਼ਪਾਲ ਦਰਮਿਆਨ ਮੈਚ ਹੋਇਆ ਆਸ਼ੀਸ਼ ਨੇ ਯਸ਼ਪਾਲ ਨੂੰ 5-0 ਨਾਲ ਹਰਾ ਕੇ ਖਿਤਾਬੀ ਜਿੱਤ ਦਿਵਾਈ ਅਗਲੇ ਮੈਚ ‘ਚ ਗੁਜਰਾਤ ਦੇ ਕਪਤਾਨ ਅਮਿਤ ਪੰਘਲ ਰਿੰਗ ‘ਚ ਸਨ ਅਤੇ ਉਸਦਾ ਸਾਹਮਣਾ ਪੰਜਾਬ ਦੇ ਪੀਐਲ ਪ੍ਰਸਾਦ ਨਾਲ ਸੀ ਇਸ ਮੈਚ ‘ਚ ਅਮਿਤ ਦੇ ਜਿੱਤਣ ਦੀਆਂ ਉਮੀਦਾਂ ਜ਼ਿਆਦਾ ਸਨ।
ਤਜ਼ਰਬੇਕਾਰ ਮੁੱਕੇਬਾਜ ਦੇ ਸਾਹਮਣੇ ਗਜਬ ਦਾ ਮੁਕਾਬਲਾ ਦਿਖਾਇਆ ਸੋਨੀਆ
ਪ੍ਰਸਾਦ ਨੇ ਹਾਲਾਂਕਿ ਅਮਿਤ ਨੂੰ ਚੁਣੌਤੀ ਤਾਂ ਦਿੱਲੀ ਪਰ ਅਮਿਤ 5-0 ਨਾਲ ਮੈਚ ਜਿੱਤਣ ‘ਚ ਸਫਲ ਰਹੇ ਅਤੇ ਉਸਦੀ ਜਿੱਤ ਨੇ ਗੁਜਰਾਤ ਨੂੰ ਮੁਕਾਬਲੇ ‘ਚ ਵਾਪਸ ਲਿਆਂਦਾ ਗੁਜਰਾਤ ਨੂੰ ਉਮੀਦ ਸੀ ਕਿ ਅਰਜਨ ਅਵਾਰਡੀ ਸਰੀਤਾ ਦੇਵੀ ਪੰਜਾਬ ਦੀ ਸੋਨੀਆ ਲਾਥੇਰ ਨੂੰ ਹਰਾ ਦੇਵੇਗੀ ਤੇ ਗੁਜਰਾਤ ਵਾਧਾ ਲੈ ਲਏਗੀ, ਪਰ ਸੋਨੀਆ ਨੇ ਤਜ਼ਰਬੇਕਾਰ ਮੁੱਕੇਬਾਜ ਦੇ ਸਾਹਮਣੇ ਗਜਬ ਦਾ ਮੁਕਾਬਲਾ ਦਿਖਾਇਆ ਸੋਨੀਆ ਨੇ ਇਸ ਮੈਚ ਨੂੰ 3-2 ਨਾਲ ਨਾਂਅ ਕਰਕੇ ਇੱਕ ਵਾਰ ਫਿਰ ਪੰਜਾਬ ਨੂੰ ਅੱਗੇ ਕਰ ਦਿੱਤਾ। ਸੋਨੀਆ ਦੀ ਜਿੱਤ ਨਾਲ ਹੀ ਪੰਜਾਬ 3-2 ਨਾਲ ਅੱਗੇ ਸੀ ਪੁਰਸ਼ਾਂ ਦੇ 91 ਕਿਲੋ ਗ੍ਰਾਮ ਭਾਰ ਵਰਗ ‘ਚ ਪੰਜਾਬ ਨੇ ਰਿੰਗ ‘ਚ ਨਵੀਨ ਕੁਮਾਰ ਨੂੰ ਉਤਾਰਿਆ ਨਵੀਨ ਦੇ ਸਾਹਮਣੇ ਗੁਜਰਾਤ ਦੇ ਸਕਾਟ ਫੋਰੇਸਟ ਸਨ
ਉਸਦੇ ਸਾਹਮਣੇ ਕਰੋ ਜਾਂ ਮਰੋ ਵਾਲੀ ਸਥਿਤੀ ਸੀ ਫੋਰਸਟ ਨੇ 4-1 ਨਾਲ ਇਹ ਮੈਚ ਜਿੱਤ ਕੇ ਇੱਕ ਵਾਰ ਫਿਰ ਸਕੋਰ 3-3 ਨਾਲ ਬਰਾਬਰ ਕਰੇ ਆਖਰੀ ਮੈਚ ਨੂੰ ਨਿਰਣਾਇਕ ਬਣਾ ਦਿੱਤਾ ਆਖਰੀ ਮੈਚ ਪੁਰਸਾਂ ਦੇ 75 ਕਿਲੋ ਗ੍ਰਾਮ ਭਾਰ ਵਰਗ ‘ਚ ਗੁਜਰਾਤ ਦੇ ਅਸ਼ੀਸ਼ ਕੁਮਾਰ ਤੇ ਪੰਜਾਬ ਦੇ ਯਸ਼ਪਾਲ ਦਰਮਿਆ ਸੀ ਜਿੱਥੇ ਗੁਜਰਾਤ ਦੇ ਖਿਡਾਰੀ ਨੇ ਜਿੱਤ ਹਾਸਲ ਕਰਕੇ ਆਪਣੀ ਟੀਮ ਨੂੰ ਖਿਤਾਬ ਦਿਵਾਇਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।