ਦੋ ਦਹਾਕਿਆਂ ਤੋਂ ਪਾਣੀ ਦੀ ਬੱਚਤ ’ਚ ਪਾ ਰਹੇ ਆਪਣਾ ਵਡਮੁੱਲਾ ਯੋਗਦਾਨ | World Water Day
ਸੰਗਰੂਰ (ਗੁਰਪ੍ਰੀਤ ਸਿੰਘ)। ਜ਼ਿਲ੍ਹਾ ਸੰਗਰੂਰ ਦੇ ਪਿੰਡ ਢੰਡੋਲੀ ਕਲਾਂ ਦੇ ਲੱਖਾ ਸਿੰਘ ਇੰਸਾਂ ਜਿਹੜੇ ਪਲੰਬਰ ਦਾ ਕੰਮ ਕਰਦੇ ਹਨ ਅਤੇ ਲਖਵਿੰਦਰ ਸਿੰਘ ਇੰਸਾਂ, ਜੋ ਡਰਾਇਵਰੀ ਕਰਦੇ ਹਨ, ਨੇ ‘ਸੱਚ ਕਹੂੰ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੋਂ ਜਦੋਂ ਤੋਂ ਨਾਮ-ਸ਼ਬਦ ਦੀ ਅਨਮੋਲ ਦਾਤ ਹਾਸਲ ਕੀਤੀ ਹੋਈ ਹੈ, ਉਨ੍ਹਾਂ ਦਾ ਖਿਆਲ ਸ਼ਰਾਬ, ਮਾਸ ਵਾਲੇ ਪਾਸਿਓਂ ਹਟ ਕੇ ਵਾਤਾਵਰਨ ਦੀ ਰੱਖਿਆ ਵੱਲ ਲੱਗ ਗਿਆ ਹੈ। (World Water Day)
ਲੱਖਾ ਸਿੰਘ ਇੰਸਾਂ ਨੇ ਦੱਸਿਆ ਕਿ ਉਨ੍ਹਾਂ ਨੇ 2002 ਵਿੱਚ ਪੂਜਨੀਕ ਗੁਰੂ ਪਿਤਾ ਜੀ ਦੇ ਅਨਮੋਲ ਬਚਨ ਸਰਵਣ ਕੀਤੇ ਸਨ ਕਿ ਸਾਨੂੰ ਪਾਣੀ ਦੀ ਬੱਚਤ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਦੋਵਾਂ ਨੇ ਉਸ ਦਿਨ ਤੋਂ ਹੀ ਪ੍ਰਣ ਕੀਤਾ ਹੋਇਆ ਹੈ ਕਿ ਭਾਵੇਂ ਕੁਝ ਵੀ ਹੋ ਜਾਵੇ ਪਾਣੀ ਦੀ ਹਰ ਥਾਂ ਬੱਚਤ ਕਰਨੀ ਹੈ। (World Water Day)
Also Read : ਲੰਗਰ ਦੀ ਪੁਰਾਤਨ ਵਿਧੀ ਨਾਲ Dera Sacha Sauda ਹਰ ਸਾਲ ਬਚਾਉਂਦੈ ਕਰੋੜਾਂ ਲੀਟਰ ਕੀਮਤੀ ਪਾਣੀ
ਉਹ ਅਕਸਰ ਹੀ ਨੇੜੇ-ਤੇੜੇ ਦੇ ਇਲਾਕਿਆਂ ਵਿੱਚ ਕਿਧਰੇ ਜਾਂਦੇ ਹਨ ਤਾਂ ਉਨ੍ਹਾਂ ਦਾ ਧਿਆਨ ਪਾਣੀ ਦੀ ਬੱਚਤ ਕਰਨ ’ਤੇ ਹੀ ਕੇਂਦਰਤ ਰਹਿੰਦਾ ਹੈ। ਲੱਖਾ ਸਿੰਘ ਉਸ ਕੋਲ ਝੋਲੇ ਵਿੱਚ ਪੁਰਾਣੀਆਂ ਟੂਟੀਆਂ, ਪਾਈਪਾਂ ਤੇ ਹੋਰ ਸਾਮਾਨ ਰੱਖਿਆ ਹੁੰਦਾ ਹੈ, ਜੇਕਰ ਕਿਧਰੇ ਕੋਈ ਟੂਟੀ ਖ਼ਰਾਬ ਹੁੰਦੀ ਹੈ ਤਾਂ ਉਸ ਨੂੰ ਠੀਕ ਕਰਨਾ ਉਨ੍ਹਾਂ ਦਾ ਪਹਿਲਾ ਕੰਮ ਹੁੰਦਾ ਹੈ। ਭਾਵੇਂ ਉਹ ਕਿੰਨਾ ਵੀ ਜ਼ਰੂਰੀ ਕੰਮ ਜਾਂਦੇ ਹੋਣ ਪਹਿਲਾਂ ਉਹ ਪਾਣੀ ਦਾ ਬੇਲੋੜਾ ਵਹਾਅ ਬੰਦ ਕਰਕੇ ਹੀ ਅੱਗੇ ਜਾਂਦੇ ਹਨ।
World Water Day
ਇੱਕ ਵਾਰ ਉਨ੍ਹਾਂ ਨੂੰ ਪਤਾ ਲੱਗਿਆ ਕਿ ਪਿੰਡ ਦੇ ਵਾਟਰ ਵਰਕਸ ਵਿੱਚ ਦੂਸ਼ਿਤ ਪਾਣੀ ਪੈ ਰਿਹਾ ਹੈ ਤਾਂ ਉਸ ਨੇ ਸਬੰਧਿਤ ਅਫ਼ਸਰ ਨੂੰ ਤੁਰੰਤ ਇਸ ਬਾਰੇ ਬੇਨਤੀ ਕੀਤੀ ਅਤੇ ਇਹ ਵੱਡਾ ਮਸਲਾ ਹੱਲ ਕਰਵਾਇਆ। ਲੱਖਾ ਸਿੰਘ ਇੰਸਾਂ ਦੇ ਘਰ ਵਿੱਚ ਜਿਹੜਾ ਆਰਓ ਲੱਗਿਆ ਹੋਇਆ ਹੈ, ਉਸ ਦੇ ਵਾਧੂ ਨਿੱਕਲਦੇ ਪਾਣੀ ਨੂੰ ਵੀ ਉਹ ਇਕੱਠਾ ਕਰਕੇ ਉਸ ਤੋਂ ਕੱਪੜੇ ਵਗੈਰਾ ਧੋਣ ਦਾ ਕੰਮ ਲੈਂਦੇ ਹਨ। ਬੇਸ਼ੱਕ ਉਸ ਨੇ ਆਪਣੀ ਕੋਈ ਜਥੇਬੰਦੀ ਨਹੀਂ ਬਣਾਈ ਪਰ ਫਿਰ ਵੀ ਉਹ ਆਪਣੇ ਜਿਉਂਦੇ ਜੀਅ ਪਾਣੀ ਨੂੰ ਵਿਅਰਥ ਨਹੀਂ ਗਵਾਉਣ ਦੇਣਗੇ। ਉਨ੍ਹਾਂ ਆਖਿਆ ਕਿ ਸਾਡੇ ਗੁਰੂਆਂ-ਪੀਰਾਂ ਨੇ ਪਾਣੀ ਨੂੰ ਅੰਮ੍ਰਿਤ ਕਹਿ ਕੇ ਸਤਿਕਾਰਿਆ ਹੈ।