ਅੱਧੀ ਰਾਤ ਤੋਂ ਲਾਗੂ ਹੋਵੇਗਾ ਜੀਐੱਸਟੀ

GST, Implemented,Midnight, India, business

ਨਵੀਂ ਦਿੱਲੀ: ਅਜ਼ਾਦੀ ਤੋਂ ਬਾਅਦ ਦੇਸ਼ ਦੇ ਸਭ ਤੋਂ  ਵੱਡੇ ਆਰਥਿਕ ਸੁਧਾਰ ‘ਇੱਕ ਰਾਸ਼ਟਰ ਇੱਕ ਟੈਕਸ’ ਦੀ ਸੋਚ ‘ਤੇ ਅਧਾਰਿਤ ਇਤਿਹਾਸ ਵਸਤੂ ਤੇ ਸੇਵਾ ਟੈਕਸ (ਸੀਐੱਸਟੀ) ਆਖਰ 1 ਜੁਲਾਈ 2017 ਤੋਂ ਲਾਗੂ ਹੋ ਰਿਹਾ ਹੈ।

 ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਕਰਨਗੇ ਸ਼ੁਰੂਆਤ

ਸੰਸਦ ਦੇ ਕੇਂਦਰੀ ਰੂਮ ਵਿੱਚ ਸ਼ੁੱਕਰਵਾਰ ਦੀ ਅੱਧੀ ਹੋ ਰਹੇ ਇਸ ਸਮਾਰੋਹ ਵਿੱਚ ਰਾਸ਼ਟਰਪਤੀ ਪ੍ਰਣਬ ਮੁਖ਼ਰਜੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਘੰਟਾ ਵਜਾ ਕੇ ਦੇਸ਼ ਵਿੱਚ ਜੀਐੱਸਟੀ ਲਾਗੂ ਹੋਣ ਦਾ ਐਲਾਨ ਕਰਨਗੇ, ਜਦੋਂਕਿ ਮੁੱਖ ਵਿਰੋਧੀ ਪਾਰਟੀ ਕਾਂਗਰਸ ਸਮੇਤ ਕਈ ਪਾਰਟੀਆਂ ਨੇ ਸਮਾਰੋਹ ਵਿੱਚ ਹਿੱਸਾ ਨਾ ਲੈਣ ਦਾ ਐਲਾਨ ਕੀਤਾ ਹੈ।

ਕੇਂਦਰੀ ਉਤਪਾਦ ਐਕਸ, ਵਿਕਰੀ ਟੈਕਸ, ਚੁੰਗੀ ਟੈਕਸ, ਵੈਟ ਵਰਗੇ ਕਈ ਪ੍ਰਤੱਖ ਟੈਕਸਾਂ ਨੂੰ ਮਿਲਾ ਕੇ ਜੀਐੱਸਟੀ ਬਣਾਇਆ ਗਿਆ ਹੈ ਅਤੇ ਇਸਦੇ ਲਾਗੂ ਹੋਣ ‘ਤੇ ਲਗਭਗ ਜ਼ਿਆਦਾ ਅਪ੍ਰਤੱਖ ਟੈਕਸ ਖਤਮ ਹੋ ਜਾਣਗੇ ਅਤੇ ਚੀਜ਼ਾਂ ਦਾ ਇੱਕ ਰਾਜ ਤੋਂ ਦੂਜੇ ਰਾਜ ਵਿੱਚ ਬੇਰੋਕ ਦਾਖਲਾ ਸ਼ੁਰੂ ਹੋ ਜਾਵੇਗਾ।

LEAVE A REPLY

Please enter your comment!
Please enter your name here