ਜੀਐਸਟੀ ਲਾਗੂ ਹੋਣ ਤੋਂ ਪਹਿਲਾਂ ਜਿਸ ਤਰ੍ਹਾਂ ਦੇ ਸ਼ੰਕੇ ਸਨ ਉਹ ਇੱਕ ਦੋ ਦਿਨਾਂ ‘ਚ ਮੱਧਮ ਪੈਂਦੇ ਜਾ ਰਹੇ ਹਨ ਜੀਐਸਟੀ ਨਾਲ ਮਹਿੰਗਾਈ ਵਧੇਗੀ, ਜੀਡੀਪੀ ਘਟੇਗੀ, ਆਰਥਿਕ ਮੰਦੀ ਆਏਗੀ, ਬੇਰੁਜ਼ਗਾਰੀ ਵਧੇਗੀ, ਕਿਸਾਨਾਂ ‘ਤੇ ਬੋਝ ਪਏਗਾ ਆਦਿ ਸ਼ੰਕੇ ਟੁੱਟਦੇ ਜਾ ਰਹੇ ਹਨ
ਬਜਾਰਾਂ ‘ਚ ਭੀੜ ਘੱਟ ਹੋਣ ਦੀ ਵਜ੍ਹਾ ਮੱਧ ਵਰਗ ਦੀ ਦੁਵਿਧਾ ਦੀ ਦੇਣ ਹੈ ਆਮ ਤੌਰ ‘ਤੇ ਮੱਧ ਵਰਗ ਸੁਣੀਆਂ-ਸੁਣਾਈਆਂ ‘ਤੇ ਇਤਬਾਰ ਕਰ ਲੈਂਦਾ ਹੈ ਜੀਐਸਟੀ ਲਾਗੂ ਹੋਣ ਤੋਂ ਪਹਿਲਾਂ ਸਸਤਾ ਮਿਲਣ ਦੀਆਂ ਗੱਲਾਂ ਸੁਣ ਕੇ ਦੁਕਾਨਾਂ ‘ਤੇ ਭੀੜਾਂ ਲੱਗੀਆਂ ਰਹੀਆਂ ਜ਼ਿਆਦਾ ਸਮਾਨ ਖਰੀਦ ਚੁੱਕੇ ਲੋਕਾਂ ਨੇ ਜੀਐਸਟੀ ਤੋਂ ਬਾਅਦ ਬਜਾਰਾਂ ‘ਚ ਗੇੜਾ ਘੱਟ ਮਾਰਿਆ ਕੁਝ ਲੋਕ ਟੈਕਸ ਬਾਰੇ ਜਿਆਦਾ ਜਾਣਕਾਰੀ ਨਾ ਹੋਣ ਕਰਕੇ ਜਾਣਕਾਰੀ ਮਿਲਣ ਦੀ ਉਡੀਕ ਕਰ ਰਹੇ ਹਨ ਤੇ ਆਉਂਦੇ ਦਿਨਾਂ ‘ਚ ਬਾਜਾਰਾਂ ‘ਚ ਪਰਤਣ ਦੇ ਨਾਲ-ਨਾਲ ਵਧਣ ਦੇ ਅਸਾਰ ਹਨ
ਅਜੇ ਤਾਂ ਪਿੰਡਾਂ ਦੀਆਂ ਸੱਥਾਂ ਤੇ ਸ਼ਹਿਰਾਂ ਦੇ ਚੌਂਕਾਂ ‘ਚ ਬੈਠੇ ਲੋਕ ਵਧੇ ਘਟੇ ਰੇਟਾਂ ਬਾਰੇ ਚਰਚਾ ‘ਚ ਜੁਟੇ ਹੋਏ ਹਨ ਦੂਜੇ ਪਾਸੇ ਸਸਤੇ ਦੀਆਂ ਖਬਰਾਂ ਮੱਧ ਵਰਗ ਲਈ ਸੁਫ਼ਨੇ ਤੋਂ ਘੱਟ ਨਹੀਂ ਸੋਸ਼ਲ ਮੀਡੀਆ ‘ਤੇ ਸਸਤੀਆਂ ਹੋਈਆਂ ਚੀਜਾਂ ਦੀ ਜਾਣਕਾਰੀ ਮਹਿੰਗੀਆਂ ਚੀਜਾਂ ਨਾਲੋਂ ਵੱਧ ਸ਼ੇਅਰ ਹੁੰਦੀ ਹੈ ਕਾਰਾਂ, ਮੋਬਾਇਲ ਫੋਨਾਂ ਤੇ ਕੁਝ ਮੋਟਰਸਾਈਕਲ ਕੰਪਨੀਆਂ ਦੇ ਰੇਟਾਂ ‘ਚ ਕਮੀ ਦੀਆਂ ਖ਼ਬਰਾਂ ਨੇ ਮੋਟਰਸਾਈਕਲਾਂ ਦੇ ਸ਼ੋਅ ਰੂਮਾਂ ‘ਚ ਰੌਣਕਾਂ ਲਾ ਦਿੱਤੀਆਂ ਹਨ ਜੀਐਸਟੀ ਲਾਗੂ ਹੋਣ ਤੋਂ ਪਹਿਲਾਂ ਮੀਡੀਆ ‘ਚ ਆਈਆਂ
ਇਹਨਾਂ ਖ਼ਬਰਾਂ ਕਿ ਕੁਝ ਚੀਜਾਂ ਸਸਤੀਆਂ ਹੋਣਗੀਆਂ ਤੇ ਕੁਝ ਮਹਿੰਗੀਆਂ ਨੇ ਖਰੀਦਦਾਰਾਂ ਦੀ ਦਿਲਚਸਪੀ ਬਰਕਰਾਰ ਰੱਖੀ ਹੈ ਸਿੱਖਿਆ, ਰਸੋਈ ਦੀਆਂ ਚੀਜਾਂ ਸਮੇਤ ਹੋਰ ਜ਼ਰੂਰੀ ਚੀਜਾਂ ਨੂੰ ਜੀਐਸਟੀ ਤੋਂ ਬਾਹਰ ਰੱਖਣ ਪਿੱਛੇ ਇਹ ਸੋਚ ਤਾਂ ਸਪੱਸ਼ਟ ਨਜ਼ਰ ਆਉਂਦੀ ਹੈ ਕਿ ਸਰਕਾਰ ਆਮ ਜਨਤਾ ‘ਤੇ ਬੋਝ ਨਹੀਂ ਪਾਉਣਾ ਚਾਹੁੰਦੀ ਕੁਝ ਅੜਚਣਾਂ, ਤੇ ਪੂਰੀ ਤਿਆਰੀ ਨਾ ਹੋਣ ਦੀ ਚਰਚਾ ਦੇ ਬਾਵਜੂਦ ਆਮ ਆਦਮੀ ਜੀਐਸਟੀ ਨੂੰ ਇਮਾਨਦਾਰੀ ਲਈ ਵਰਦਾਨ ਤੇ ਟੈਕਸ ਚੋਰਾਂ ਲਈ ਮੁਸੀਬਤ ਮੰਨ ਰਿਹਾ ਹੈ ਸਰਕਾਰ ਲਈ ਤਸੱਲੀ ਵਾਲੀ ਗੱਲ ਇਹ ਹੈ ਕਿ ਇਸ ਦੌਰਾਨ ਨੋਟਬੰਦੀ ਵਾਲੀਆਂ ਮੁਸ਼ਕਲਾਂ ਨਦਾਰਦ ਹਨ
ਬੇਨਿਯਮੀਆਂ ਤੇ ਗੈਰ-ਕਾਨੂੰਨੀਆਂ ਨੂੰ ਕਾਨੂੰਨ ਦੇ ਤਹਿਤ ਲਿਆਉਣਾ ਕੋਈ ਜੁਰਮ ਨਹੀਂ ਸਗੋਂ ਡਿਊਟੀ ਹੈ ਕਾਰੋਬਾਰ ਨੂੰ ਨਿਯਮਤ ਕਰਨਾ ਚੰਗੀ ਗੱਲ ਹੈ ਲੱਗਦਾ ਹੈ ਸਰਕਾਰ ਇਸ ਵਿਚਾਰ ਨੂੰ ਲਾਗੂ ਕਰਨ ਲਈ ਦ੍ਰਿੜ ਹੈ- ”ਕੰਮ ਪੂਜਾ ਹੈ, ਕੰਮ ਕਰਨਾ ਚਾਹੀਦਾ ਹੈ, ਕੰਮ ਕਰੋ, ਕੰਮ ਕਰਨਾ ਹੀ ਪਵੇਗਾ, ਭਾਵੇਂ ਹੱਸ ਕੇ ਕਰੋ ਜਾਂ ਰੋ ਕੇ ਕਰੋ ” ਕਾਰੋਬਾਰ ‘ਚ ਇਮਾਨਦਾਰੀ ਦੇਸ਼ ਲਈ ਵਰਦਾਨ ਹੈ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਦੇਸ਼ ਭਗਤ ਹਨ ਪ੍ਰਧਾਨ ਮੰਤਰੀ ਅਨੁਸਾਰ ਨੋਟਬੰਦੀ ਨਾਲ ਇੱਕ ਲੱਖ ਫਰਜੀ ਕੰਪਨੀਆਂ ਨੂੰ ਤਾਲੇ ਜੜੇ ਹਨ ਤੇ ਤਿੰਨ ਲੱਖ ਕੰਪਨੀਆਂ ਸ਼ੱਕੀ ਹਨ
ਅਜ਼ਾਦੀ ਤੋਂ ਲੈ ਕੇ ਦੇਸ਼ ਫ਼ਰਜੀਵਾੜੇ ਦਾ ਗੜ੍ਹ ਰਹਿ ਚੁੱਕਾ ਹੈ ਫ਼ਰਜ਼ੀ ਕੰਮਕਾਜ ਬੰਦ ਹੋਏ ਤਾਂ ਦੇਸ਼ ਦੀ ਤਕਦੀਰ ਬਦਲੇਗੀ ਆਖ਼ਰ ਕਾਲਾਧਨ ਵੀ ਫ਼ਰਜ਼ੀ ਕਾਰੋਬਾਰ ਦੀ ਦੇਣ ਹੈ ਜਿਸ ਨੂੰ ਜੀਐਸਟੀ ਬੰਦ ਕਰ ਸਕਦਾ ਹੈ