ਨਵੀਂ ਦਿੱਲੀ: ਦੇਸ਼ ਵਿੱਚ ਇੱਕ ਜੁਲਾਈ ਤੋਂ ਵਸਤੂ ਅਤੇ ਸੇਵਾ ਕਰ (ਜੀਐਸਟੀ) ਲਾਗੂ ਕਰਨ ਦੀਆਂ ਚੱਲ ਰਹੀਆਂ ਤਿਆਰੀਆਂ ‘ਚ ਫਰਨੀਚਰ ਨੂੰ 28 ਫੀਸਦੀ ਟੈਕਸ ਸਲੈਬ ਵਿੱਚ ਰੱਖਣ ਦਾ ਵਿਰੋਧ ‘ਚ ਫਰਨੀਚਰ ਵਪਾਰੀ ਅੱਜ ਤੋਂ ਦੋ ਦਿਨ ਦੀ ਕੌਮੀ ਹੜਤਾਲ ‘ਤੇ ਚਲੇ ਗਏ। ਇਸ ਦੌਰਾਨ ਉਹ 28 ਜੂਨ ਨੂੰ ਰਾਜਧਾਨੀ ਵਿੱਚ ਇਕ ਬੈਠਕ ਕਰਕੇ ਵਿੱਤ ਮੰਤਰੀ ਨੂੰ ਮੰਗ ਪੱਤਰ ਸੌਂਪਣਗੇ।
ਦਿੱਲੀ ਫਰਨੀਚਰ ਫੈਡਰੇਸ਼ਨ ਅਤੇ ਕੰਫੈਡਰੇਸ਼ਨ ਆਫ਼ ਆਲ ਦ ਫਰਨੀਚਰ ਮਾਰਕੀਟ ਐਸੋਸੀਏਸ਼ਨ ਦੇ ਸੱਦੇ ‘ਤੇ ਵਪਾਰੀ ਹੜਤਾਲ ‘ਤੇ ਹਨ। ਦੇਸ਼ ਦੇ ਸਾਰੇ ਪ੍ਰਮੁੱਖ ਫਰਨੀਚਰ ਬਾਜ਼ਾਰ ਅੱਜ ਬੰਦ ਹਨ ਅਤੇ ਕੱਲ੍ਹ ਵੀ ਬੰਦ ਰਹਿਣਗੇ। ਰਾਜਧਾਨੀ ਵਿਚ 28 ਜੂਨ ਨੂੰ ਵਪਾਰੀ ਇਕੱਠੇ ਹੋਣਗੇ ਵਿੱਤ ਮੰਤਰੀ ਨੂੰ ਉਨ੍ਹਾਂ ਦੀਆਂ ਮੰਗਾਂ ਦੇ ਸਮਰਥਨ ਵਿੱਚ ਮੰਗ ਪੱਤਰ ਸੌਂਪਣਗੇ।