Faridkot News : ਸੱਚਖੰਡ ਜਾ ਬਿਰਾਜੇ ਜੀਐੱਸਐੱਮ ਆਤਮਾ ਸਿੰਘ ਇੰਸਾਂ

Faridkot News

ਫਰੀਦਕੋਟ (ਸੱਚ ਕਹੂੰ ਨਿਊਜ਼)। Faridkot News : ਉਹ ਜੀਵ ਬਹੁਤ ਹੀ ਭਾਗਾਂ ਵਾਲੇ ਹੁੰਦੇ ਹਨ ਜੋ ਸਤਿਗੁਰੂ ਨਾਲ ਸੱਚੀ ਪ੍ਰੀਤ ਲਾ ਕੇ ਉਸ ਨੂੰ ਅੰਤਿਮ ਸਮੇਂ ਤੱਕ ਪੂਰੇ ਦ੍ਰਿੜ ਵਿਸ਼ਵਾਸ ਨਾਲ ਨਿਭਾਉਂਦੇ ਹਨ। ਅਜਿਹੀ ਹੀ ਸ਼ਖਸੀਅਤ ਸਨ ਗੁਰੂ ਸਤਿ ਮਸਤ ਬ੍ਰਹਮਚਾਰੀ (ਜੀਐੱਸਐੱਮ) ਆਤਮਾ ਸਿੰਘ ਇੰਸਾਂ (84) ਜੋ ਕਿ ਸੋਮਵਾਰ ਨੂੰ ਆਪਣੀ ਸਵਾਸਾਂ ਰੂਪੀ ਪੂੰਜੀ ਪੂਰੀ ਕਰਕੇ ਸਤਿਗੁਰੂ ਦੇ ਚਰਨਾਂ ’ਚ ਸੱਚਖੰਡ ਜਾ ਬਿਰਾਜੇ ਹਨ।

ਆਤਮਾ ਸਿੰਘ ਇੰਸਾਂ ਆਪਣੇ ਆਖ਼ਰੀ ਸਮੇਂ ਤੱਕ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ’ਤੇ ਦ੍ਰਿੜ ਵਿਸ਼ਵਾਸ ਦੇ ਨਾਲ ਮਾਨਵਤਾ ਭਲਾਈ ਅਤੇ ਰਾਮ-ਨਾਮ ਦੇ ਸਿਮਰਨ ’ਚ ਲੱਗੇ ਰਹੇ। ਉਨ੍ਹਾਂ ਦੇ ਭਤੀਜੇ ਅਜਮੇਰ ਸਿੰਘ ਇੰਸਾਂ (ਸਪੋਰਟਸ ਇੰਚਾਰਜ ਸ਼ਾਹ ਸਤਿਨਾਮ ਜੀ ਸਿੱਖਿਆ ਅਦਾਰੇ) ਨੇ ਦੱਸਿਆ ਕਿ ਆਤਮਾ ਸਿੰਘ ਇੰਸਾਂ ਦਾ ਜਨਮ ਸੰਨ 1940 ’ਚ ਪਿੰਡ ਜੰਡਵਾਲਾ ਜ਼ਿਲ੍ਹਾ ਫਰੀਦਕੋਟ (ਪੰਜਾਬ) ’ਚ ਮਾਤਾ ਗੁਰਦਿਆਲ ਕੌਰ ਅਤੇ ਪਿਤਾ ਸੁਰਮੁਖ ਸਿੰਘ ਦੇ ਘਰ ਹੋਇਆ। ਉਹ ਦਸਵੀਂ ਪਾਸ ਸਨ। (Faridkot News)

ਸੱਚਖੰਡ ਜਾ ਬਿਰਾਜੇ ਜੀਐੱਸਐੱਮ ਆਤਮਾ ਸਿੰਘ ਇੰਸਾਂ | Atma Singh Insan

ਉਹ ਤਿੰਨ ਭਰਾਵਾਂ ਵਿੱਚੋਂ ਸਭ ਤੋਂ ਵੱਡੇ ਸਨ। ਪਿਤਾ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਹੀ ਆਪਣੇ ਛੋਟੇ ਭਰਾਵਾਂ ਦਾ ਪਾਲਣ-ਪੋਸ਼ਣ ਕੀਤਾ। ਨਵੰਬਰ 1972 ’ਚ ਉਨ੍ਹਾਂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਤੋਂ ਨਾਮ ਦੀ ਅਨਮੋਲ ਦਾਤ ਪ੍ਰਾਪਤ ਕੀਤੀ। ਉਨ੍ਹਾਂ ਨੇ ਸਾਰੀ ਉਮਰ ਮਾਨਵਤਾ ਦੀ ਸੇਵਾ ਵਿੱਚ ਲਾ ਦਿੱਤੀ। ਉਨ੍ਹਾਂ ਆਪਣੇ ਪੂਰੇ ਪਰਿਵਾਰ ਨੂੰ ਡੇਰਾ ਸੱਚਾ ਸੌਦਾ ਨਾਲ ਜੋੜਿਆ। ਉਨ੍ਹਾਂ ਦਾ ਪੂਰਾ ਪਰਿਵਾਰ ਮਾਨਵਤਾ ਭਲਾਈ ਦੇ ਕਾਰਜਾਂ ’ਚ ਵਧ-ਚੜ੍ਹ ਕੇ ਹਿੱਸਾ ਲੈਂਦਾ ਹੈ।

Also Read : ਰੂਹਾਨੀਅਤ : ਰਾਮ-ਨਾਮ ਹੈ ਹਰ ਸਮੱਸਿਆ ਦਾ ਹੱਲ

ਇਸ ਤੋਂ ਬਾਅਦ ਉਹ ਰੂਹਾਨੀ ਸਤਿਸੰਗਾਂ ’ਚ ਆਉਂਦੇ ਅਤੇ ਸੇਵਾ ਤੇ ਸਿਮਰਨ ’ਚ ਆਪਣਾ ਸਮਾਂ ਲਾ ਕੇ ਸਤਿਗੁਰੂ ਜੀ ਤੋਂ ਅਨਮੋਲ ਖੁਸ਼ੀਆਂ ਦੇ ਖਜ਼ਾਨੇ ਪ੍ਰਾਪਤ ਕਰਦੇ। ਜੁਲਾਈ 1989 ’ਚ ਉਨ੍ਹਾਂ ਨੇ ਗੁਰੂ ਸਤਿ ਮਸਤ ਬ੍ਰਹਮਚਾਰੀ ਦੇ ਪ੍ਰਸ਼ਾਦ ਦੀ ਬਖਸ਼ਿਸ਼ ਪ੍ਰਾਪਤ ਕੀਤੀ। ਸੰਨ 1991 ਤੋਂ ਲੈ ਕੇ ਆਤਮਾ ਸਿੰਘ ਇੰਸਾਂ ਦੀ ਜ਼ਿਆਦਾਤਰ ਸੇਵਾ ਦੀ ਡਿਊਟੀ ਸ੍ਰੀ ਗੁਰੂਸਰ ਮੋਡੀਆ ’ਚ ਹੀ ਰਹੀ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ਨਾਲ ਉਹ ਆਪਣੇ ਆਖ਼ਰੀ ਸਮੇਂ ਤੱਕ ਲਗਾਤਾਰ ਮਾਨਵਤਾ ਦੀ ਸੇਵਾ ਅਤੇ ਰਾਮ-ਨਾਮ ਦੇ ਸਿਮਰਨ ’ਚ ਲੱਗੇ ਰਹੇ। ਉਹ ਬਹੁਤ ਹੀ ਮਿਲਣਸਾਰ ਸੁਭਾਅ ਦੇ ਮਾਲਕ ਸਨ। (Faridkot News)

ਆਤਮਾ ਸਿੰਘ ਇੰਸਾਂ ਇੱਕ ਮਿੱਠ ਬੋਲੜੇ ਤੇ ਸੇਵਾ ਕਾਰਜ ’ਚ ਲੱਗੇ ਰਹਿਣ ਵਾਲੇ ਇਨਸਾਨ ਸਨ। ਉਨ੍ਹਾਂ ਦਾ ਅੰਤਿਮ ਸਸਕਾਰ ਅੱਜ ਉਨ੍ਹਾਂ ਦੇ ਜੱਦੀ ਪਿੰਡ ਜੰਡਵਾਲਾ, ਜ਼ਿਲ੍ਹਾ ਫਰੀਦਕੋਟ (ਪੰਜਾਬ) ਵਿਖੇ ਕੀਤਾ ਗਿਆ। ਡੇਰਾ ਸੱਚਾ ਸੌਦਾ ਦੀ ਸਿੱਖਿਆ ਅਨੁਸਾਰ ਉਨ੍ਹਾਂ ਦੀ ਅਰਥੀ ਨੂੰ ਮੋਢਾ ਉਨ੍ਹਾਂ ਦੀਆਂ ਧੀਆਂ ਨੇ ਵੀ ਦਿੱਤਾ ਇਸ ਮੌਕੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ, ਰਿਸ਼ਤੇਦਾਰ, ਡੇਰਾ ਸੱਚਾ ਸੌਦਾ ਦੀ ਪ੍ਰਬੰਧਕੀ ਕਮੇਟੀ ਦੇ ਮੈਂਬਰਾਂ ਤੇ ਸਾਧ-ਸੰਗਤ ਨੇ ਉਨ੍ਹਾਂ ਨੂੰ ਭਾਵਭਿੰਨੀ ਸ਼ਰਧਾਂਜਲੀ ਭੇਂਟ ਕੀਤੀ।

LEAVE A REPLY

Please enter your comment!
Please enter your name here