ਇਹ ਸੂਬੇ ‘ਚ ਅਗਲੇ ਇੱਕ ਹਫਤੇ ਤੱਕ ਭਾਰੀ ਮੀਂਹ, ਅੱਜ ਵੀ ਅਲਰਟ ਜਾਰੀ, ਜੁਲਾਈ ‘ਚ ਆਮ ਤੋਂ ਜਿ਼ਆਦਾ ਮੀਂਹ ਦੀ ਸੰਭਾਵਨਾ

Rajasthan IMD Rainfall Forecast

ਜੁਲਾਈ ’ਚ ਆਮ ਤੋਂ ਜ਼ਿਆਦਾ ਮੀਂਹ ਦੀ ਸੰਭਾਵਨਾ | Rajasthan IMD Rainfall Forecast

  • 7 ਦਿਨਾਂ ’ਚ 32 ਜ਼ਿਲ੍ਹਿਆਂ ’ਚ ਮਾਨਸੂਨ ਦੀ ਐਂਟਰੀ

ਜੈਪੁਰ (ਸੱਚ ਕਹੂੰ ਨਿਊਜ਼)। Rajasthan IMD Rainfall Forecast : ਜੈਪੁਰ ਮੌਸਮ ਕੇਂਦਰ ਮੁਤਾਬਕ, ਇੱਕ ਹਫਤੇ ਤੱਕ ਪੂਰਬੀ ਰਾਜਸਥਾਨ ਦੇ ਕੁਝ ਖੇਤਰਾਂ ’ਚ ਜ਼ਿਆਦਾਤਰ ਮੀਂਹ ਪੈ ਸਕਦਾ ਹੈ। ਕੁਝ ਜਗ੍ਹਾ ’ਤੇ ਭਾਰੀ ਤੋਂ ਜ਼ਿਆਦਾ ਭਾਰੀ ਮੀਂਹ ਦੀ ਵੀ ਸੰਭਾਵਨਾ ਦੱਸੀ ਗਈ ਹੈ। ਮੌਸਮ ਵਿਭਾਗ ਨੇ 3 ਤੋਂ 5 ਜੁਲਾਈ ਦੌਰਾਨ ਪੂਰਬੀ ਰਾਜਸਥਾਨ ’ਚ ਭਾਰੀ ਮੀਂਹ ਲਈ ਆਰੇਂਜ ਅਲਰਟ ਜਾਰੀ ਕੀਤਾ ਹੈ। ਮੌਸਮ ਵਿਗਿਆਨ ਕੇਂਦਰ ਜੈਪੁਰ ਨੇ ਸਵੇਰੇ-ਸਵੇਰੇ ਚੂਰੂ, ਸੀਕਰ ਜ਼ਿਲ੍ਹਿਆਂ ’ਚ ਮੇਘਗਜ਼ਨ ਨਾਲ ਬਿਜ਼ਲੀ ਡਿੱਗਣ ਤੇ ਤੇਜ਼ ਹਵਾਵਾਂ ਚੱਲਣ ਦੀ ਵੀ ਸੰਭਾਵਨਾਂ ਦੱਸੀ ਹੈ। ਆਓ ਜਾਣਦੇ ਹਾਂ ਇਸ ਹਫਤੇ ਰਾਜਸਥਾਨ ਦੇ ਵੱਖ-ਵੱਖ ਜ਼ਿਲ੍ਹਿਆਂ ਦਾ ਹਾਲ….

ਰਾਜਸਥਾਨ ’ਚ ਮਾਨਸੂਨ ਦੀ ਸਥਿਤੀ | Rajasthan IMD Rainfall Forecast

ਸੋਮਵਾਰ ਨੂੰ ਰਾਜਸਥਾਨ ’ਚ ਮਾਨਸੂਨ ਨੇ ਹੌਲੀ ਪ੍ਰਗਤੀ ਕੀਤੀ ਤੇ ਹਨੂੰਮਾਨਗੜ੍ਹ ਤੇ ਬੀਕਾਨੇਰ ਦੇ ਕੁਝ ਹਿੱਸਿਆਂ ’ਚ ਦਾਖਲ ਹੋ ਗਿਆ। ਇਸ ਨਾਲ ਹਨੂੰਮਾਨਗੜ੍ਹ, ਗੰਗਾਨਗਰ, ਚੁਰੂ ਤੇ ਬੀਕਾਨੇਰ ਦੇ ਕੁਝ ਇਲਾਕਿਆਂ ’ਚ ਦੁਪਹਿਰ ਵੇਲੇ ਭਾਰੀ ਮੀਂਹ ਪਿਆ। ਹਾਲਾਂਕਿ, ਪੂਰਬੀ ਰਾਜਸਥਾਨ ਦੇ ਭਰਤਪੁਰ ਤੇ ਜੈਪੁਰ ਡਿਵੀਜਨਾਂ ਦੇ ਜ਼ਿਲ੍ਹਿਆਂ ’ਚ ਮੁਕਾਬਲਤਨ ਘੱਟ ਮੀਂਹ ਦਰਜ ਕੀਤਾ ਗਿਆ। ਮੌਸਮ ਵਿਗਿਆਨ ਕੇਂਦਰ, ਨਵੀਂ ਦਿੱਲੀ ਨੇ ਆਉਣ ਵਾਲੇ ਜੁਲਾਈ ਮਹੀਨੇ ’ਚ ਚੰਗੀ ਬਾਰਿਸ਼ ਹੋਣ ਦੀ ਉਮੀਦ ਜਤਾਈ ਹੈ। ਉਨ੍ਹਾਂ ਦੀ ਭਵਿੱਖਬਾਣੀ ਮੁਤਾਬਕ ਰਾਜਸਥਾਨ ’ਚ ਆਮ ਨਾਲੋਂ ਜ਼ਿਆਦਾ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਸਮੇਂ ਸੂਬੇ ਦੇ 32 ਜ਼ਿਲ੍ਹਿਆਂ ’ਚ ਮਾਨਸੂਨ ਪਹੁੰਚ ਚੁੱਕਾ ਹੈ ਤੇ ਸਿਰਫ ਗੰਗਾਨਗਰ ਜ਼ਿਲ੍ਹਾ ਹੀ ਮਾਨਸੂਨ ਦੇ ਪਹੁੰਚਣ ਦਾ ਇੰਤਜਾਰ ਕਰ ਰਿਹਾ ਹੈ। (Rajasthan IMD Rainfall Forecast)

ਇਹ ਵੀ ਪੜ੍ਹੋ : Team India: ਬਾਰਬਾਡੋਸ ਦੇ ਤੂਫਾਨ ਤੋਂ ਕਿਵੇਂ ਨਿੱਕਲੇਗੀ ‘ਵਿਸ਼ਵ ਚੈਂਪੀਅਨ’ ਟੀਮ ਇੰਡੀਆ? BCCI ਨੇ ਬਣਾਈ ਇਹ ਯੋਜਨਾ

ਰਾਜਸਥਾਨ ’ਚ ਪਿਛਲੇ 24 ਘੰਟਿਆਂ ਦੌਰਾਨ ਮੀਂਹ ਜਾਰੀ, ਹਨੂੰਮਾਨਗੜ੍ਹ ’ਚ ਸਭ ਤੋਂ ਜ਼ਿਆਦਾ ਮੀਂਹ ਪਿਆ

ਪਿਛਲੇ 24 ਘੰਟਿਆਂ ਦੌਰਾਨ ਰਾਜਸਥਾਨ ਦੇ ਵੱਖ-ਵੱਖ ਜ਼ਿਲ੍ਹਿਆਂ ’ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ। ਹਨੂੰਮਾਨਗੜ੍ਹ ਜ਼ਿਲ੍ਹੇ ਦੇ ਭਾਦਰਾ ’ਚ ਸਥਿਤ ਡੂੰਗਰਾਨਾ ’ਚ ਸਭ ਤੋਂ ਜ਼ਿਆਦਾ 77 ਐਮਐਮ ਬਾਰਿਸ਼ ਦਰਜ ਕੀਤੀ ਗਈ, ਜਿਸ ਤੋਂ ਬਾਅਦ ਨੋਹਰ ’ਚ 39 ਐਮਐਮ ਮੀਂਹ ਦਰਜ਼ ਕੀਤਾ ਗਿਆ ਹੈ। ਹੋਰ ਪ੍ਰਭਾਵਿਤ ਜ਼ਿਲ੍ਹਿਆਂ ’ਚ ਚੁਰੂ (ਸਿੱਧਮੁਖ-16 ਐਮਐਮ), ਧੌਲਪੁਰ (ਬਾਰੀ-24 ਐਮਐਮ), ਡੂੰਗਰਪੁਰ (ਵੇਂਜਾ-34 ਐਮਐਮ, ਸਾਗਵਾੜਾ-12 ਐਮਐਮ) ਤੇ ਟੋਂਕ (ਲਾਂਬਾ ਹਰੀਸਿੰਘ-38 ਐਮਐਮ) ਸ਼ਾਮਲ ਹਨ। ਇਹ ਮੀਂਹ ਰਾਜਸਥਾਨ ’ਚ ਮਾਨਸੂਨ ਦੇ ਦਾਖਲ ਹੋਣ ਤੋਂ ਬਾਅਦ ਹੋਇਆ ਹੈ ਤੇ ਆਉਣ ਵਾਲੇ ਦਿਨਾਂ ’ਚ ਹੋਰ ਬਾਰਿਸ਼ ਹੋਣ ਦੀ ਸੰਭਾਵਨਾ ਹੈ।

ਆਉਣ ਵਾਲੇ ਮੀਂਹ ਦੀ ਸੰਭਾਵਨਾ | Rajasthan IMD Rainfall Forecast

ਮੌਸਮ ਮਾਹਿਰਾਂ ਮੁਤਾਬਕ ਦਿੱਲੀ, ਹਰਿਆਣਾ ਤੇ ਰਾਜਸਥਾਨ ਦੀ ਸਰਹੱਦ ’ਤੇ ਚੱਕਰਵਾਤ ਬਣ ਰਿਹਾ ਹੈ, ਜਿਸ ਕਾਰਨ ਅਲਵਰ, ਝੁੰਝੁਨੂ, ਸੀਕਰ, ਭਰਤਪੁਰ, ਹਨੂੰਮਾਨਗੜ੍ਹ ਤੇ ਚੁਰੂ ਦੇ ਇਲਾਕਿਆਂ ’ਚ ਅਗਲੇ ਕੁਝ ਦਿਨਾਂ ’ਚ ਲਗਾਤਾਰ ਮੀਂਹ ਪੈਣ ਦੀ ਸੰਭਾਵਨਾ ਹੈ।

ਜੁਲਾਈ ’ਚ ਆਮ ਨਾਲੋਂ ਜ਼ਿਆਦਾ ਮੀਂਹ ਦੀ ਸੰਭਾਵਨਾ | Rajasthan IMD Rainfall Forecast

ਮੌਸਮ ਵਿਗਿਆਨ ਕੇਂਦਰ, ਨਵੀਂ ਦਿੱਲੀ ਵੱਲੋਂ ਜੁਲਾਈ ਲਈ ਜਾਰੀ ਕੀਤੀ ਗਈ ਭਵਿੱਖਬਾਣੀ ’ਚ, ਰਾਜਸਥਾਨ ਦੇ ਸਾਰੇ ਹਿੱਸਿਆਂ ’ਚ ਆਮ ਨਾਲੋਂ ਜ਼ਿਆਦਾ ਮੀਂਹ ਪੈਣ ਦੀ ਸੰਭਾਵਨਾ ਹੈ। ਰਾਜਸਥਾਨ ’ਚ ਜੁਲਾਈ ਦੇ ਮਹੀਨੇ ’ਚ ਔਸਤ 161.4 ਮੀਂਹ ਪੈਂਦਾ ਹੈ।

ਗੰਗਾਨਗਰ ’ਚ ਪਾਰਾ 42 ਪਾਰ | Rajasthan IMD Rainfall Forecast

ਰਾਜਸਥਾਨ ’ਚ ਮਾਨਸੂਨ ਦੀ ਸਥਿਤੀ ਨੂੰ ਦੇਖਦੇ ਹੋਏ ਗੰਗਾਨਗਰ ਨੂੰ ਛੱਡ ਸਾਰੇ ਜ਼ਿਲ੍ਹਿਆਂ ’ਚ ਮਾਨਸੂਨ ਦਾਖਲ ਹੋ ਚੁੱਕਾ ਹੈ। ਸੋਮਵਾਰ ਨੂੰ ਗੰਗਾਨਗਰ ’ਚ ਦਿਨ ਦਾ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 42.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦੋਂ ਕਿ ਬੀਕਾਨੇਰ ’ਚ 41, ਜੈਸਲਮੇਰ ’ਚ 40.7 ਤੇ ਹਨੂੰਮਾਨਗੜ੍ਹ ’ਚ 41.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦਿਨ ਦੇ ਸਮੇਂ ਤੇਜ ਗਰਮੀ ਤੇ ਹੁੰਮਸ ਤੋਂ ਬਾਅਦ ਸ਼ਾਮ ਨੂੰ ਗੰਗਾਨਗਰ, ਹਨੂੰਮਾਨਗੜ੍ਹ ਤੇ ਚੁਰੂ ਦੇ ਇਲਾਕਿਆਂ ’ਚ ਕਈ ਥਾਵਾਂ ’ਤੇ ਚੰਗੀ ਬਾਰਿਸ਼ ਹੋਈ।

ਆਉਣ ਵਾਲੇ ਦਿਨਾਂ ’ਚ ਮੀਂਹ ਦੀ ਸੰਭਾਵਨਾ | Rajasthan IMD Rainfall Forecast

ਜੈਪੁਰ ਮੌਸਮ ਵਿਗਿਆਨ ਕੇਂਦਰ ਨੇ 2 ਤੇ 3 ਜੁਲਾਈ ਨੂੰ ਜੋਧਪੁਰ, ਜੈਸਲਮੇਰ ਤੇ ਬਾੜਮੇਰ ਜ਼ਿਲ੍ਹਿਆਂ ਨੂੰ ਛੱਡ ਕੇ ਸਾਰੇ ਜ਼ਿਲ੍ਹਿਆਂ ’ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ ਤੇ ਇੱਕ ਆਰੇਂਜ ਅਲਰਟ ਜਾਰੀ ਕੀਤਾ ਹੈ। ਧੌਲਪੁਰ ਜ਼ਿਲ੍ਹੇ ’ਚ 4 ਜੁਲਾਈ ਨੂੰ ਭਾਰੀ ਮੀਂਹ ਦਾ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ, ਜਦਕਿ ਭਰਤਪੁਰ, ਅਲਵਰ, ਸੀਕਰ, ਝੁੰਝੁਨੂ ਤੇ ਅਜਮੇਰ ’ਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। 5 ਜੁਲਾਈ ਨੂੰ ਭਰਤਪੁਰ ਤੇ ਧੌਲਪੁਰ ’ਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ ਜਦਕਿ ਦੌਸਾ, ਅਲਵਰ, ਕਰੌਲੀ, ਝੁੰਝੁਨੂ, ਚੁਰੂ ਤੇ ਸੀਕਰ ’ਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਬਾਕੀ ਜ਼ਿਲ੍ਹਿਆਂ ’ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। (Rajasthan IMD Rainfall Forecast)

LEAVE A REPLY

Please enter your comment!
Please enter your name here