ਬੱਚਿਆਂ ‘ਤੇ ਵਧ ਰਹੇ ਸਰੀਰਕ ਸ਼ੋਸਣ ਹਮਲੇ ਭਿਆਨਕ ਸਥਿਤੀ

ਸ਼ਨਿੱਚਰਵਾਰ ਨੂੰ ਰਾਜਸਥਾਨ ਦੀ ਰਾਜਧਾਨੀ ਜੈਪੁਰ ‘ਚ ਇੱਕ ਅਧਿਆਪਕ ਨੂੰ 25 ਵਿਦਿਆਰਥੀਆਂ ਦਾ ਸਰੀਰਕ ਸ਼ੋਸਣ ਕਰਨ ਦੇ ਦੋਸ਼ ‘ਚ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਇਸ ਤੋਂ ਪਹਿਲਾਂ ਮੁੰਬਈ ‘ਚ ਇੱਕ 28 ਸਾਲਾ ਅਧਿਆਪਕਾ ਨੂੰ ਪੁਲਿਸ  ਨੇ ਗ੍ਰਿਫ਼ਤਾਰ ਕੀਤਾ ਸੀ, ਜੋ ਆਪਣੇ ਆਂਢ-ਗੁਆਂਢ ਦੇ ਬੱਚਿਆਂ ਨੂੰ ਖਾਸ ਤੌਰ ‘ਤੇ ਲੜਕੀਆਂ ਨੂੰ ਆਪਣੇ ਘਰ ਸੱਦ ਕੇ ਮੋਬਾਇਲ ‘ਤੇ ਅਸ਼ਲੀਲ ਵੀਡੀਓ ਵਿਖਾਉਂਦੀ ਸੀ ਉਕਤ ਦੋਵਾਂ ਘਟਨਾਵਾਂ ਆਪਣੇ ਆਪ ‘ਚ ਸਮਾਜ ਦੇ ਉਸ ਵਰਗ ਦਾ ਇੱਕ ਘਿਨੌਣਾ ਚਿਹਰਾ ਬਿਆਨ ਕਰ ਰਹੀਆਂ ਹਨ, ਜਿਨ੍ਹਾਂ ‘ਤੇ ਮਾਂ-ਬਾਪ ਹੀ ਨਹੀਂ, ਪੂਰਾ ਦੇਸ਼ ਇਹ ਜ਼ਿੰਮੇਵਾਰੀ ਸੌਂਪਦਾ ਹੈ ਕਿ ਉਹ ਦੇਸ਼ ਨੂੰ ਤੰਦਰੁਸਤ ਅਤੇ ਚੰਗੇ ਨਾਗਰਿਕ ਦੇਣਗੇ।

ਸਕੂਲਾਂ ਦੇ ਬਾਹਰ ਵੀ ਛੋਟੇ ਬੱਚਿਆਂ, ਜਿਨ੍ਹਾਂ ਦੀ ਉਮਰ 14-15 ਸਾਲ ਤੋਂ ਘੱਟ ਹੈ, ‘ਤੇ ਲਗਾਤਾਰ ਸਰੀਰਕ ਸ਼ੋਸਣ ਹਮਲੇ ਵਧ ਰਹੇ ਹਨ ਬੱਚਿਆਂ ‘ਤੇ ਵਧ ਰਹੇ ਇਨ੍ਹਾਂ ਹਮਲਿਆਂ ਪਿੱਛੇ ਜ਼ਿਆਦਾ ਗੁਆਂਢੀ, ਘਰ ਦਾ ਕੋਈ ਵੱਡਾ ਜਾਂ ਬੱਚਿਆਂ ਦਾ ਜਾਣਕਾਰ ਹੀ ਪਾਇਆ ਜਾ ਰਿਹਾ ਹੈ ਨੈਸ਼ਨਲ ਕਰਾਇਮ ਰਿਕਾਰਡ ਬਿਊਰੋ ਅਨੁਸਾਰ ਸਾਲ 2015 ‘ਚ 15309 ਬੱਚੇ ਸਰੀਰਕ ਸ਼ੋਸਣ ਹਮਲਿਆਂ ਦਾ ਸ਼ਿਕਾਰ ਹੋਏ ਇਹ ਅੰਕੜਾ ਬੇਹੱਦ ਡਰਾਉਣਾ ਹੈ ਸਥਿਤੀ ਇਸ ਤੋਂ ਵੀ ਜ਼ਿਆਦਾ ਗੰਭੀਰ ਹੋ ਸਕਦੀ ਹੈ, ਕਿਉਂਕਿ ਪੇਂਡੂ ਖੇਤਰ ਜਾਂ ਜਿੱਥੇ ਬੱਚੇ ਆਪਣੇ ਮਾਂ-ਬਾਪ ਸਾਹਮਣੇ ਡਰੇ ਰਹਿੰਦੇ ਹਨ, ਉਹ ਘਟਨਾਵਾਂ ਸ਼ਾਇਦ ਹੀ ਇਸ ਰਿਕਾਰਡ ‘ਚ ਦਰਜ ਹੋਈਆਂ ਹਨ?

ਬੱਚਿਆਂ ‘ਤੇ ਵਧ ਰਹੇ ਸਰੀਰਕ ਸ਼ੋਸਣ ਹਮਲੇ ਭਿਆਨਕ ਸਥਿਤੀ

ਦੇਸ਼ ‘ਚ ਹਰ ਸਾਲ ਹਜ਼ਾਰਾਂ ਬੱਚੇ ਚੋਰੀ ਹੋ ਰਹੇ ਹਨ, ਜੋ ਕਿ ਸਿੱਧੇ-ਸਿੱਧੇ ਮਨੁੱਖੀ ਤਸਕਰਾਂ ਦੇ ਚੁੰਗਲ ‘ਚ ਪਹੁੰਚ ਜਾਂਦੇ ਹਨ ਇੱਥੇ ਉਨ੍ਹਾਂ ਨੂੰ ਬਾਲ ਵੇਸ਼ਵਾਪੁਣੇ, ਬਾਲ ਮਜ਼ਦੂਰੀ, ਭੀਖ ਮੰਗਣ ‘ਚ ਧੱਕ ਦਿੱਤਾ ਜਾਂਦਾ ਹੈ ਅਤੇ ਕਈਆਂ ਨੂੰ ਤਾਂ ਮਾਰ ਕੇ ਉਨ੍ਹਾਂ ਦੇ ਅੰਗਾਂ ਨੂੰ ਕੱਢ ਲਿਆ ਜਾਂਦਾ ਹੈ ਭਾਰਤ ਦੀ ਪੁਰਾਤਨ ਸਾਂਝੀ ਪਰਿਵਾਰ ਪ੍ਰਣਾਲੀ ਹੁਣ ਆਪਣੇ ਆਖਰੀ ਸਾਹ ਗਿਣ ਰਹੀ ਹੈ ਸਾਂਝੇ ਪਰਿਵਾਰਾਂ ਦੇ ਭਾਰਤ ‘ਚ ਬੱਚਿਆਂ ਨੂੰ ਬੇਹੱਦ ਸੁਰੱਖਿਅਤ ਮਾਹੌਲ ਮਿਲਦਾ ਸੀ ਇੱਥੋਂ ਤੱਕ ਕਿ ਉਸ ਸਮੇਂ ਆਂਢ-ਗੁਆਂਢ ਦੇ ਲੋਕ ਵੀ ਬੱਚਿਆਂ ‘ਚ ਆਪਣੇ-ਪਰਾਏ ਦਾ ਭੇਦਭਾਵ ਨਹੀਂ ਕਰਦੇ ਸਨ ਪਰ ਹੁਣ ਵਧ ਰਹੇ ਸ਼ਹਿਰੀਕਰਨ, ਟੀਵੀ, ਸਿਨੇਮਾ, ਇੰਟਰਨੈੱਟ ‘ਤੇ ਵਧ ਰਹੀ ਅਸ਼ਲੀਲਤਾ ਦਾ ਸੇਕ ਬੱਚਿਆਂ ਨੂੰ ਵੀ ਝੁਲਸਾ ਰਿਹਾ ਹੈ।

ਫਿਰ ਵੀ ਨਿਗਰਾਨੀ ਤੰਤਰ ਵਧਿਆ ਹੈ, ਪੁਲਿਸ ਅਤੇ ਕਾਨੂੰਨ ਵਿਵਸਥਾ ਪਹਿਲਾਂ ਤੋਂ ਕਿਤੇ ਜ਼ਿਆਦਾ ਸਰਗਰਮ ਹੋਏ ਹਨ ਪਰ ਸਕੂਲਾਂ, ਪਾਰਕਾਂ, ਆਂਢ-ਗੁਆਂਢ ‘ਚ ਬੱਚਿਆਂ ‘ਚ ਸਰੀਰਕ ਸ਼ੋਸਣ ਦੇ ਹਮਲੇ ਵਧ ਰਹੇ ਹਨ ਆਖਰ ਮਾਂ-ਬਾਪ ਨੂੰ ਬੱਚਿਆਂ ਦੇ ਪਾਲਣ-ਪੋਸ਼ਣ ‘ਚ ਉਨ੍ਹਾਂ ਨੂੰ ਹੋਰ ਜ਼ਿਆਦਾ ਆਪਣੇ ਨੇੜੇ ਲਿਆਉਣਾ ਪਵੇਗਾ, ਤਾਂ ਕਿ ਬੱਚਾ ਆਪਣੇ ਨਾਲ ਹੋਣ ਵਾਲੇ ਹਰ ਚੰਗੇ-ਮਾੜੇ ਵਰਤਾਓ ਦੀ ਪਲ-ਪਲ ਦੀ ਜਾਣਕਾਰੀ ਆਪਣੇ ਮਾਤਾ-ਪਿਤਾ ਨੂੰ ਦੇਵੇ ਬੱਚਿਆਂ ਨੂੰ ਇਕੱਲੇ ਆਉਣ-ਜਾਣ ਜਾਂ ਜ਼ਿਆਦਾ ਦੇਰ ਇਕੱਲਾ ਰਹਿਣ ਤੋਂ ਬਚਾਇਆ ਜਾਵੇ।

ਅਣਜਾਣ ਵਿਅਕਤੀਆਂ ਨਾਲ ਬੱਚੇ ਜ਼ਿਆਦਾ ਨਾ ਘੁੱਲਣ-ਮਿਲਣ, ਇਸਦੀ ਆਦਤ ਪਾਈ ਜਾਵੇ ਅਪਰਾਧ ਦੀ ਸਥਿਤੀ ‘ਚ ਮਾਪੇ, ਲੋਕ-ਲਾਜ ਰੱਖਣ ਦੀ ਬਜਾਇ ਅਪਰਾਧੀ ਦੀ ਸੂਚਨਾ ਤੁਰੰਤ ਪੁਲਿਸ ਨੂੰ ਦੇਣ ਸਮਾਜ ਦੇ ਮੋਹਤਬਰਾਂ ਨੂੰ ਚਾਹੀਦਾ ਹੈ ਕਿ ਉਹ ਰੋਜ਼ਾਨਾ  ਆਪਣੇ ਇਲਾਕੇ ਦੇ ਸਕੂਲਾਂ, ਅਨਾਥ ਆਸ਼ਰਮਾਂ, ਖੇਡ ਪਾਰਕਾਂ ਦੀ ਜਾਂਚ ਕਰਦੇ ਰਹਿਣ, ਤਾਂ ਕਿ ਕੋਈ ਵੀ ਵਿਅਕਤੀ, ਜੋ ਬੱਚਿਆਂ ਖਿਲਾਫ਼ ਅਪਰਾਧ ਕਰ ਰਿਹਾ ਹੈ, ਛੇਤੀ ਫੜਿਆ ਜਾ ਸਕੇ ਬੱਚੇ ਦੇਸ਼ ਦਾ ਭਵਿੱਖ ਹਨ, ਜੇਕਰ ਇਹ ਕਮਜ਼ੋਰ ਹੋ ਗਏ, ਤਾਂ ਦੇਸ਼ ਕਮਜ਼ੋਰ ਪੈ ਜਾਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ