ਭਾਰਤ ਅਤੇ ਬੰਗਲਾਦੇਸ਼ ਟੈਸਟ ਮੈਚ : ਅਸ਼ਵਿਨ-ਪੁਜਾਰਾ ਦਾ ਦਮ, ਭਾਰਤ ਜਿੱਤ ਤੋਂ 7 ਕਦਮ ਦੂਰ

A fan hugs cricketer Virat Kohli after running into the field disrupting play on the first day of the second cricket test match between India and West Indies in Hyderabad, India, Friday, Oct. 12, 2018. (AP Photo/Mahesh Kumar A.)

Test Match : ਭਾਰਤ ਨੇ ਬੰਗਲਾਦੇਸ਼ ਨੂੰ ਪਹਿਲੀ ਪਾਰੀ ‘ਚ 388 ਦੌੜਾਂ ‘ਤੇ ਸਮੇਟਣ ਦੇ ਬਾਵਜੂਦ ਫਾਲੋਆਨ ਨਹੀਂ ਕਰਵਾਇਆ

(ਏਜੰਸੀ)  ਹੈਦਰਾਬਾਦ। ਆਫ ਸਪਿੱਨਰ ਰਵੀਚੰਦਰਨ ਅਸ਼ਵਿਨ ਦੀਆਂ ਸਭ ਤੋਂ ਤੇਜ਼ 250 ਵਿਕਟਾਂ ਦੇ ਵਿਸ਼ਵ ਰਿਕਾਰਡ ਅਤੇ ਸ੍ਰੀਮਾਨ ਭਰੋਸੇਮੰਦ ਚੇਤੇਸ਼ਵਰ ਪੁਜਾਰਾ ਦੀਆਂ ਨਾਬਾਦ 54 ਦੌੜਾਂ ਦੇ ਦਮ ‘ਤੇ ਭਾਰਤ ਇੱਕਮਾਤਰ ਟੈਸਟ ‘ਚ ਬੰਗਲਾਦੇਸ਼ ਖਿਲਾਫ਼ ਅੱਜ ਚੌਥੇ ਦਿਨ ਜਿੱਤ ਦੀ ਦਹਿਲੀਜ਼ ‘ਤੇ ਪਹੁੰਚ ਗਿਆ ਭਾਰਤ ਨੇ ਬੰਗਲਾਦੇਸ਼ ਨੂੰ ਪਹਿਲੀ ਪਾਰੀ ‘ਚ 388 ਦੌੜਾਂ ‘ਤੇ ਸਮੇਟਣ ਦੇ ਬਾਵਜੂਦ ਫਾਲੋਆਨ ਨਹੀਂ ਕਰਵਾਇਆ ਅਤੇ (Test Match) ਆਪਣੀ ਦੂਜੀ ਪਾਰੀ ‘ਚ ਖੇਡਣ ਦਾ ਫ਼ੈਸਲਾ ਕੀਤਾ ਭਾਰਤ ਨੇ ਆਪਣੀ ਦੂਜੀ ਪਾਰੀ 29 ਓਵਰਾਂ ‘ਚ 4 ਵਿਕਟਾਂ ‘ਤੇ 159 ਦੌੜਾਂ ਬਣਾ ਕੇ ਐਲਾਨ ਕਰ ਦਿੱਤੀ ਭਾਰਤ ਨੂੰ ਪਹਿਲੀ ਪਾਰੀ ‘ਚ 299 ਦੌੜਾਂ ਦਾ ਵਿਸ਼ਾਲ ਵਾਧਾ ਮਿਲਿਆ ਸੀ ਭਾਰਤ ਨੇ ਇਸ ਤਰ੍ਹਾਂ ਬੰਗਲਾਦੇਸ਼ ਸਾਹਮਣੇ ਜਿੱਤ ਲਈ 459 ਦੌੜਾਂ ਦਾ ਮੁਸ਼ਕਲ ਟੀਚਾ ਰੱਖਿਆ ਭਾਰਤ ਨੇ ਚੌਥੇ ਦਿਨ ਦੀ ਖੇਡ ਸਮਾਪਤੀ ਤੱਕ ਬੰਗਲਾਦੇਸ਼ ਦੇ ਤਿੰਨ ਬੱਲੇਬਾਜ਼ਾਂ ਨੂੰ 103 ਦੌੜਾਂ ਦੇ ਸਕੋਰ ਤੱਕ ਪਵੇਲੀਅਨ ਦੀ ਰਾਹ ਵਿਖਾ ਦਿੱਤੀ।

ਬੰਗਲਾਦੇਸ਼ ਨੂੰ ਹਾਰ ਤੋਂ ਬਚਣ ਲਈ 356 ਦੌੜਾਂ ਹੋਰ ਬਣਾਉਣੀਆਂ ਹਨ

ਅਸ਼ਵਿਨ ਨੇ ਇਨ੍ਹਾਂ ਤਿੰਨਾਂ ‘ਚੋਂ ਦੋ ਵਿਕਟਾਂ ਲਈਆਂ ਜਦੋਂਕਿ ਇੱਕ ਵਿਕਟ ਲੈਫਟ ਆਰਮ ਸਪਿੱਨਰ ਰਵਿੰਦਰ ਜਡੇਜਾ ਦੇ ਹਿੱਸੇ ‘ਚ ਆਈ ਅਸ਼ਵਿਨ ਨੇ ਤਮੀਮ ਇਕਬਾਲ (03) ਅਤੇ ਮੋਮੀਨੁਲ ਹੱਕ (27) ਨੂੰ ਆਊਟ ਕੀਤਾ ਜਡੇਜਾ ਨੇ ਸੌਮਿਆ ਸਰਕਾਰ (42) ਦੀ ਵਿਕਟ ਹਾਸਲ ਕੀਤੀ ਅਸ਼ਵਿਨ ਨੇ ਸਵੇਰੇ ਬੰਗਲਾਦੇਸ਼ ਦੀ ਪਾਰੀ ‘ਚ ਮੁਸਫਿਕੁਰ ਰਹੀਮ (127) ਨੂੰ ਆਊਟ ਕਰਕੇ ਆਪਣੀ 250ਵੀਂ ਵਿਕਟ ਹਾਸਲ ਕੀਤੀ ਅਤੇ ਸਭ ਤੋਂ ਤੇਜ਼ 250 ਵਿਕਟਾਂ ਪੂਰੀਆਂ ਕਰਨ ਦਾ ਨਵਾਂ ਰਿਕਾਰਡ ਬਣਾਇਆ ਬੰਗਲਾਦੇਸ਼ ਨੂੰ ਹਾਰ ਤੋਂ ਬਚਣ ਲਈ 356 ਦੌੜਾਂ ਹੋਰ ਬਣਾਉਣੀਆਂ ਹਨ ਜਦੋਂਕਿ ਉਸਦੀਆਂ 7 ਵਿਕਟਾਂ ਬਾਕੀ ਹਨ ਸਟੰਪ ਸਮੇਂ ਮਹਿਮਦੁੱਲਾ 9 ਅਤੇ ਸਾਕਿਬ ਅਲ ਹਸਨ 21 ਦੌੜਾਂ ਬਣਾ ਕੇ ਕ੍ਰੀਜ ‘ਤੇ ਸਨ ਭਾਰਤ ਨੇ ਬੰਗਲਾਦੇਸ਼ ਨੂੰ 388 ਦੌੜਾਂ ‘ਤੇ ਸਮੇਟਣ ਦੇ ਬਾਵਜੂਦ ਫਾਲੋਆਨ ਨਹੀਂ ਕਰਵਾਇਆ ਅਤੇ ਆਪਣੀ ਦੂਜੀ ਪਾਰੀ ‘ਚ ਖੇਡਣ ਦਾ ਫ਼ੈਸਲਾ ਕੀਤਾ।

ਭਾਰਤ ਨੇ ਆਪਣੀ ਦੂਜੀ ਪਾਰੀ 29 ਓਵਰਾਂ ‘ਚ 4 ਵਿਕਟਾਂ ‘ਤੇ 159 ਦੌੜਾਂ ਬਣਾ ਕੇ ਐਲਾਨ ਕੀਤੀ ਹਾਲਾਂਕਿ ਦੂਜੀ ਪਾਰੀ ‘ਚ ਭਾਰਤ ਨੂੰ ਸ਼ੁਰੂਆਤ ‘ਚ ਹੀ ਦੋ ਝਟਕੇ ਲੱਗੇ ਜਦੋਂ ਤਸਕੀਨ ਅਹਿਮਦ ਨੇ ਓਪਨਰ ਮੁਰਲੀ ਵਿਜੈ (7) ਅਤੇ ਲੋਕੇਸ਼ ਰਾਹੁਲ (10) ਨੂੰ ਵਿਕਟਕੀਪਰ ਮੁਸਫਿਕੁਰ ਰਹੀਮ ਹੱਥੋਂ ਕੈਚ ਕਰਵਾਇਆ ਵਿਜੈ ਨੇ ਪਹਿਲੀ ਪਾਰੀ ‘ਚ 108 ਦੌੜਾਂ ਬਣਾਈਆਂ ਸਨ ਜਦੋਂਕਿ ਰਾਹੁਲ ਨੇ ਦੋ ਦੌੜਾਂ ਬਣਾਈਆਂ ਸਨ ਰਾਹੁਲ ਇਸ ਤਰ੍ਹਾਂ ਲਗਾਤਾਰ ਦੂਜੀ ਪਾਰੀ ‘ਚ ਸਸਤੇ ‘ਚ ਆਊਟ ਹੋਏ ਚੇਤੇਸ਼ਵਰ ਪੁਜਾਰਾ (ਨਾਬਾਦ 54) ਅਤੇ ਪਹਿਲੀ ਪਾਰੀ ‘ਚ ਦੂਹਰਾ ਸੈਂਕੜਾ ਬਣਾਉਣ ਵਾਲੇ ਕਪਤਾਨ ਵਿਰਾਟ ਕੋਹਲੀ (38) ਨੇ ਤੀਜੀ ਵਿਕਟ ਲਈ 67 ਦੌੜਾਂ ਦੀ ਸਾਂਝੇਦਾਰੀ ਕੀਤੀ ਲੈਫਟ ਆਰਮ ਸਪਿੱਨਰ ਸਾਕਿਬ ਅਲ ਹਸਨ ਨੇ ਵਿਰਾਟ ਨੂੰ ਮਹਿਮਦੁੱਲਾ ਹੱਥੋਂ ਕੈਚ ਕਰਵਾ ਕੇ ਭਾਰਤ ਨੂੰ ਤੀਜਾ ਝਟਕਾ ਦਿੱਤਾ।

ਮੁਸਫਿਕੁਰ ਰਹੀਮ ਨੇ 81 ਅਤੇ ਮੇਹਦੀ ਹਸਨ ਮਿਰਾਜ ਨੇ 51 ਦੌੜਾਂ ਤੋਂ ਆਪਣੀ ਪਾਰੀ ਨੂੰ ਅੱਗੇ ਵਧਾਇਆ Test Match

ਰਵਿੰਦਰ ਜਡੇਜਾ ਨੇ ਨਾਬਾਦ 16 ਦੌੜਾਂ ‘ਚ 1 ਚੌਕਾ ਅਤੇ 1 ਛੱਕਾ ਲਾਇਆ ਪਹਿਲੀ ਪਾਰੀ ‘ਚ 83 ਦੌੜਾਂ ਬਣਾਉਣ ਵਾਲੇ ਪੁਜਾਰਾ ਨਾਬਾਦ 54 ਦੌੜਾਂ ਬਣਾ ਕੇ ਪਵੇਲੀਅਨ ਪਰਤੇ ਪੁਜਾਰਾ ਦਾ ਇਹ 13ਵਾਂ ਅਰਧ ਸੈਂਕੜਾ ਸੀ ਇਸ ਤੋਂ ਪਹਿਲਾਂ ਬੰਗਲਾਦੇਸ਼ ਨੇ 6 ਵਿਕਟਾਂ ‘ਤੇ 322 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਅਤੇ ਉਸਦੀ ਪਹਿਲੀ ਪਾਰੀ 388 ਦੌੜਾਂ ‘ਤੇ ਸਮਾਪਤ ਹੋਈ ਮੁਸਫਿਕੁਰ ਰਹੀਮ ਨੇ 81 ਅਤੇ ਮੇਹਦੀ ਹਸਨ ਮਿਰਾਜ ਨੇ 51 ਦੌੜਾਂ ਤੋਂ ਆਪਣੀ ਪਾਰੀ ਨੂੰ ਅੱਗੇ ਵਧਾਇਆ ਮਿਰਾਜ ਆਪਣੇ ਸਕੋਰ ‘ਚ ਕੋਈ ਵਾਧਾ ਕੀਤੇ ਬਿਨਾ ਭੁਵਨੇਸ਼ਵਰ ਦੀ ਗੇਂਦ ‘ਤੇ ਬੋਲਡ ਹੋ ਗਏ।

ਤੈਜੁਲ ਇਸਲਾਮ 10 ਦੌੜਾਂ ਬਣਾਉਣ ਤੋਂ ਬਾਅਦ ਉਮੇਸ਼ ਯਾਦਵ ਦੀ ਗੇਂਦ ‘ਤੇ ਵਿਕਟਕੀਪਰ ਰਿਧੀਮਾਨ ਸ਼ਾਹਾ ਨੂੰ ਕੈਚ ਫੜਾ ਬੈਠੇ ਮੁਸਫਿਕੁਰ ਨੇ ਦੂਜੇ ਪਾਸੇ ਜੰਮ ਕੇ ਖੇਡਦਿਆਂ ਆਪਣਾ ਪੰਜਵਾਂ ਸੈਂਕੜਾ ਪੂਰਾ ਕੀਤਾ ਅਤੇ ਇਸਦੇ ਨਾਲ ਹੀ ਉਨ੍ਹਾਂ ਨੇ ਟੈਸਟ ਕ੍ਰਿਕਟ ‘ਚ 3000 ਦੌੜਾਂ ਵੀ ਪੂਰੀਆਂ ਕੀਤੀਆਂ ਉਨ੍ਹਾਂ ਨੇ ਆਪਣੇ 52ਵੇਂ ਟੈਸਟ ‘ਚ ਇਹ ਉਪਲੱਬਧੀ ਹਾਸਲ ਕੀਤੀ ਜਡੇਜਾ ਨੇ ਤਸਕੀਨ (08) ਨੂੰ ਆਊਟ ਕੀਤਾ ਜਦੋਂਕਿ ਆਫ ਸਪਿੱਨਰ ਰਵੀਚੰਦਰਨ ਅਸ਼ਵਿਨ ਨੇ ਮੁਸਫਿਕੁਰ (127) ਨੂੰ ਆਊਟ ਕਰਕੇ ਬੰਗਲਾਦੇਸ਼ ਦੀ ਪਾਰੀ 388 ਦੌੜਾਂ ‘ਤੇ ਸਮੇਟ ਦਿੱਤੀ ਅਸ਼ਵਿਨ ਦੀ ਇਹ 250ਵੀਂ ਵਿਕਟ ਸੀ ਅਤੇ ਉਨ੍ਹਾਂ ਨੇ ਸਭ ਤੋਂ ਤੇਜ਼ 250 ਵਿਕਟਾਂ ਹਾਸਲ ਕਰਨ ‘ਚ ਅਸਟਰੇਲੀਆ ਦੇ ਸਾਬਕਾ ਤੇਜ਼ ਗੇਂਦਬਾਜ਼ ਡੇਨਿਸ ਲਿਲੀ ਦਾ ਰਿਕਾਰਡ ਤੋੜਿਆ ਮੁਸ਼ਫਿਕੁਰ ਦੀ ਪਾਰੀ ਨੇ ਹੀ ਬੰਗਲਾਦੇਸ਼ ਦੇ ਸਕੋਰ ਨੂੰ ਕੁਝ ਸਨਮਾਨ ਦਿੱਤਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ