Russia-Ukraine War: ਰੂਸ ਤੇ ਯੂਕਰੇਨ ਜੰਗ ’ਚ ਮਹਾਂਸ਼ਕਤੀਆਂ ਦੀ ਤਕਰਾਰ ਤੇ ਜ਼ੋਰਅਜ਼ਮਾਈ ਖਤਮ ਹੁੰਦੀ ਨਜ਼ਰ ਨਹੀਂ ਆ ਰਹੀ ਅਮਰੀਕਾ ਤੇ ਬ੍ਰਿਟੇਨ ਯੂਕਰੇਨ ਨੂੰ ਹਥਿਆਰ ਦੇ ਕੇ ਲਗਾਤਾਰ ਮੱਦਦ ਕਰ ਰਹੇ ਹਨ ਹੁਣ ਬ੍ਰਿਟੇਨ ਵੱਲੋਂ ਯੂਕਰੇਨ ਨੂੰ ਲੰਮੀ ਦੂਰੀ ਦੀ ਮਿਜ਼ਾਇਲ ਦੇਣ ਦੀ ਤਿਆਰੀ ਨੇ ਹਾਲਾਤ ਹੋਰ ਤਣਾਅ ਭਰੇ ਬਣਾ ਦਿੱਤੇ ਹਨ ਓਧਰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਯੂਕਰੇਨ ਨੂੰ ਮਿਜ਼ਾਇਲ ਦਿੱਤੀ ਗਈ ਤਾਂ ਇਸ ਦੇ ਭਿਆਨਕ ਨਤੀਜੇ ਹੋਣਗੇ ਹੈਰਾਨੀ ਦੀ ਗੱਲ ਹੈ ਕਿ ਜੰਗ ਕਾਰਨ ਹੋਈ ਭਾਰੀ ਬਰਬਾਦੀ ਦੇ ਬਾਵਜ਼ੂਦ ਤਾਕਤਵਰ ਮੁਲਕ ਅਮਨ-ਅਮਾਨ ਲਈ ਕੋਈ ਯਤਨ ਕਰਨ ਦੀ ਬਜਾਇ ਹਥਿਆਰਾਂ ਦੀ ਦੌੜ ’ਚ ਅੱਗੇ ਵਧ ਰਹੇ ਹਨ। Russia-Ukraine War
Read This : ਰੂਸ-ਯੂਕਰੇਨ ਗੱਲਬਾਤ ਅਸਫਲ, ਕੀ ਹੋਵੇਗਾ ਤੀਜਾ ਵਿਸ਼ਵ ਯੁੱਧ?
ਅਜਿਹੇ ਹਾਲਾਤਾਂ ’ਚ ਅਮਨ ਦੇ ਯਤਨ ’ਚ ਰੁਕਾਵਟ ਪਵੇਗੀ ਓਧਰ ਰੂਸ ਤੇ ਇਰਾਨ ਦਰਮਿਆਨ ਪਰਮਾਣੂ ਸੀਕਰੇਟ ਡੀਲ ਦੀ ਚਰਚਾ ਨੇ ਅਮਰੀਕਾ ਤੇ ਪੱਛਮੀ ਦੇਸ਼ਾਂ ਲਈ ਨਵੀਂ ਸਿਰਦਰਦੀ ਪੈਦਾ ਕਰ ਦਿੱਤੀ ਹੈ ਇਰਾਨ ਇਜ਼ਰਾਈਲ ਤੇ ਅਮਰੀਕਾ ਦਾ ਕੱਟੜ ਦੁਸ਼ਮਣ ਹੈ ਅਜਿਹੀਆਂ ਸਰਗਰਮੀਆਂ ਨਾ ਸਿਰਫ ਰੂਸ-ਯੂਕਰੇਨ ਜੰਗ ਨੂੰ ਅੱਗੇ ਵਧਾਉਣਗੀਆਂ ਸਗੋਂ ਹੋਰਨਾਂ ਮੁਲਕਾਂ ਦੇ ਵੀ ਇਸ ਜੰਗ ’ਚ ਅਸਿੱਧੇ ਤੌਰ ’ਤੇ ਸ਼ਾਮਲ ਹੋਣ ਦੇ ਹਾਲਾਤ ਬਣਨਗੇ ਅਸਲ ’ਚ ਇਹ ਸਪੱਸ਼ਟ ਹੈ ਕਿ ਹਥਿਆਰਾਂ ਦੇ ਵਾਧੇ ਨਾਲ ਜਾਂ ਕਿਸੇ ਵੀ ਧਿਰ ਵੱਲੋਂ ਸਖਤ ਜਵਾਬੀ ਕਾਰਵਾਈ ਨਾਲ ਜੰਗ ਨਹੀਂ ਰੁਕ ਸਕਦਾ ਜੰਗ ਰੋਕਣ ਲਈ ਗੱਲਬਾਤ ਹੀ ਇੱਕੋ-ਇੱਕ ਹੱਲ ਅਮਰੀਕਾ, ਬ੍ਰਿਟੇਨ ਨੂੰ ਅਮਨ-ਅਮਾਨ ਵਾਲੇ ਪਾਸੇ ਆਉਣਾ ਚਾਹੀਦਾ ਹੈ। Russia-Ukraine War