ਗਰਿੱਡ ਫੇਲ ਹੋਣ ਨਾਲ ਮੁੰਬਈ ‘ਚ ਬਿਜਲੀ ਗੁਲ, ਰੇਲਾਂ ਰੁੱਕੀਆਂ, ਲੋਕ ਪ੍ਰੇਸ਼ਾਨ
ਮੁੰਬਈ। ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ਸੋਮਵਾਰ ਸਵੇਰੇ ਬਿਜਲੀ ਗੁਲ ਹੋਣ ਨਾਲ ਰੁਕ ਗਈ। ਮੁੰਬਈ ਦੀ ਲਾਈਫਲਾਈਨ ਕਹੀ ਜਾਣ ਵਾਲੀਆਂ ਲੋਕਲ ਰੇਲਾਂ ਰੁੱਕ ਗਈਆਂ ਹਨ। ਜਿਸ ਨਾਲ ਲੱਖਾਂ ਲੋਕ ਵਿਚਾਲੇ ਹੀ ਸਫ਼ਰ ‘ਚ ਫਸ ਗਏ।
ਮਹਾਂਰਾਸ਼ਟਰ ਸਰਕਾਰ ਦੇ ਮੰਤਰਾਲੇ, ਕਈ ਦਫ਼ਤਰਾਂ, ਹਸਪਤਾਲਾਂ ‘ਚ ਬਿਜਲੀ ਜਾਣ ਨਾਲ ਸੰਕਟ ਪੈਦਾ ਹੋ ਗਿਆ ਹੈ। ਇਸ ਦੇ ਨਾਲ ਹੀ ਟਰੈਫਿਕ੍ਰ ਸਿੰਗਨਲ ਵੀ ਬੰਦ ਹੋ ਗਏ ਹਨ। ਜਾਣਕਾਰੀ ਅਨੁਸਾਰ ਸਵੇਰੇ ਕਰੀਬ 10 ਵਜੇ ਗਰਿੱਡ ਫੇਲ੍ਹ ਹੋਣ ਕਾਰਨ ਇਹ ਸੰਕਟ ਪੈਦਾ ਹੋਇਆ। ਦੱਸਿਆ ਜਾ ਰਿਹਾ ਹੈ ਕਿ ਸਾਊਥ, ਸੈਂਟਰਲ ਤੇ ਨਾਰਥ ਮੁੰਬਈ ‘ਚ ਕਿਤੇ ਵੀ ਬਿਜਲੀ ਨਹੀਂ ਆ ਰਹੀ ਹੈ। ਇੱਥੋਂ ਤੱਕ ਕਿ ਠਾਣੇ ਤੇ ਨਵੀਂ ਮੁੰਬਈ ਤੱਕ ਇਸ ਦਾ ਅਸਰ ਵੇਖਿਆ ਜਾ ਰਿਹਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.