Welfare: ਸੜਕ ’ਤੇ ਡਿੱਗੇ ਦਰੱਖਤਾਂ ਦੇ ਟਾਹਣਿਆਂ ਨੂੰ ਗਰੀਨ ਐਸ ਦੇ ਸੇਵਾਦਾਰਾਂ ਨੇ ਹਟਾਇਆ

Welfare
ਸੁਨਾਮ: ਸੜਕ ’ਤੇ ਡਿੱਗੇ ਦਰਖਤਾਂ ਦੇ ਟਾਹਣਿਆਂ ਨੂੰ ਸਾਈਡ ’ਤੇ ਕਰਦੇ ਸੇਵਾਦਾਰ।

ਦੋ ਪਹੀਆ ਵਾਹਨ ਚਾਲਕਾਂ ਨੂੰ ਹੋ ਰਹੀ ਸੀ ਪਰੇਸ਼ਾਨੀ

Welfare: (ਕਰਮ ਥਿੰਦ) ਸੁਨਾਮ ਊਧਮ ਸਿੰਘ ਵਾਲਾ। ਬਠਿੰਡਾ-ਚੰਡੀਗੜ੍ਹ ਮੁੱਖ ਮਾਰਗ ’ਤੇ ਕੁਝ ਦਰੱਖਤ ਟੁੱਟ ਕੇ ਸੜਕ ’ਤੇ ਡਿੱਗ ਜਾਣ ਕਾਰਨ ਜਿੱਥੇ ਆਵਾਜਾਈ ਪ੍ਰਭਾਵਿਤ ਹੋ ਰਹੀ ਸੀ ਉੱਥੇ ਦੋ ਪਹੀਆ ਵਾਹਨ ਚਾਲਕ ਜ਼ਿਆਦਾ ਪ੍ਰੇਸ਼ਾਨ ਹੋ ਰਹੇ ਸਨ। ਇਸ ਦੀ ਸੂਚਨਾ ਮਿਲਦੇ ਸਾਰ ਹੀ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੇਲਫੇਅਰ ਕਮੇਟੀ ਦੇ ਸੇਵਾਦਾਰ ਤੁਰੰਤ ਮੌਕੇ ’ਤੇ ਪੁੱਜੇ ਤੇ ਸੜਕ ’ਤੇ ਡਿੱਗੇ ਦਰੱਖਤਾਂ ਦੇ ਟਾਹਣਿਆਂ ਨੂੰ ਚੁੱਕ ਕੇ ਇੱਕ ਪਾਸੇ ਕੀਤਾ।

ਇਹ ਵੀ ਪੜ੍ਹੋ: Social Service: ਡੇਰਾ ਸ਼ਰਧਾਲੂਆਂ ਨੇ ਮੰਦਬੁੱਧੀ ਬਜ਼ੁਰਗ ਨੂੰ ਬਿਰਧ ਆਸ਼ਰਮ ’ਚ ਦਾਖਲ ਕਰਵਾਇਆ

ਇਸ ਸਬੰਧੀ ਪਿੰਡ ਸ਼ੇਰੋਂ ਦੇ ਪ੍ਰੇਮੀ ਸੇਵਕ ਬੀਰੂ ਇੰਸਾਂ ਅਤੇ ਮੇਵਾ ਸਿੰਘ ਇੰਸਾਂ ਨੇ ਦੱਸਿਆ ਕਿ ਉਹਨਾਂ ਨੂੰ ਜਾਣਕਾਰੀ ਮਿਲੀ ਕਿ ਬਠਿੰਡਾ ਰੋਡ ’ਤੇ ਕਈ ਦਰੱਖਤਾਂ ਦੇ ਟਾਹਣੇ ਟੁੱਟ ਕੇ ਸੜਕ ’ਤੇ ਡਿੱਗ ਗਏ ਹਨ ਅਤੇ ਦੋ ਪਹੀਆ ਵਾਹਨ ਚਾਲਕਾਂ ਨੂੰ ਕਾਫੀ ਪਰੇਸ਼ਾਨੀ ਹੋ ਰਹੀ ਹੈ ਅਤੇ ਕਿਸੇ ਵਹੀਕਲ ਵਾਲੇ ਦਾ ਜਾਨੀ-ਮਾਲੀ ਨੁਕਸਾਨ ਹੋ ਸਕਦਾ ਹੈ। ਡੇਰਾ ਸਰਧਾਲੂਆਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ’ਤੇ ਚੱਲਦਿਆਂ ਉਨ੍ਹਾਂ ਨੇ ਤੁਰੰਤ ਕਈ ਸੇਵਾਦਾਰ ਨਾਲ ਲਾਏ ਅਤੇ ਉੱਥੇ ਜਾ ਕੇ ਦਰੱਖਤਾਂ ਦੇ ਟਾਹਣਿਆਂ ਨੂੰ ਸਾਈਡ ਕੀਤਾ ਗਿਆ। Welfare

Welfare
Welfare: ਸੜਕ ’ਤੇ ਡਿੱਗੇ ਦਰੱਖਤਾਂ ਦੇ ਟਾਹਣਿਆਂ ਨੂੰ ਗਰੀਨ ਐਸ ਦੇ ਸੇਵਾਦਾਰਾਂ ਨੇ ਹਟਾਇਆ

Welfare

ਇਸ ਮੌਕੇ ਸਤਗੁਰ ਸਿੰਘ ਇੰਸਾਂ, ਹਰਮੇਸ਼ ਸਿੰਘ ਇੰਸਾਂ, ਚਮਕੌਰ ਸਿੰਘ ਇੰਸਾਂ, ਮਿੱਠੂ ਸਿੰਘ ਇੰਸਾਂ, ਕਮਲਦੀਪ ਇੰਸਾਂ, ਕੁਲਵੀਰ ਸਿੰਘ ਇੰਸਾਂ, ਦਰਸਨ ਇੰਸਾਂ ਹਲਵਾਈ, ਰਾਜਨ ਇੰਸਾਂ, ਗੱਗਾ ਇੰਸਾਂ, ਅਕਾਸ਼ਦੀਪ ਇੰਸਾਂ, ਜੋਤ ਇੰਸਾਂ ਆਦਿ ਸੇਵਾਦਾਰ ਹਾਜ਼ਰ ਸਨ।