ਦੀਵਾਲੀ ’ਤੇ ਬੰਗਾਲ ’ਚ ਚੱਲਣਗੇ ਗਰੀਨ ਪਟਾਕੇ
(ਏਜੰਸੀ) ਨਵੀਂ ਦਿੱਲੀ। ਸੁਪਰੀਮ ਕੋਰਟ ਨੇ ਕੋਲਕੱਤਾ ਹਾਈਕੋਰਟ ਵੱਲੋਂ ਲਾਈ ਗਈ ਪਟਾਕਿਆਂ ਦੀ ਰੋਕ ਨੂੰ ਹਟਾ ਦਿੱਤਾ ਹੈ ਬੈਂਚ ਨੇ ਆਪਣੇ ਫੈਸਲੇ ’ਚ ਪ੍ਰਮਾਣਿਤ ਗ੍ਰੀਨ ਪਟਾਕੇ ਉਨ੍ਹਾਂ ਖੇਤਰਾਂ ’ਚ ਵੇਚਣ ਤੇ ਚਲਾਉਣ ਦੀ ਇਜ਼ਾਜਤ ਦਿੱਤੀ ਹੈ ਜਿੱਥੇ ਹਵਾ ਦੀ ਗੁਣਵੱਤਾ ‘ਚੰਗੀ’ ਜਾਂ ‘ਦਰਮਿਆਨੀ’ ਹੈ ਇਹ ਆਦੇਸ਼ ਸੁਪਰੀਮ ਕੋਰਟ ਦੀ ਛੁੱਟੀ ਬੇਂਚ ਵੱਲੋਂ ਦਿੱਤਾ ਗਿਆ ਹੈ।
ਇਸ ’ਚ ਜਸਟਿਸ ਏਐਮ ਖਾਨਵਿਲਕਰ ਤੇ ਜਸਟਿਸ ਅਜੈ ਰਸਤੋਗੀ ਸ਼ਾਮਲ ਸਨ ਬੇਂਚ ਕੋਲਕੱਤਾ ਹਾਈਕੋਰਟ ਦੇ ਗ੍ਰੀਨ ਪਟਾਕਿਆਂ ਸਮੇਤ ਪਟਾਕਿਆਂ ’ਤੇ ਪੂਰਨ ਪਾਬੰਦੀ ਨੂੰ ਚੁਣੌਤੀ ਦੇਣ ਵਾਲੀਆਂ ਕਈ ਪਟੀਸ਼ਨਾਂ ’ਤੇ ਸੁਣਵਾਈ ਕਰ ਰਹੀ ਸੀ। ਸਬੰਧਿਤ ਅਧਿਕਾਰੀਆਂ ਨੇ ਅਦਾਲਤ ਨੂੰ ਸੂਚਿਤ ਕੀਤਾ ਕਿ ਉਹ ਉਸ ਆਦੇਸ਼ ’ਚ ਤੈਅ ਵਿਵਸਥਾ ਦੀ ਪਾਲਣਾ ਕਰਨਗੇ ਇਸ ਤੋਂ ਇਲਾਵਾ ਸੁਪਰੀਮ ਕੋਰਟ ਨੇ ਪਟੀਸ਼ਨਰਾਂ ਤੇ ਪੱਛਮੀ ਬੰਗਾਲ ਸੂਬੇ ਦੋਵਾਂ ਨੂੰ ਆਪਣੀਆਂ ਦਲੀਲਾਂ ਸਬੰਧੀ ਡੇਟਾ ਪੇਸ਼ ਕਰਨ ਦੀ ਇਜ਼ਾਜਤ ਦਿੱਤੀ ਹੈ ਪੱਛਮੀ ਬੰਗਾਲ ਸਰਕਾਰ ਨੂੰ ਇਹ ਵੀ ਯਕੀਨੀ ਕਰਨ ਦਾ ਨਿਰਦੇਸ਼ ਦਿੱਤਾ ਹੈ ਕਿ ਸੂਬੇ ’ਚ ਪਾਬੰਦਿਤ ਪਟਾਕਿਆਂ ਜਾਂ ਸਬੰਧਿਤ ਵਸਤੂਆਂ ਦਾ ਆਯਾਤ ਨਾ ਹੋਵੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ