ਮਹਾਨ ਇੰਜੀਨੀਅਰ

Great Engineer Sachkahoon

ਮਹਾਨ ਇੰਜੀਨੀਅਰ

ਦੇਸ਼ ’ਚ ਅੰਗਰੇਜ਼ਾਂ ਦਾ ਰਾਜ ਸੀ ਇੱਕ ਦਿਨ ਬੰਬਈ ਮੇਲ ਮੁਸਾਫ਼ਰਾਂ ਨਾਲ ਖਚਾਖਚ ਭਰੀ ਹੋਈ ਤੇਜ ਰਫ਼ਤਾਰ ਨਾਲ ਜਾ ਰਹੀ ਸੀ ਮੁਸਾਫ਼ਰਾਂ ’ਚ ਜ਼ਿਆਦਾਤਰ ਅੰਗਰੇਜ਼ ਸਨ ਪਰ ਡੱਬੇ ’ਚ ਸਾਂਵਲੇ ਰੰਗ ਦਾ ਧੋਤੀ-ਕੁੜਤਾ ਪਹਿਨੇ ਇੱਕ ਭਾਰਤੀ ਮੁਸਾਫ਼ਰ ਗੁੰਮਸੁੰਮ ਬੈਠਾ ਸੀ ਸਾਰੇ ਉਸ ਨੂੰ ਮੂਰਖ ਸਮਝ ਕੇ ਛੇੜ ਰਹੇ ਸਨ । ਕੁਝ ਦੇਰ ਬਾਅਦ ਅਚਾਨਕ ਉਸ ਨੇ ਉੱਠ ਕੇ ਚੈਨ ਖਿੱਚ ਦਿੱਤੀ ਗੱਡੀ ਰੁਕੀ ਤਾਂ ਗਾਰਡ ਆਇਆ ਤੇ ਉਸ ਨੇ ਪੁੱਛਿਆ ਕਿ ਚੈਨ ਕਿਸ ਨੇ ਤੇ ਕਿਉਂ ਖਿੱਚੀ ਹੈ? ਉਹ ਵਿਅਕਤੀ ਬੋਲਿਆ, ‘‘ਜੀ ਮੈਂ ਖਿੱਚੀ ਹੈ, ਮੈਨੂੰ ਅਨੁਮਾਨ ਹੋਇਆ ਕਿ ਇੱਥੋਂ ਕੁਝ ਹੀ ਦੂਰ ਪਟੜੀ ਟੱੁਟੀ ਹੋਈ ਹੈ’’ ਗਾਰਡ ਨੇ ਹੈਰਾਨੀ ਨਾਲ ਕਿਹਾ, ‘‘ਤੁਹਾਨੂੰ ਕਿਵੇਂ ਪਤਾ ਲੱਗਾ?’’ ਉਸ ਨੇ ਕਿਹਾ, ‘‘ਦਰਅਸਲ ਗੱਡੀ ਦੀ ਰਫ਼ਤਾਰ ’ਚ ਫਰਕ ਆ ਗਿਆ ਸੀ, ਇਸ ਤੋਂ ਹੋਣ ਵਾਲੀ ਅਵਾਜ਼ ਤੋਂ ਮੈਨੂੰ ਖਤਰੇ ਦਾ ਪਤਾ ਲੱਗਾ’’ ਗਾਰਡ ਕੁਝ ਮੁਸਾਫ਼ਰਾਂ ਨੂੰ ਲੈ ਕੇ ਅੱਗੇ ਗਿਆ ਤਾਂ ਸਾਰੇ ਹੈਰਾਨ ਰਹਿ ਗਏ ਕਿ ਅਸਲ ’ਚ ਇੱਕ ਥਾਂ ਪਟੜੀ ਦੇ ਜੋੜ ਖੁੱਲ੍ਹੇ ਹੋਏ ਸਨ ਹੁਣ ਸਾਰੇ ਲੋਕ ਉਸ ਦਾ ਧੰਨਵਾਦ ਕਰਨ ਲੱਗੇ ਗਾਰਡ ਨੇ ਉਸ ਤੋਂ ਪੁੱਛਿਆ, ‘‘ਤੁਸੀਂ ਕੌਣ ਹੋ?’’ ਉਸ ਨੇ ਸਹਿਜ਼ ਭਾਵ ਨਾਲ ਕਿਹਾ, ‘‘ਮੈਂ ਇੱਕ ਇੰਜੀਨੀਅਰ ਹਾਂ ਤੇ ਮੇਰਾ ਨਾਂਅ ਡਾ. ਐਮ. ਵਿਸ਼ਵੇਸ਼ਵਰੀਆ ਹੈ’’ ਸੁਣ ਕੇ ਸਾਰੇ ਹੈਰਾਨ ਰਹਿ ਗਏ ਉਨ੍ਹ੍ਹਾਂ ਦਾ ਨਾਂਅ ਮਾਣ ਨਾਲ ਲਿਆ ਜਾਂਦਾ ਹੈ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here