ਪੋਤੇ ਨੇ ਦਾਦੀ ਤੇ ਭੂਆ ਦੇ ਮਾਰੀ ਗੋਲੀ

SDO Shot the employee at Sangrur 

ਹਸਪਤਾਲ ਕਰਵਾਇਆ ਭਰਤੀ

ਜਾਨੀ ਨੁਕਸਾਨ ਤੋਂ ਬਚਾਅ

ਸ੍ਰੀ ਮੁਕਤਸਰ ਸਾਹਿਬ, (ਭਜਨ ਸਿੰਘ ਸਮਾਘ) ਪੁਲਿਸ ਥਾਣਾ ਲੱਖੇਵਾਲੀ ਅਧੀਨ ਆਉਂਦੇ ਪਿੰਡ ਸੰਮੇਵਾਲੀ ਵਿਖੇ ਸਵੇਰੇ ਕਰੀਬ 7 ਵਜੇ ਇੱਕ ਪੋਤੇ ਦੁਆਰਾ ਆਪਣੀ ਦਾਦੀ ਤੇ ਭੂਆ ਨੂੰ ਗੋਲੀ ਮਾਰ ਕੇ ਜਖਮੀ ਕਰ ਦਿੱਤਾ ਗਿਆ। ਜਾਣਕਾਰੀ ਦਿੰਦਿਆਂ ਥਾਣਾ ਲੱਖੇਵਾਲੀ ਦੇ ਪੁਲਿਸ ਇੰਸਪੈਕਟਰ ਕੇਵਲ ਸਿੰਘ ਨੇ ਦੱਸਿਆ ਕਿ 17-18 ਸਾਲਾ ਕੰਵਰਪ੍ਰੀਤ ਸਿੰਘ ਪੁੱਤਰ ਹਰਿੰਦਰ ਸਿੰਘ ਨੇ ਆਪਣੀ ਦਾਦੀ ਸੁਖਜਿੰਦਰ ਕੌਰ ਪਤਨੀ ਮਹਿੰਦਰ ਸਿੰਘ ਤੇ ਭੂਆ ਸੁਮਿਤ ਕੌਰ (42) ਪੁੱਤਰੀ ਮਹਿੰਦਰ ਸਿੰਘ  ਦੇ ਗੋਲੀ ਮਾਰੀ। ਜਖਮੀ ਹਾਲਤ ਵਿੱਚ ਸੁਖਜਿੰਦਰ ਕੌਰ ਨੂੰ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਦਾਖਲ ਕਰਵਾਇਆ ਗਿਆ ਹੈ,

ਜਿੱਥੋਂ ਉਨ੍ਹਾਂ ਨੂੰ ਮੁਕਤਸਰ ਦੇ ਨਿੱਜੀ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ। ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਕੰਵਰਪ੍ਰੀਤ ਸਿੰਘ ਦੀ ਭਾਲ ਕੀਤੀ ਜਾ ਰਹੀ ਹੈ ਤੇ ਪੁਲਿਸ ਵੱਲੋਂ ਉਸ ਪਿਸਤੋਲ ਦੇ ਮਾਲਕ ਦਾ ਵੀ ਪਤਾ ਲਾਇਆ ਜਾ ਰਿਹਾ ਹੈ, ਲਾਇਸੈਂਸੀ ਹੈ ਜਾਂ ਨਜਾਇਜ਼। ਮਾਮਲੇ ਦੀ ਪੂਰੀ ਜਾਂਚ ਤੋਂ ਬਾਅਦ ਹੀ ਅਸਲੀਅਤ ਸਾਹਮਣੇ ਆ ਸਕਦੀ ਹੈ। ਉਨ੍ਹਾਂ ਦੱਸਿਆ ਕਿ ਮਾਮਲਾ ਘਰੇਲੂ ਹੈ ਤੇ ਜਮੀਨ ਜਾਇਦਾਦ ਹੈ। ਪੁਲਿਸ ਨੇ ਧਾਰਾ 307/27/54/59 ਐਕਟ ਲਗਾ ਕੇ ਮਾਮਲਾ ਦਰਜ਼ ਕਰ ਲਿਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here