ਕੋਰੋਨਾ ਦੀ ਰਫ਼ਤਾਰ ਮੱਠੀ ਪੈਣ ਤੋਂ ਬਾਅਦ ਹੁਣ ਤੋਂ ਤੀਜੀ ਲਹਿਰ ਦੀ ਤਿਆਰੀ ਸ਼ੁਰੂ ਕਰੇ ਸਰਕਾਰ : ਹੁੱਡਾ

ਕੋਰੋਨਾ ਵਰਗੇ ਸੰਵੇਦਨਸ਼ੀਲ ਮਸਲਿਆਂ ’ਤੇ ਸਿਆਸੀ ਟੀਕਾ

  • ਟਿੱਪਣੀ ਤੋਂ ਗੁਰੇਜ਼ ਕਰਨ ਮੁੱਖ ਮੰਤਰੀ

ਚੰਡੀਗੜ੍ਹ (ਅਨਿਲ ਕੱਕੜ)। ਸਾਬਕਾ ਮੁੱਖ ਮੰਤਰੀ ਤੇ ਵਿਰੋਧ ਧਿਰ ਦੇ ਆਗੂ ਭੁਪਿੰਦਰ ਸਿੰਘ ਹੁੱਡਾ ਦਾ ਕਹਿਣਾ ਹੈ ਕਿ ਅੱਜ ਕੋਰੋਨਾ ਦੀ ਦੂਜੀ ਲਹਿਰ ਥੋੜ੍ਹੀ ਮੱਠੀ ਜ਼ਰੂਰ ਪਈ ਹੇ ਪਰ ਸਰਕਾਰ ਨੂੰ ਹੁਣੇ ਤੋਂ ਸੰਭਾਵਿਤ ਤੀਜੀ ਲਹਿਰ ਲਈ ਤਿਆਰੀ ਸ਼ੁਰੂ ਕਰ ਦੇਣੀ ਚਾਹੀਦੀ ਹੈ ਇਸ ਦੇ ਲਈ ਸਿਹਤ ਸੇਵਾਵਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ’ਤੇ ਜ਼ੋਰ ਦੇਣਾ ਪਵੇਗਾ ਇੰਨਾ ਹੀ ਨਹੀਂ ਕੋਰੋਨਾ ਤੋਂ ਬਾਅਦ ਦੀ ਸਥਿਤੀਆਂ ਨੂੰ ਸੰਭਾਲਣ ਲਈ ਵੀ ਹਾਲੇ ਇਹ ਯੋਜਨਾ ਬਣਾਉਣੀ ਪਵੇਗੀ ਕਿਉਂਕਿ ਮਹਾਂਮਾਰੀ ਨਾਲ ਮਹਿੰਗਾਈ ਮੰਦੀ, ਗਰੀਬੀ ਤੇ ਬੇਰੁਜ਼ਗਾਰੀ ਵੀ ਲਗਾਤਾਰ ਵਧ ਰਹੀ ਹੈ ਹਰਿਆਣਾ ’ਚ ਬੇਰੁਜ਼ਗਾਰੀ ਦਰ 35.1 ਫੀਸਦੀ ’ਤੇ ਪਹੁੰਚ ਗਈ ਹੈ ਭਾਵ ਸੂਬੇ ਦਾ ਹਰ ਤੀਜਾ ਵਿਅਕਤੀ ਬੇਰੁਜ਼ਗਾਰ ਹੈ ਇਸ ਲਈ ਕੋਰੋਨਾ ਦੌਰਾਨ ਜਿਨ੍ਹਾਂ ਲੋਕਾਂ ਦੇ ਕੰਮ-ਧੰਦੇ ਚੌਪਟ ਹੋ ਚੁੱਕੇ ਹਨ, ਸਰਕਾਰ ਨੂੰ ਉਨ੍ਹਾਂ ਦੀ ਆਰਥਿਕ ਮੱਦਦ ਕਰਨੀ ਚਾਹੀਦੀ ਹੈ।

ਨਾਲ ਹੀ ਉਨ੍ਹਾਂ ਕਿਹਾ ਕਿ ਸਰਕਾਰ ਨੂੰ ਕੋਰੋਨਾ ਦੀ ਵਜ੍ਹਾ ਨਾਲ ਆਪਣੀ ਜਾਨ ਗਵਾਉਣ ਵਾਲੇ ਲੋਕਾਂ ਦੇ ਪਰਿਵਾਰਾਂ ਨੂੰ ਪੰਜ-ਪੰਜ ਲੱਖ ਰੁਪਏ ਦੇਣੇ ਚਾਹੀਦੇ ਹਨ ਉਨ੍ਹਾਂ ਪਰਿਵਾਰਾਂ ਲਈ ਪੈਨਸ਼ਨ ਦਾ ਐਲਾਨ ਕਰਨਾ ਚਾਹੀਦਾ ਹੈ, ਜਿਨ੍ਹਾਂ ਦੇ ਪਰਿਵਾਰ ’ਚ ਕੋਈ ਕਮਾਉਣ ਵਾਲਾ ਨਹੀਂ ਬਚਿਆ ਹੈ ਇਸ ਦੇ ਲਈ ਸਰਕਾਰ ਨੂੰ ਪਹਿਲਾਂ ਕੋਰੋਨਾ ਨਾਲ ਮਰਨ ਵਾਲਿਆਂ ਦਾ ਸਹੀ ਅੰਕੜਾ ਇਕੱਠਾ ਕਰਨਾ ਪਵੇਗਾ ਕਿਉਂਕਿ ਹੁਣ ਇਹ ਗੱਲ ਸਪੱਸ਼ਟ ਹੋ ਚੁੱਕੀ ਹੈ ਕਿ ਸਰਕਾਰ ਆਪਣੇ ਵੱਲੋਂ ਅੰਕੜਾ ਦੇ ਰਹੀ ਹੈ, ਮਰਨ ਵਾਲਿਆਂ ਦੀ ਗਿਣਤੀ ਉਸ ਤੋਂ ਕਿਤੇ ਜ਼ਿਆਦਾ ਹੈ ਨਾਲ ਹੀ ਸਰਕਾਰ ਨੂੰ ਸਾਰੇ ਫਰੰਟ ਲਾਈਨ ਵਾਰੀਅਰਸ ਲਈ ਵਿਸ਼ੇਸ਼ ਬੀਮੇ ਦਾ ਐਲਾਨ ਕਰਨਾ ਚਾਹੀਦਾ ਹੈ ਜਿਸ ’ਚ ਡਾਕਟਰ, ਮੈਡੀਕਲ ਸਟਾਫ਼, ਸਫ਼ਾਈ ਕਰਮਚਾਰੀਆਂ, ਆਸ਼ਾ ਵਰਕਰ, ਆਂਗਣਵਾੜੀ ਵਰਕਰਸ, ਪੁਲਿਸ ਮੁਲਾਜ਼ਮਾਂ ਤੇ ਪੱਤਰਕਾਰਾਂ ਸਮੇਤ ਹਰ ਉਹ ਕਰਮਚਾਰੀ ਹੋਣਾ ਚਾਹੀਦਾ ਹੈ ਜੋ ਘਰ ਤੋਂ ਬਾਹਰ ਨਿਕਲ ਕੇ ਲੋਕਾਂ ਦੀ ਜਾਨ ਬਚਾਉਣ ਦੇ ਕੰਮ ’ਚ ਲੱਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।