ਕਰੋਨਾ ਵਾਇਰਸ ਦੇ ਮੱਦੇ ਨਜਰ ਸੀਮਿਤ ਵਿਅਕਤੀਆਂ ਦੀ ਹਾਜਰੀ ‘ਚ ਗੋਬਿੰਦ ਕੌਰ ਨੂੰ ਦਿੱਤੀ ਵਿਦਾਇਗੀ
ਝੁਨੀਰ (ਗੁਰਜੀਤ ਸ਼ੀਂਹ) ਡੇਰਾ ਸੱਚਾ ਸੌਦਾ ਦੀ ਪਵਿੱਤਰ ਸਿੱਖਿਆ ‘ਤੇ ਅਮਲ ਕਰਦਿਆਂ ਬਲਾਕ ਨੰਗਲ ਕਲਾਂ ਦੇ ਪਿੰਡ ਰਾਏਪੁਰ ਵਿਖੇ ਮਾਤਾ ਗੋਬਿੰਦ ਕੌਰ ਇੰਸਾਂ ਦੇ ਦਿਹਾਂਤ ਉਪਰੰਤ ਉਨ੍ਹਾਂ ਤੀਜੇ ਸਰੀਰਦਾਨੀ ਹੋਣ ਦਾ ਮਾਣ ਖੱਟਿਆ ਪਿੰਡ ਰਾਏਪੁਰ ਦੇ ਡੇਰਾ ਸ਼ਰਧਾਲੂ ਹਮੀਰ ਸਿੰਘ ਇੰਸਾਂ, ਰਘਵੀਰ ਸਿੰਘ ਇੰਸਾਂ ਨੇ ਆਪਣੀ ਮਾਤਾ ਗੋਬਿੰਦ ਕੌਰ 95 ਪਤਨੀ ਸਵ: ਪ੍ਰੀਤਮ ਸਿੰਘ ਇੰਸਾਂ ਦੇ ਜਿਉਂਦੇ ਜੀਅ ਸਰੀਰਦਾਨ ਕਰਨ ਦੇ ਪ੍ਰਣ ਨੂੰ ਪੂਰਾ ਕਰਦਿਆਂ ਉਸ ਦਾ ਮ੍ਰਿਤਕ ਸਰੀਰ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਨੰਗਲ ਕਲਾਂ ਬਲਾਕ ਦੀ ਅਗਵਾਈ ਚ ਮੁਰਾਰੀ ਲਾਲ ਰਸੀਬਸੀਆ ਅਯੂਰਵੈਦਿਕ ਕਾਲਜ ਐਂਡ ਹਸਪਤਾਲ ਚਰਖੀਦਾਦਰੀ ਜ਼ਿਲ੍ਹਾ ਭਿਵਾਨੀ, ਹਰਿਆਣਾ ਵਿਖੇ ਮੈਡੀਕਲ ਖੋਜਾਂ ਲਈ ਦਾਨ ਕੀਤਾ ਇਸ ਮੌਕੇ ਫੁੱਲਾਂ ਨਾਲ ਸਜੀ ਐਂਬੂਲੈਂਸ ਰਾਹੀ ਘਰ ਤੋਂ ਬੱਸ ਸਟੈਂਡ ਤੱਕ ਸਰਕਾਰ ਤੇ ਪ੍ਰਸ਼ਾਸ਼ਨ ਦੀਆਂ ਕਰੋਨਾ ਵਾਇਰਸ ਦੀਆਂ ਹਿਦਾਇਤਾਂ ਦੀ ਪਾਲਣਾ ਕਰਦਿਆਂ ਹੋਇਆ
ਸੀਮਿਤ ਵਿਅਕਤੀਆਂ ਦੀ ਹਾਜ਼ਰੀ ‘ਚ ਗੋਬਿੰਦ ਕੌਰ ਅਮਰ ਰਹੇ ਆਦਿ ਜੈਕਾਰਿਆਂ ਨਾਲ ਵਿਦਾਇਗੀ ਦਿੱਤੀ ਗੋਬਿੰਦ ਕੌਰ ਦੀ ਅਰਥੀ ਨੂੰ ਉਸ ਦੀਆਂ ਧੀਆਂ ਬਲਵੀਰ ਕੌਰ ਇੰਸਾਂ, ਹਰਜੀਤ ਕੌਰ ਇੰਸਾਂ, ਨੂੰਹਾਂ ਸੁਖਜੀਤ ਕੌਰ, ਸਰਬਜੀਤ ਕੌਰ, ਪੋਤਰੀ ਅਮਨਦੀਪ ਕੌਰ ਇੰਸਾਂ, ਪੋਤ ਨੂੰਹਾਂ ਅਮਨਪਾਲ ਕੌਰ, ਹਰਦੀਪ ਕੌਰ, ਰੀਨਾ ਰਾਣੀ ਨੇ ਮੋਢਾ ਦਿੱਤਾ ਮਾਤਾ ਗੋਬਿੰਦ ਕੌਰ ਦੇ ਸਰੀਰਦਾਨ ਮੌਕੇ ਗੋਬਿੰਦ ਕੌਰ ਦੇ ਪੋਤਰਿਆਂ ਗੁਰਦੀਪ ਸਿੰਘ ਇੰਸਾਂ, ਹਰਦੀਪ ਸਿੰਘ ਇੰਸਾਂ, ਸੁਖਮੰਦਰ ਸਿੰਘ ਇੰਸਾਂ ਉਰਫ ਮੰਦਰੀ ਆਦਿ ਨੇ ਕਰੋਨਾ ਵਾਇਰਸ ਦੇ ਮੱਦੇਨਜ਼ਰ ਘਰ ਵਿਖੇ ਮਾਸਕ ਤੇ ਹੱਥ ਸਾਫ਼ ਲਈ ਸੈਨੀਟਾਈਜਰ ਅਤੇ ਸੀਮਿਤ ਬੰਦਿਆਂ ਦਾ ਯੋਗ ਪ੍ਰਬੰਧ ਕੀਤਾ ਹੋਇਆ ਸੀ
ਇਸ ਮੌਕੇ ਪਿੰਡ ਦੇ ਸਰਪੰਚ ਗੁਰਵਿੰਦਰ ਸਿੰਘ ਪੰਮੀ ਨੇ ਕਿਹਾ ਕਿ ਪਿੰਡ ਰਾਏਪੁਰ ਤੋਂ ਤਿੰਨ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਦਾਨ ਕੀਤੇ ਗਏ ਹਨ ਜਿੰਨਾਂ ਵਿੱਚ ਮੈ ਇਸ ਮ੍ਰਿਤਕ ਦੇਹ ਨੂੰ ਰਵਾਨਾ ਕਰਨ ਲਈ ਜਿੱਥੇ ਮਾਣ ਮਹਿਸੂਸ ਕਰਦਾ ਹਾਂ ਉੱਥੇ ਪਰਿਵਾਰ ਦੀ ਅਤੇ ਮਾਤਾ ਗੋਬਿੰਦ ਕੌਰ ਦੀ ਇਸ ਗੱਲੋ ਸ਼ਲਾਘਾ ਕਰਦਾ ਹਾਂ ਕਿ ਜਿੱਥੇ ਮਾਤਾ ਗੋਬਿੰਦ ਕੌਰ ਨੇ ਆਪਣਾ ਪੂਰੇ ਜੀਵਨ ਚ ਮਨੁੱਖਤਾ ਦੀ ਭਲਾਈ ਲਈ ਸਮਾਂ ਦਿੱਤਾ ਉੱਥੇ ਮਰਨ ਤੋਂ ਉਪਰੰਤ ਵੀ ਸਰੀਰਦਾਨ ਕਰਕੇ ਉਹ ਅੱਜ ਦੁਨੀਆਂ ਨੂੰ ਇੱਕ ਚੰਗਾ ਸੁਨੇਹਾ ਦੇ ਕੇ ਗਏ ਹਨ ਪਿੰਡ ਦੇ ਸਮਾਜ ਸੇਵੀ ਮਨਦੀਪ ਸਿੰਘ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਵੱਲੋ ਚਲਾਏ ਜਾ ਰਹੇ ਮਾਨਵਤਾ ਭਲਾਈ ਕਾਰਜਾਂ ਦੀ ਜਿੱਥੇ ਅਸੀ ਪਿੰਡ ਵੱਲੋ ਸ਼ਲਾਘਾ ਕਰਦੇ ਹਾਂ ਉੱਥੇ ਸਾਨੂੰ ਮ੍ਰਿਤਕ ਸਰੀਰ ਜਲਾਉਣ ਦਫਨਾਉਣ ਦੀ ਬਿਜਾਏ ਮਾਤਾ ਗੋਬਿੰਦ ਕੌਰ ਵਾਂਗ ਮੈਡੀਕਲ ਖੋਜਾਂ ਲਈ ਦਾਨ ਕਰਨ ਦੀ ਜਰੂਰਤ ਹੈ ਇਸ ਮੌਕੇ ਗੁਲਾਬ ਸਿੰਘ ਇੰਸਾਂ, ਸਾਬਕਾ ਸਰਪੰਚ ਮਹਿਤਾ ਸਿੰਘ ,ਸੇਵਕ ਮਾਖਾ ,ਬਲਰਾਜ ਇੰਸਾਂ ਸੋਨੀ ,ਰਬਜੀ ਇੰਸਾਂ , ਮਨਜੀਤ ਇੰਸਾਂ ਉੱਡਤ ,ਇੰਪਲਾਇਜ ਯੂਨੀਅਨ ਦੇ ਆਗੂ ਗੁਰਜੰਟ ਸਿੰਘ ਇੰਸਾਂ, ਕਾਲਾ ਸਿੰਘ ਆਦਿ ਤੋਂ ਇਲਾਵਾ ਰਿਸ਼ਤੇਦਾਰ ਅਤੇ ਪਿੰਡ ਨਿਵਾਸੀ ਹਾਜ਼ਰ ਸਨ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।