ਅਪਰਾਧੀਆਂ ‘ਤੇ ਸਖ਼ਤ ਕਾਰਵਾਈ ਕਰੇਗੀ ਸਰਕਾਰ: ਕਮਲਨਾਥ

Government, Against Criminals, Kamal Nath

ਕਿਹਾ, ਸੂਬੇ ਨੂੰ ਅਪਰਾਧਾਂ ‘ਚ ਮੁੱਖ ਹੋਣ ਦਾ ਦਾਗ ਛੇਤੀ ਹੀ ਧੋਵਾਂਗੇ

ਭੋਪਾਲ (ਏਜੰਸੀ)। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲ ਨਾਥ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਇਸ ਰਾਜ ‘ਤੇ ਕਈ ਸਾਲਾਂ ਤੋਂ ਅੱਗੇ ਅਪਰਾਧਾਂ ‘ਚ ਮੁੱਖ ਸੂਬੇ ਦੇ ਦਾਗ ਨੂੰ ਧੋਣ ਦਾ ਹਰ ਸੰਭਵ ਯਤਨ ਕਰਨ ਦੇ ਨਾਲ ਹੀ ਅਪਰਾਧੀਆਂ ‘ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕਰੇਗੀ। ਸ੍ਰੀ ਕਮਲਨਾਥ ਨੇ ਮੰਦਸੌਰ ਜ਼ਿਲ੍ਹਾ ਮੁੱਖ ਦਫ਼ਤਰ ‘ਤੇ ਕੱਲ੍ਹ ਸ਼ਾਮ ਨਗਰ ਪਾਲਿਕਾ ਪ੍ਰਧਾਨ ਤੇ ਭਾਜਪਾ ਨੇਤਾ ਪ੍ਰਹਿਲਾਦ ਬੰਧਵਾਰ ਦੀ ਸ਼ਰ੍ਹੇਆਮ ਗੋਲੀ ਮਾਰ ਕੇ ਹੱÎਤਆ ਕਰਨ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੁਆਰਾ ਉਨ੍ਹਾਂ ਨੂੰ ਲਿਖੇ ਗਏ ਪੱਤਰ ਦੇ ਜਵਾਬੀ ਪੱਤਰ ‘ਚ ਇਹ ਗੱਲ ਕਹੀ ਹੈ। (Government)

ਮੁੱਖ ਮੰਤਰੀ ਨੇ ਕਿਹਾ ਕਿ ਮੰਦਸੌਰ ‘ਚ ਵੀਰਵਾਰ ਨੂੰ ਸ੍ਰੀ ਬੰਧਵਾਰ ਤੇ ਉਸ ਦੇ ਇੱਕ ਦਿਨ ਪਹਿਲਾਂ ਇੰਦੌਰ ‘ਚ ਵਪਾਰੀ ਸੰਦੀਪ ਅਗਰਵਾਲ ਦੀ ਹੱÎਤਆ ਬੇਹੱਦ ਦੁੱਖ ਦੇਣ ਵਾਲੀ ਤੇ ਨਿੰਦਣਯੋਗ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਨੂੰ ਦੋਵਾਂ ਮਾਮਲਿਆਂ ‘ਚ ਅਪਰਾਧੀਆਂ ਦਾ ਪਤਾ ਲਾ ਕੇ ਸਖ਼ਤ ਤੋਂ ਸਖ਼ਤ ਕਰਵਾਈ ਕਰਨ ਲਈ ਕਿਹਾ ਹੈ। ਸ੍ਰੀ ਕਮਲਨਾਥ ਨੇ ਸ੍ਰੀ ਚੌਹਾਨ ਨੂੰ ਭਰੋਸਾ ਦਿਵਾਇਆ ਹੈ ਕਿ ਦੋਵਾਂ ਹੀ ਮਾਮਲਿਆਂ ‘ਚ ਦੋਸ਼ੀ ਸਲਾਖਾਂ ਦੇ ਪਿੱਛੇ ਹੋਣਗੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ