ਕਿਸਾਨਾਂ ਦੀ ਜ਼ਮੀਨ ਖਰੀਦ ਕੇ ਵਿਕਾਸ ਲਈ ਵਰਤੇਗੀ ਸਰਕਾਰ : ਮਨੋਹਰ

ਰਾਜ ਮੰਤਰੀ ਕ੍ਰਿਸ਼ਨ ਬੇਦੀ ਵੱਲੋਂ ਸੌਂਪੇ ਗਏ ਮੰਗ ਪੱਤਰ ਦੀਆਂ 18 ਮੰਗਾਂ ਨੂੰ ਪੂਰਾ ਕਰੇਗੀ ਸਰਕਾਰ

ਸੱਚ ਕਹੂੰ ਨਿਊਜ਼, ਕੁਰੂਕਸ਼ੇਤਰ: ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਸੂਬਾ ਸਰਕਾਰ ਜਲਦ ਹੀ ਕਿਸਾਨ ਦੀ ਛੋਟੀ ਜ਼ਮੀਨ ਦੇ ਟੁਕੜਿਆਂ ਨੂੰ ਇੱਕ ਵਿਸ਼ੇਸ਼ ਯੋਜਨਾ ਦੇ ਤਹਿਤ ਖਰੀਦੇਗੀ ਇਸ ਜ਼ਮੀਨ ਦਾ ਏਕੀਕਰਨ ਤੋਂ ਬਾਅਦ ਵਿਕਾਸ ਕੰਮਾਂ ‘ਚ ਵਰਤੋਂ ਕੀਤੀ ਜਾਵੇਗੀ ਇੰਨਾ ਹੀ ਨਹੀਂ ਈ-ਪੋਰਟਲ ਦੇ ਜ਼ਰੀਏ ਕਿਸਾਨ ਵਧੀਆ ਭਾਅ ‘ਤੇ ਆਪਣੀ ਜ਼ਮੀਨ ਸਰਕਾਰ ਨੂੰ ਸਵੱਛ ਅਨੁਸਾਰ ਵੇਚ ਸਕਣਗੇ ਸਰਕਾਰ ਕਿਸਾਨਾਂ ਦੀ ਬੰਜ਼ਰ ਜ਼ਮੀਨ ਨੂੰ ਵੀ ਖਰੀਦੇਗੀ ਮੁੱਖ ਮੰਤਰੀ ਮਨੋਹਰ ਲਾਲ ਸ਼ਨਿੱਚਰਵਾਰ ਨੂੰ ਸ਼ਾਹਬਾਦ ਸ਼ੂਗਰ ਮਿਲ ‘ਚ ਹਰਿਆਣਾ ਦੇ ਸਮਾਜਿਕ ਨਿਆਂ ਤੇ ਅਧਿਕਾਰਤਾ ਸੂਬਾ ਮੰਤਰੀ ਕ੍ਰਿਸ਼ਨ ਕੁਮਾਰ ਬੇਦੀ ਵੱਲੋਂ ਹੋਈ ਸ਼ਾਹਬਾਦ ਵਿਕਾਸ ਰੈਲੀ ਨੂੰ ਸੰਬੋਧਨ ਕਰ ਰਹੇ ਸਨ

82 ਕਰੋੜ ਦੀ ਲਾਗਤ ਨਾਲ ਬਣਨ ਵਾਲੇ 60 ਕੇਐੱਲਪੀਡੀ ਇਥਨਾਲ ਪਲਾਂਟ ਦਾ ਕੀਤਾ ਉਦਘਾਟਨ

ਇਸ ਤੋਂ ਪਹਿਲਾਂ ਮੁੱਖ ਮੰਤਰੀ ਮਨੋਹਰ ਲਾਲ, ਸਮਾਜਿਕ ਨਿਆਂ ਤੇ ਅਧਿਕਾਰਤਾ ਸੂਬਾ ਮੰਤਰੀ ਕ੍ਰਿਸ਼ਨ ਕੁਮਾਰ ਬੇਦੀ, ਸਹਿਕਾਰਤਾ ਸੂਬਾ ਮੰਤਰੀ ਮਨੀਸ਼ ਗਰੋਵਰ, ਸਾਂਸਦ ਰਾਜ ਕੁਮਾਰ ਸੈਨੀ, ਸਾਂਸਦ ਰਤਨ ਲਾਲ ਕਟਾਰੀਆ, ਸੂਬਾ ਮੰਤਰੀ ਨਾਇਬ ਸਿੰਘ ਸੈਨੀ, ਹਰਿਆਣਾ ਸ਼ੂਗਰ ਫੈਡ ਦੇ ਚੇਅਰਮੈਨ ਚੰਦਰ ਪ੍ਰਕਾਸ਼ ਕਥੂਰੀਆ, ਵਿਧਾਇਕ ਡਾ. ਪਵਨ ਸੈਨੀ ਨੇ ਸਭ ਤੋਂ ਪਹਿਲਾਂ 82 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ 60 ਕੇਐੱਲਪੀਡੀ ਇਥਨਾਲ ਪਲਾਂਟ ਦਾ ਉਦਘਾਟਨ ਕੀਤਾ

ਮੁੱਖ ਮੰਤਰੀ ਮਨੋਹਰ ਲਾਲ ਨੇ ਸੂਬਾ ਮੰਤਰੀ ਕ੍ਰਿਸ਼ਨ ਕੁਮਾਰ ਬੇਦੀ ਵੱਲੋਂ ਰੱਖੀਆਂ ਗਈਆਂ 18 ਮੰਗਾਂ ਨੂੰ ਪੂਰਾ ਕਰਦੇ ਹੋਏ ਪਿੰਡ ਚੰਮੂਕਲਾਂ ‘ਚ ਇੱਕ ਔਰਤ ਸਰਕਾਰੀ ਯੂਨੀਵਰਸਿਟੀ, ਸ਼ਾਹਬਾਦ ਮਾਰਕੰਡਾ ‘ਚ ਸਰਕਾਰੀ ਆਈਟੀਆਈ ਨੂੰ ਅਪਗ੍ਰੇਡ ਕਰਨਾ, ਵਾਲਮਿਕੀ ਬਸਤੀ ਕੋਲ ਸਮੁਦਾਇਕ ਕੇਂਦਰ ਬਣਾਉਣ ਲਈ 30 ਲੱਖ ਦੀ ਰਕਮ ਦੀ ਸੇਵਾਕ੍ਰਿਤੀ ਕਰਨ, ਸ਼ਾਹਬਾਦ ਰੇਲਵੇ ਸਟੇਸ਼ਨ ਤੇ ਐਕਸਪ੍ਰੈੱਸ ਗੱਡੀਆਂ ਦੇ ਰੁਕਣ ਲਈ ਕੇਂਦਰੀ ਰੇਲ ਮੰਤਰੀ ਨੂੰ ਪੱਤਰ ਲਿਖਣ ਦੀ ਮੰਗ ਨੂੰ ਪੂਰਾ ਕਰਨ ਦੇ ਨਾਲ-ਨਾਲ ਸਾਰੀਆਂ ਮੰਗਾਂ ਦੀ ਫਿਜ਼ੀਬਲ ਰਿਪੋਰਟ ਆਉਣ ਤੋਂ ਬਾਅਦ ਪੂਰਾ ਕਰਨ ਦਾ ਐਲਾਨ ਕੀਤਾ ਹੈ

ਸੀਐੱਮ ਨੇ ਕਿਹਾ ਕਿ ਸੂਬਾ ਸਰਕਾਰ ਸ਼ੂਗਰ ਮਿੱਲਾਂ ਦੇ ਘਾਟੇ ਨੂੰ ਪੂਰਾ ਕਰਨ ਲਈ ਜਿਨ੍ਹਾਂ-ਜਿਨ੍ਹਾਂ ਸ਼ੂਗਰ ਮਿੱਲਾਂ ਦੀ ਪ੍ਰਤੀਦਿਨ ਗੰਨਣਾ ਹੱਦ 5 ਹਜ਼ਾਰ ਟਨ ਤੋਂ ਘੱਟ ਹੈ, ਉਸਦੀ ਹੱਦ ਨੂੰ ਵਧਾਇਆ ਜਾਵੇਗਾ ਤੇ ਸ਼ੂਗਰ ਮਿੱਲਾਂ ਦਾ ਘਾਟਾ ਪੂਰਾ ਕਰਨ ਲਈ ਬਿਜਲੀ ਤੇ ਇਥਨਾਲ ਪਲਾਂਟ ਸਥਾਪਤ ਕਰੇਗੀ

ਢਾਈ ਸਾਲ ‘ਚ ਸੂਬੇ ਦਾ ਤੇਜ਼ੀ ਨਾਲ ਵਿਕਾਸ ਕੀਤਾ

ਸਰਕਾਰ ਨੇ ਪਿਛਲੇ ਢਾਈ ਸਾਲ ‘ਚ ਸੂਬੇ ਦਾ ਤੇਜ਼ੀ ਨਾਲ ਵਿਕਾਸ ਕੀਤਾ ਹੈ ਤੇ ਪਿਛਲੀਆਂ ਸਰਕਾਰਾਂ ਦੇ ਪੁੱਟੇ ਗਏ ਖੱਡਿਆਂ ਨੂੰ ਭਰਨ ਦਾ ਕੰਮ ਕੀਤਾ ਹੈ ਉਨ੍ਹਾ ਕਿਹਾ ਕਿ ਕਾਂਗਰਸ ਦੇ ਸੂਬਾ ਪ੍ਰਧਾਨ ਨੇ ਕਰਨਾਲ ‘ਚ ਦੋ ਦਿਨ ਦਾ ਸੱਤਿਆਂਗ੍ਰਹਿ ਅੰਦੋਲਨ ਕੀਤਾ, ਇਸ ਸੱਤਿਆਂਗ੍ਰਹਿ ਅੰਦੋਲਨ ਨੂੰ ਸ਼ੁਰੂ ਕਰਨਾ ਇੱਕ ਚੰਗੀ ਗੱਲ ਹੈ, ਪਰ ਇਸ ਅੰਦੋਲਨ ਤੋਂ ਬਾਅਦ ਸੱਚ ਬੋਲੀਏ ਤਾਂ ਇਸ ਅੰਦੋਲਨ ਦੇ ਮਾਇਨੇ ਸਾਰਥਕ ਹੋ ਸਕਣਗੇ ਕਿਸਾਨਾਂ ਦਾ ਸਮਰਥਨ ਕਰਨ ਵਾਲੀ ਕਾਂਗਰਸ ਸਰਕਾਰ ਦੇ ਰਾਜ ‘ਚ ਹੀ 1994 ‘ਚ ਅੰਦੋਲਨ ਕਰਨ ਵਾਲੇ ਕਿਸਾਨਾਂ ‘ਤੇ ਗੋਲੀਆਂ ਚਲਾਈਆਂ ਤੇ ਰੇਵਾੜੀ ‘ਚ ਲਗਭਗ 292 ਕਿਸਾਨਾਂ ਖਿਲਾਫ਼ ਮੁਕੱਦਮੇ ਵੀ ਦਰਜ ਕਰਵਾਏ ਇਸ ਤੋਂ ਸਹਿਜਤਾ ਨਾਲ ਅੰਕੜਾ ਕੀਤਾ ਜਾ ਸਕਦਾ ਹੈ ਕਿ ਕਾਂਗਰਸ ਕਿਸਾਨਾਂ ਦੀ ਕਿੰਨੀ ਸ਼ੁੱਭਚਿੰਤਕ ਰਹੀ ਹੈ

ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਕਿਸੇ ਵੀ ਕਿਸਾਨ ਦੀ ਇੱਛਾ ਤੋਂ ਬਿਨਾਂ ਇੱਕ ਇੰਚ ਜ਼ਮੀਨ ਦਾ ਐਕਵਾਇਰ ਨਹੀਂ ਕਰੇਗੀ  ਸਰਕਾਰ ਨੇ ਕਿਸਾਨਾਂ ਦੇ ਕਹਿਣ ‘ਤੇ 3 ਹਜ਼ਾਰ ਏਕੜ ਜ਼ਮੀਨ ਦੇ ਐਕਵਾਇਰ ਨੂੰ ਵਾਪਸ ਕੀਤਾ ਸੋਨੀਪਤ ਤੇ ਮਦੀਨਾ ‘ਚ ਵੀ ਉਪਜਾਊ ਜ਼ਮੀਨ ਦਾ ਕਿਸਾਨਾਂ ਦੀ ਮੰਗ ਤੋਂ ਬਾਅਦ ਐਕਵਾਇਰ ਨਹੀਂ ਕੀਤਾ ਗਿਆ

ਸਰਕਾਰ ਕਿਸਾਨਾਂ ਦੀ ਇੱਛਾ ਅਨੁਸਾਰ ਹੀ ਜ਼ਮੀਨ ਦਾ ਐਕਵਾਇਰ ਕਰੇਗੀ ਹੁਣ ਕਿਸਾਨ ਈ-ਪੋਰਟਲ ‘ਤੇ ਜ਼ਮੀਨ ਦੀ ਕੀਮਤ ਤੇ ਬਿਓਰਾ ਪਾਕੇ ਆਪਣੀ ਸਹਿਮਤੀ ਦੇ ਸਕਦੇ ਹਨ ਇਸ ਤੋਂ ਬਾਅਦ ਹੀ ਸਰਕਾਰ ਜ਼ਮੀਨ ਦਾ ਐਕਵਾਇਰ ਕਰੇਗੀ

ਅਗਲੇ ਸਾਲ ਸਰਕਾਰ ਖਰੀਦੇਗੀ 75 ਫੀਸਦੀ ਸੂਰਜਮੁਖੀ

ਮੁੱਖਮੰਤਰੀ ਨੇ ਕਿਹਾ ਕਿ ਸਰਕਾਰ ਨੇ ਕਿਸਾਨਾਂ ਦੀ ਸੂਰਜਮੁੱਖੀ ਫਸਲ ਦਾ 50 ਫ਼ੀਸਦੀ ਖਰੀਦਣ ਦਾ ਫੈਸਲਾ ਲਿਆ ਹੈ ਤੇ ਅਗਲੇ ਸੀਜ਼ਨ ‘ਚ ਸਰਕਾਰ 75 ਫੀਸਦੀ ਫਸਲ ਨੂੰ ਖਰੀਦਣਾ ਤੈਅ ਕਰੇਗੀ ਹਰਿਆਣਾ ਦੇਸ਼ ਦਾ ਪਹਿਲਾਂ ਅਜਿਹਾ ਸੂਬਾ ਜਿੱਥੇ ਕਿਸਾਨਾਂ ਨੂੰ ਗੰਨੇ ਦਾ ਭਾਅ 320 ਰੁਪਏ ਪ੍ਰਤੀ ਕੁਇੰਟਲ ਦਿੱਤਾ ਜਾ ਰਿਹਾ ਹੈ ਤੇ ਇੱਕ ਵੀ ਕਿਸਾਨ ਅਜਿਹਾ ਨਹੀਂ ਜਿਸਦੀ ਗੰਨੇ ਦੀ ਫਸਲ ਦਾ ਭੁਗਤਾਨ ਨਾ ਕੀਤਾ ਗਿਆ ਹੋਵੇ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਦੀ ਬਜਾਇ ਸਰਕਾਰ ਕਿਸਾਨਾਂ ਨੂੰ ਸੂਖਮ ਤੇ ਸੁਵਿਧਾਜਨਕ ਬਣਾਉਣ ਦੀਆਂ ਯੋਜਨਾਵਾਂ ‘ਤੇ ਕੰਮ ਕਰ ਰਹੀ ਹੈ