ਪ੍ਰਵਾਸੀ ਮਜ਼ਦੂਰਾਂ ਦੇ ਖਾਤੇ ’ਚ ਪੈਸੇ ਜਮਾ ਕਰੇ ਸਰਕਾਰ : ਰਾਹੁਲ ਗਾਂਧੀ

ਪ੍ਰਵਾਸੀ ਮਜ਼ਦੂਰਾਂ ਦੇ ਖਾਤੇ ’ਚ ਪੈਸੇ ਜਮਾ ਕਰੇ ਸਰਕਾਰ : ਰਾਹੁਲ ਗਾਂਧੀ

ਏਜੰਸੀ, ਨਵੀਂ ਦਿੱਲੀ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਲਾਕਡਾਊਨ ਕਾਰਨ ਘਰ ਵਾਪਸੀ ਨੂੰ ਮਜਬੂਰ ਪ੍ਰਵਾਸੀ ਮਜ਼ਦੂਰਾਂ ਦੇ ਨਾਲ ਸਰਕਾਰ ਨੂੰ ਜ਼ਿੰਮੇਵਾਰੀ ਨਾਲ ਪੇਸ਼ ਆਉਣ ਦੀ ਸਲਾਹ ਦਿੰਦੇ ਹੋਏ ਅੱਜ ਕਿਹਾ ਕਿ ਉਨ੍ਹਾਂ ਆਰਥਿਕ ਦਿੱਕਤ ਨਾ ਹੋਵੇ, ਇਸ ਲਈ ਉਨ੍ਹਾਂ ਦੇ ਬੈਂਕ ਖਾਤਿਆਂ ’ਚ ਤੁਰੰਤ ਛੇ ਹਜ਼ਾਰ ਰੁਪਏ ਜਮਾ ਕਰਵਾਏ ਜਾਣੇ ਚਾਹੀਦੇ ਹਨ। ਰਾਹੁਲ ਗਾਂਧੀ ਨੇ ਟਵੀਟ ਕੀਤਾ, ਪ੍ਰਵਾਸੀ ਮਜ਼ਦੂਰ ਇੱਕ ਵਾਰ ਫਿਰ ਪਰਵਾਸ ਕਰ ਰਹੇ ਹਨ। ਅਜਿਹੇ ’ਚ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਨ੍ਹਾਂ ਦੇ ਬੈਂਕ ਖਾਤਿਆਂ ’ਚ ਪੈਸੇ ਪਾਏ ਜਾਣ। ਪਰ ਕੋਰੋਨਾ ਫੈਲਾਉਣ ਜਨਤਾ ਨੂੰ ਦੋਸ਼ ਦੇਣ ਵਾਲੀ ਸਰਕਾਰ ਕੀ ਅਜਹਿਾ ਜਨ ਸਹਾਇਕ ਕਦਮ ਉਠਾਏਗੀ। ਕਾਂਗਰਸ ਸੰਚਾਰ ਵਿਭਾਗ ਦੇ ਮੁਖੀ ਰਣਦੀਪ ਸਿੰਘ ਸੁਰਜੇਵਾਲਾ ਨੇ ਕਿਹਾ ਕਿ ਸਰਕਾਰ ਵਿਰੋਧੀ ਧਿਰ ਦੇ ਆਗੂਆਂ ਦੀ ਗੱਲ ਨ੍ਹੀਂ ਸੁਣਦੀ ਤੇ ਉਨ੍ਹਾਂ ਦੇ ਸੁਝਾਅ ਦਾ ਮਜਾਕ ਉਡਾਉਂਦੀ ਹੈ।

ਉਨ੍ਹਾਂ ਕਿਹਾ ਕਿ ਪਿਛਲੇ ਸਾਲ ਫਰਵਰੀ ’ਚ ਜਦੋਂਨੇ ਕੋਰੋਨਾ ਮਹਾਂਮਾਰੀ ਦੇ ਬਾਰੇ ’ਚ ਚੇਤਾਇਆ ਤਾਂ ਸਰਕਾਰ ਨੇ ਪਹਿਲਾਂ ਮਜ਼ਾਕ ਉਡਾਇਆ ਤੇ ਨਮਸਤੇ ਟਰੰਪ ਇਨਕਾਰ ਕਰਕੇ ਮੱਧ ਪ੍ਰਦੇਸ਼ ਦੀ ਕਾਂਗਰਸ ਸਰਕਾਰ ਨੂੰ ਜਬਰਦਸਤੀ ਗਿਰਾਇਆ। ਫਿਰ ਬਗੈਰ ਦੱਸੇ ਖਤਰਨਾਕ ਲਾਕਡਾਊਨ ਲਾਇਆ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਫਿਰ ਚੇਤਾਇਆ ਕਿ ਬਗੈਰ ਇੰਤਜਾਮ ਲਾਕਡਾਊਨ ਨਾਲ ਗਰੀਬ ਮਜਦੂਰਾਂ ਦਾ ਕੀ ਹੋਵੇਗਾ। ਸਰਕਾਰ ਨੇ ਫਿਰ ਇੱਕ ਨਾ ਸੁਣੀ ਤੇ ਇਸਦਾ ਨਤੀਜਾ ਇਹ ਰਿਹਾ ਕਿ ਦੇਸ਼ ਨੂੰ ਆਜਾਦੀ ਤੋਂ ਬਾਅਦ ਸਭ ਤੋਂ ਵੱਡੀ ਮਨੁੱਖੀ ਦੁਖਾਤ ਦਾ ਮੰਜਰ ਦੇਖਣ ਨੂੰ ਮਿਲਿਆ। ਕਾਂਗਰਸ ਨੇ ਪ੍ਰਾਵਸੀ ਮਜਦੂਰਾਂ ਦਾ ਰੇਲ ਭਾੜਾ ਜਮਾ ਕਰਵਾਇਆ ਤੇ ਬੱਸਾਂ ਦਾ ਇਤਜਾਮ ਕਰਵਾਇਆ ਤਾਂ ਉਸਦਾ ਵੀ ਪਹਿਲਾਂ ਮਜਾਕ ਉਡਾਇਆ ਫਿਰ ਜਾ ਕੇ ਕਿਤੇ-ਕਿਤੇ ਰੇਲ ਦਾ ਇਤਜਾਮ ਕਰਵਾਇਆ ਗਿਆ। ਬੁਲਾਰੇ ਨੇ ਦੋਸ਼ ਲਾਇਆ ਕਿ ਪਿਛਲੇ ਇੱਕ ਸਾਲ ’ਚ ਕੋਰੋਨਾ ਟੈਕਸ ਦੇ ਨਾਂਅ ’ਤੇ ਜਮਾ ਜਨਤਾ ਨੂੰ ਲੁੱਟਿਆ ਗਿਆ, ਪਰ ਨਾ ਹਸਪਤਾਲ, ਨਾ ਡਾਕਟਰ, ਨਾ ਵੈਂਟੀਲੇਟਰ, ਨਾ ਵੈਕਸੀਨ ਤੇ ਨਾ ਦਵਾਈ ਮੁਹੱਈਆ ਕਰਵਾਈ ਤੇ ਨਾ ਹੀ 6000 ਰੁਪਏ ਦੀ ਰਾਸ਼ੀ ਖਾਤੇ ’ਚ ਜਮਾ ਕਰਵਾਈ।