ਲੱਭੀ ਘੜੀ ਵਾਰਿਸ ਨੂੰ ਕੀਤੀ ਵਾਪਸ
(ਸੁਖਨਾਮ) ਬਠਿੰਡਾ। ਸਰਕਾਰੀ ਪ੍ਰਾਇਮਰੀ ਸਕੂਲ ਜੋਗਾ ਨੰਦ ਦੀ ਪੰਜਵੀਂ ਜਮਾਤ ਦੀ ਵਿਦਿਆਰਥਣ ਨੇਹਾ ਨੂੰ ਉਸੇ ਹੀ ਪਿੰਡ ਦੇ ਵਸਨੀਕ ਸੁਖਮੰਦਰ ਸਿੰਘ ਦੀ ਐਪਲ ਕੰਪਨੀ ਦੀ ਮਹਿੰਗੇ ਮੁੱਲ ਦੀ ਘੜੀ ਰਸਤੇ ਵਿੱਚ ਡਿੱਗੀ ਪਈ ਲੱਭੀ ਤਾਂ ਵਿਦਿਆਰਥਣ ਨੇ ਅਧਿਆਪਕਾਂ ਦੀ ਮੱਦਦ ਨਾਲ ਉਕਤ ਘੜੀ ਨੂੰ ਉਸ ਦੇ ਵਾਰਸ ਨੂੰ ਵਾਪਸ ਕਰਕੇ ਇਮਾਨਦਾਰੀ ਦਾ ਸਬੂਤ ਦਿੱਤਾ। Honesty
ਇਹ ਵੀ ਪੜ੍ਹੋ: ਮੋਦੀ ਸਰਕਾਰ ਦਾ ਵੱਡਾ ਐਕਸ਼ਨ, ਇਹ ਵੈੱਬਸਾਈਟਾਂ ’ਤੇ ਐਪਸ ਕੀਤੀਆਂ ਬੰਦ
ਮੁੱਖ ਅਧਿਆਪਕ ਪਰਮਜੀਤ ਸਿੰਘ ਤੇ ਅਧਿਆਪਕਾ ਹਰਜਿੰਦਰ ਕੌਰ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਕਿਤਾਬੀ ਗਿਆਨ ਦੇ ਨਾਲ-ਨਾਲ ਨੈਤਿਕ ਸਿੱਖਿਆ ਵੀ ਦਿੱਤੀ ਜਾਂਦੀ ਹੈ, ਜਿਸ ਦਾ ਸਬੂਤ ਨੇਹਾ ਵੱਲੋਂ ਦਿਖਾਈ ਗਈ ਇਮਾਨਦਾਰੀ ਹੈ। ਘੜੀ ਦੇ ਵਾਰਸ ਨੇ ਸਕੂਲ ਸਟਾਫ ਦਾ ਧੰਨਵਾਦ ਕਰਦਿਆਂ ਨੇਹਾ ਨੂੰ ਵਾਜਬ ਇਨਾਮ ਦੇ ਕੇ ਸਨਮਾਨਿਤ ਵੀ ਕੀਤਾ।