ਸਾਡੇ ਨਾਲ ਸ਼ਾਮਲ

Follow us

13.3 C
Chandigarh
Thursday, February 19, 2026
More
    Home ਸੂਬੇ ਪੰਜਾਬ ਸਰਕਾਰੀ ਸਕੂਲਾਂ...

    ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਵਰਦੀ ਖਰੀਦਣ ਲਈ ਦਿੱਤੇ ਜਾਣਗੇ ਪੈਸੇ : ਸੋਨੀ

    Government, School, Children, Given, Buy, Uniforms, Soni

    ਸਿੱਖਿਆ ਦਾ ਪੱਧਰ ਉੱਚਾ ਚੁੱਕਣ ਲਈ ਮੁੱਖ ਮੰਤਰੀ ਦ੍ਰਿੜ : ਸਰਕਾਰੀਆ

    ਅੰਮ੍ਰਿਤਸਰ, (ਰਾਜਨ ਮਾਨ/ਸੱਚ ਕਹੂੰ ਨਿਊਜ਼) ਸਿੱਖਿਆ ਮੰਤਰੀ ਓਪੀ ਸੋਨੀ ਨੇ ਐਲਾਨ ਕੀਤਾ ਕਿ ਅਗਲੇ ਵਰ੍ਹੇ ‘ਚ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਬੱਚਿਆਂ ਨੂੰ ਸਕੂਲ ਦੀ ਵਰਦੀ ਖਰੀਦਣ ਲਈ ਪੈਸੇ ਉਨ੍ਹਾਂ ਦੇ ਬੈਂਕ ਖਾਤਿਆਂ ‘ਚ ਪਾਏ ਜਾਣਗੇ, ਨਾ ਕਿ ਸਰਕਾਰ ਵਰਦੀ ਖਰੀਦ ਕੇ ਦੇਵੇਗੀ ਉਨ੍ਹਾਂ ਕਿਹਾ ਕਿ ਅਜਿਹਾ ਇਸ ਕਰਕੇ ਕੀਤਾ ਜਾ ਰਿਹਾ ਤਾਂ ਕਿ ਬੱਚਿਆਂ ਦੇ ਮਾਪੇ ਆਪਣੀ ਪਸੰਦ ਦੇ ਕੱਪੜੇ ਖ਼ੁਦ ਖਰੀਦ ਸਕਣ।  ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸਕੂਲਾਂ ‘ਚ ਚੱਲਦੀ ਮਿੱਡ-ਡੇ ਮੀਲ ‘ਚ ਆ ਰਹੀਆਂ ਸ਼ਿਕਾਇਤਾਂ ਨੂੰ ਵੇਖਦੇ ਹੋਏ ਇਸ ‘ਚ ਠੇਕੇਦਾਰੀ ਪ੍ਰਣਾਲੀ ਬੰਦ ਕੀਤੀ ਜਾਵੇਗੀ ਤੇ ਕੋਸ਼ਿਸ਼ ਕੀਤੀ ਜਾਵੇਗੀ ਕਿ ਇਹ ਪੈਸੇ ਵੀ ਬੱਚਿਆਂ ਦੇ ਮਾਪਿਆਂ ਨੂੰ ਬੈਂਕਾਂ ਜ਼ਰੀਏ ਦਿੱਤੇ ਜਾਣ, ਤਾਂ ਕਿ ਖਾਣੇ ਦੀ ਸ਼ਿਕਾਇਤ ਹੀ ਬੰਦ ਹੋ ਜਾਵੇ।

    ਸ੍ਰੀ ਸੋਨੀ ਨੇ ਇਹ ਐਲਾਨ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਘਰ-ਘਰ ਰੁਜ਼ਗਾਰ ਦੇਣ ਲਈ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਸਿੱਖਿਆ ਵਿਭਾਗ ਪੰਜਾਬ ਵੱਲੋਂ ਮਾਸਟਰ ਕਾਡਰ ਅਧੀਨ ਭਰਤੀ ਕੀਤੇ ਗਏ 2022 ਉਮੀਦਵਾਰਾਂ ਨੂੰ ਨੌਕਰੀ ਪੇਸ਼ਕਸ਼ ਪੱਤਰ ਦੇਣ ਲਈ ਅੰਮ੍ਰਿਤਸਰ ‘ਚ ਕਰਵਾਏ ਸਮਾਗਮ ਨੂੰ ਸੰਬੋਧਨ ਕਰਦੇ ਕੀਤਾ। ਸ੍ਰੀ ਸੋਨੀ ਨੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਗਲੇ ਵਿੱਦਿਅਕ ਵਰ੍ਹੇ ਤੋਂ ਸਕੂਲਾਂ ‘ਚ ਮਿਲਦੀਆਂ ਕਿਤਾਬਾਂ ‘ਚ ਦੇਰੀ ਨਹੀਂ ਹੋਵੇਗੀ ਤੇ ਕਿਤਾਬਾਂ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਮਿਲਣਗੀਆਂ।

    ਮਾਸਟਰ ਕਾਡਰ ‘ਚ ਭਰਤੀ ਕੀਤੇ 2022 ਉਮੀਦਵਾਰਾਂ ਨੂੰ ਦਿੱਤੇ ਨੌਕਰੀ ਪੇਸ਼ਕਸ਼ ਪੱਤਰ

    ਦੱਸਣਯੋਗ ਹੈ ਕਿ 3582 ਮਾਸਟਰ ਕਾਡਰ ਅਸਾਮੀਆਂ ਲਈ ਦਸੰਬਰ 2017 ‘ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਪ੍ਰੀਖਿਆ ਲਈ ਸੀ ਇਸ ‘ਚੋਂ 2022 ਉਮੀਦਵਾਰਾਂ ਨੂੰ ਅੱਜ ਨਿਯੁਕਤੀ ਪੇਸ਼ਕਸ਼ ਪੱਤਰ ਦਿੱਤੇ ਗਏ ਹਨ, ਜਦਕਿ ਬਾਕੀ ਖਾਲੀ ਰਹਿ ਗਈਆਂ ਪੋਸਟਾਂ ਰਿਜ਼ਰਵ ਸ਼੍ਰੇਣੀ ‘ਚ ਹੋਣ ਕਾਰਨ ਉਮੀਦਾਵਰ ਨਹੀਂ ਮਿਲ ਸਕੇ, ਜਿੰਨਾ ਨੂੰ ਡੀ-ਰੀਜ਼ਰਵ ਕਰਵਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ ਅੱਜ ਭਰਤੀ ਕੀਤੇ ਅਧਿਆਪਕਾਂ ‘ਚ ਸਮਾਜਿਕ ਸਿੱਖਿਆ ਦੇ 252, ਹਿਸਾਬ ਦੇ 504, ਸਾਇੰਸ ਦੇ 977 ਤੇ ਪੰਜਾਬੀ ਦੇ 289 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਜਾਰੀ ਕੀਤੇ ਗਏ ਸ੍ਰੀ ਸੋਨੀ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੁਣੇ ਗਏ ਉਮੀਦਾਵਰਾਂ ਨੂੰ ਨੌਕਰੀ ਦਾ ਪ੍ਰਸਤਾਵ ਪੱਤਰ ਦੇਣ ਖ਼ੁਦ ਆਉਣਾ ਸੀ, ਪਰ ਮੌਸਮ ਦੀ ਖਰਾਬੀ ਕਾਰਨ ਉਨ੍ਹਾਂ ਦੇ ਹੈਲੀਕਾਪਟਰ ਨੂੰ ਉਡਾਣ ਭਰਨ ਦੀ ਆਗਿਆ ਨਹੀਂ ਮਿਲ ਸਕੀ।

    ਨਵੇਂ ਚੁਣੇ ਅਧਿਆਪਕਾਂ ਨੂੰ ਅਸ਼ੀਰਵਾਦ ਦਿੰਦੇ ਮਾਲ ਮੰਤਰੀ ਸ੍ਰ. ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਨੇ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਦਾ ਡਿੱਗ ਚੁੱਕਾ ਪੱਧਰ ਉੱਚਾ ਚੁੱਕਣ ਲਈ ਦ੍ਰਿੜ ਹੈ, ਸੋ ਅਧਿਆਪਕਾਂ ਤੋਂ ਸਰਕਾਰ ਤੇ ਸਮਾਜ ਨੂੰ ਵੱਡੀ ਆਸ ਹੈ ਉਨ੍ਹਾਂ ਕਿਹਾ ਕਿ ਕਿਤਾਬੀ ਪੜ੍ਹਾਈ ਦੇ ਨਾਲ-ਨਾਲ ਬੱਚਿਆਂ ਨੂੰ ਚੰਗਾ ਇਨਸਾਨ ਬਣਾਉਣ ਦੀ ਜ਼ਿੰਮੇਵਾਰੀ ਵੀ ਤੁਹਾਡੀ ਹੈ। ਇਸ ਮੌਕੇ ਸੰਬੋਧਨ ਕਰਦਿਆਂ ਸੈਕਟਰੀ ਸਿੱਖਿਆ ਸ੍ਰੀ ਕ੍ਰਿਸ਼ਨ ਕੁਮਾਰ ਨੇ ਸਿੱਖਿਆ ਵਿਭਾਗ ਦੀ ਤਰਫੋਂ ਅਧਿਆਪਕਾਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਵਾਅਦਾ ਕਰਦੇ ਕਿਹਾ ਕਿ ਤੁਸੀਂ ਮਿਹਨਤ ਤੇ ਇਮਾਨਦਾਰੀ ਨਾਲ ਕੰਮ ਕਰੋ, ਸਰਕਾਰ ਤੁਹਾਡੇ ਨਾਲ ਹੈ ਇਸ ਮੌਕੇ ਹੋਰਨਾਂ ਤੋਂ ਇਲਾਵਾ ਲੋਕ ਸਭਾ ਮੈਂਬਰ ਸ੍ਰ. ਗੁਰਜੀਤ ਸਿੰਘ ਔਜਲਾ, ਵਿਧਾਇਕ ਸ੍ਰ. ਹਰਪ੍ਰਤਾਪ ਸਿੰਘ ਅਜਨਾਲਾ, ਵਿਧਾਇਕ ਸ੍ਰ. ਹਰਮਿੰਦਰ ਸਿੰਘ ਗਿੱਲ, ਵਿਧਾਇਕ ਸ੍ਰੀ ਰਾਜ ਕੁਮਾਰ ਵੇਰਕਾ, ਵਿਧਾਇਕ ਸ੍ਰੀ ਸੁਨੀਲ ਦੱਤੀ ਨੇ ਵੀ ਸੰਬੋਧਨ ਕੀਤਾ।

    LEAVE A REPLY

    Please enter your comment!
    Please enter your name here