ਵਧਦੀ ਬੇਰੁਜ਼ਗਾਰੀ ਅਤੇ ਅਪਰਾਧ ਲਈ ਸਰਕਾਰ ਜਿੰਮੇਵਾਰ : ਹੁੱਡਾ

ਵਧਦੀ ਬੇਰੁਜ਼ਗਾਰੀ ਅਤੇ ਅਪਰਾਧ ਲਈ ਸਰਕਾਰ ਜਿੰਮੇਵਾਰ : ਹੁੱਡਾ

ਅਨਿਲ ਕੱਕੜ,ਚੰਡੀਗੜ੍ਹ। ਸਾਬਕਾ ਮੁੱਖ ਮੰਤਰੀ ਅਤੇ ਵਿਰੋਧੀ ਧਿਰ ਦੇ ਆਗੂ ਭੁਪਿੰਦਰ ਸਿੰਘ ਹੁੱਡਾ ਨੇ ਸੂਬੇ ’ਚ ਵਧਦੇ ਅਪਰਾਧ ਅਤੇ ਬੇਰੁਜ਼ਗਾਰੀ ਲਈ ਭਾਜਪਾ-ਜੇਜੇਪੀ ਸਰਕਾਰ ਨੂੰ ਜਿੰਮੇਵਾਰ ਠਹਿਰਾਉਂਦਿਆਂ ਦੋਸ਼ ਲਾਇਆ ਕਿ ਸੂਬੇ ’ਚ ਅਪਰਾਧ ਦਾ ਗ੍ਰਾਫ਼ ਲਗਾਤਾਰ ਵਧਦਾ ਜਾ ਰਿਹਾ ਹੈ ਹੁੱਡਾ ਨੇ ਕਿਹਾ ਕਿ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣਾ ਸੂਬਾ ਸਰਕਾਰ ਦੀ ਜਿੰਮੇਵਾਰੀ ਹੁੰਦੀ ਹੈ ਪਰ ਸੱਤਾ ’ਚ ਬੈਠੇ ਲੋਕਾਂ ਨੂੰ ਸਿਰਫ਼ ਆਪਣੀ ਸੁਰੱਖਿਆ ਦੀ ਚਿੰਤਾ ਹੈ।


ਪ੍ਰੈਸ ਕਾਨਫਰੰਸ ਦੌਰਾਨ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਕਿ ਖੁਦ ਸਰਕਾਰ ਦੇ ਅੰਕੜੇ ਸੂਬੇ ’ਚ ਵਧਦੇ ਅਪਰਾਧ ਦੀ ਤਸਦੀਕ ਕਰਦੇ ਹਨ ਨੀਤੀ ਆਯੋਗ ਦੀ ਰਿਪੋਰਟ ਮੁਤਾਬਿਕ ਝਾਰਖੰਡ ਤੋਂ ਬਾਅਦ ਹਰਿਆਣਾ ’ਚ ਆਬਾਦੀ ਦੇ ਹਿਸਾਬ ਨਾਲ ਸਭ ਤੋਂ ਵੱਧ ਕਤਲ ਹੁੰਦੇ ਹਨ ਐਨਸੀਆਰਬੀ ਦੇ ਅੰਕੜੇ ਦੱਸਦੇ ਹਨ ਕਿ ਸੂਬੇ ’ਚ ਰੋਜ਼ਾਨਾ 3 ਤੋਂ 4 ਕਤਲ, 5 ਤੋਂ 6 ਜ਼ਬਰ-ਜਨਾਹ, 100 ਤੋਂ ਜਿਆਦਾ ਲੁੱਟ-ਖੋਹ, ਡਕੈਤੀ ਅਤੇ ਫ਼ਿਰੌਤੀ ਦੀਆਂ ਵਾਰਦਾਤਾਂ ਹੁੰਦੀਆਂ ਹਨ ਆਗੂ ਵਿਰੋਧੀ ਧਿਰ ਨੇ ਕਿਹਾ ਕਿ ਸੂਬੇ ’ਚ ਵਧਦੀ ਬੇਰੁਜ਼ਗਾਰੀ ਅਤੇ ਸਰਕਾਰ ਦਾ ਗੈਰ ਜਿੰਮੇਵਾਰਾਨਾ ਰਵੱਈਆ ਕਾਨੂੰਨ ਵਿਵਸਥਾ ਦੀ ਬਦਤਰ ਹਾਲਤ ਲਈ ਜਿੰਮੇਵਾਰ ਹੈ ਬੇਰੁਜ਼ਗਾਰ ਨੌਜਵਾਨ ਨਿਰਾਸ਼ਾ ਦੇ ਚੱਲਦਿਆਂ ਅਪਰਾਧ ਅਤੇ ਨਸ਼ੇ ਵੱਲ ਵਧ ਰਹੇ ਹਨ ਪਰ ਸਰਕਾਰ ਕੋਲ ਨਾ ਬੇਰੁਜ਼ਗਾਰੀ ਨੂੰ ਰੋਕਣ ਦਾ ਕੋਈ ਰੋਡਮੈਪ ਹੈ ਅਤੇ ਨਾ ਹੀ ਅਪਰਾਧ ਨੂੰ ਰੋਕਣ ਦਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।