ਆਖਿਆ, ਪਹਿਲੀ ਵਾਰ ਮੁੱਖ ਮੰਤਰੀ ਅਤੇ ਵਪਾਰੀਆਂ ’ਚ ਹੋ ਰਹੀ ਐ ਸਿੱਧੀ ਗੱਲਬਾਤ
- ਪਹਿਲਾਂ ਵਾਲਿਆਂ ਨੂੰ ਦਿੱਤਾ ਲੋਕਾਂ ਨੇ ਸੇਵਾ ਦਾ ਮੌਕਾ, ਪਰ ਬਣਗੇ ਵਪਾਰੀ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਨੂੰ ਕਰਜ਼ਾ ਮੁਕਤ, ਅਗਾਂਹਵਧੂ ਅਤੇ ਵਿਕਸਿਤ ਸੂਬਾ ਬਣਾਉਣ ਲਈ ਉਹ ਦਿਨ ਰਾਤ ਕੰਮ ਕਰ ਰਹੇ ਹਨ ਅਤੇ ਪੰਜਾਬ ਦੇ ਹਰੇਕ ਵਰਗ ਨੂੰ ਵਿਸ਼ੇਸ ਰਿਆਇਤਾਂ ਦਿੱਤੀਆਂ ਜਾ ਰਹੀਆਂ ਹਨ। ਮੁੱਖ ਮੰਤਰੀ ਅੱਜ ਪਟਿਆਲਾ ਵਿਖੇ ‘ਸਰਕਾਰ-ਵਪਾਰ ਮਿਲਣੀ’ ਦੌਰਾਨ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਆਖਿਆ ਕਿ ਆਪ ਸਰਕਾਰ ਦੇ ਦੋ ਸਾਲਾਂ ਵਿੱਚ ਸੂਬੇ ਦਾ ਮਾਲੀਆਂ ਸਮੇਤ ਹੋਰ ਕਾਰਜ ਗ੍ਰੀਨ ਜੋਨ ਵਿੱਚ ਹੀ ਗਏ ਹਨ ਪਰ ਪਿਛਲੀਆਂ ਸਰਕਾਰਾਂ ਵੱਲੋਂ ਛੱਡਿਆ ਕਰਜ਼ ਪੰਜਾਬ ਦੀ ਤਰੱਕੀ ਦੇ ਆੜੇ ਆ ਰਿਹਾ ਹੈ, ਜਿਸ ਨੂੰ ਉਹ ਠੀਕ ਕਰਨ ’ਤੇ ਲੱਗੇ ਹੋਏ ਹਨ। Punjab News
ਇਹ ਵੀ ਪੜ੍ਹੋ: ਦੇਸ਼ ‘ਚ ਨਾਗਰਿਕਤਾ ਸੋਧ ਕਾਨੂੰਨ ਲਾਗੂ, ਨੋਟੀਫਿਕੇਸ਼ਨ ਹੋਇਆ ਜਾਰੀ
ਉਨ੍ਹਾਂ ਵਪਾਰੀਆਂ ਨੂੰ ਆਖਿਆ ਕਿ ਪਹਿਲਾ ਕਿਸੇ ਮੁੱਖ ਮੰਤਰੀ ਨੇ ਉਨ੍ਹਾਂ ਨਾਲ ਇੰਜ ਆਹਮਣੇ ਸਾਹਮਣੇ ਬੈਠ ਕੇ ਉਨ੍ਹਾਂ ਦੇ ਮਸਲਿਆਂ ’ਤੇ ਚਰਚਾਵਾਂ ਨਹੀਂ ਕੀਤੀਆਂ ਉਨ੍ਹਾਂ ਵੱਲੋਂ ਅਜਿਹੇ ਮਸਲਿਆਂ ਤੇ ਗੱਲ ਕਰਨ ਦੀ ਥਾਂ ਸਮਾਗਮਾਂ ਵਿੱਚ ਸਿਰਫ਼ ਇਕ-ਦੂਜੇ ਉਤੇ ਸਿਆਸੀ ਚਿੱਕੜ ਸੁੱਟਿਆ ਜਾਂਦਾ ਸੀ। ਹੁਣ ਪਹਿਲੀ ਵਾਰ ਵਪਾਰੀ ਸੂਬੇ ਨੂੰ ਸਫਲਤਾ ਦੇ ਮੁਕਾਮ ਉਤੇ ਲਿਜਾਣ ਲਈ ਫੈਸਲੇ ਲੈਣ ਦਾ ਅਟੁੱਟ ਅੰਗ ਬਣੇ ਹਨ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਤੇ ਨਿਸ਼ਾਨਾ ਲਾਉਂਦਿਆ ਆਖਿਆ ਕਿ ਉਹ ਜਿੱਤਣ ਤੋਂ ਬਾਅਦ ਮਸਾਂ ਇੱਕ-ਦੋਂ ਵਾਰ ਹੀ ਪਟਿਆਲੇ ਆਉਂਦੇ ਸਨ। ਪਹਿਲਾ ਵਾਲੇ ਤਾ ਧੱਕੇ ਨਾਲ ਪੰਜਾਬ ਦੇ ਵਪਾਰੀਆਂ ਦੇ ਬਿਜਨਸਾਂ ਵਿੱਚ ਆਪਣਾ ਹਿੱਸਾ ਪਾਉਂਦੇ ਸਨ। ਉਨ੍ਹਾਂ ਕਿਹਾ ਕਿ ਪਹਿਲਾ ਵਾਲਿਆਂ ਦੀਆਂ ਨੀਅਤਾਂ ਖ਼ਰਾਬ ਸਨ। ਉਨਾਂ ਚੋਟ ਕਰਦਿਆ ਆਖਿਆ ਕਿ ਢਿੱਡ ਦਾ ਭੁੱਖਾ ਰੱਜ ਜਾਂਦਾ, ਪਰ ਨੀਤ ਦਾ ਭੁੱਖਾ ਨਹੀਂ ਰੱਜ ਸਕਦਾ।
ਅਰਵਿੰਦ ਕੇਜਰੀਵਾਲ ਨਾ ਪੁੱਜੇ (Punjab News)
ਸਰਕਾਰ ਵਪਾਰ ਮਿਲਣੀ ਮੌਕੇ ਪਟਿਆਲਾ ਵਿਖੇ ਆਪ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾ ਪੁੱਜੇ। ਮੁੱਖ ਮੰਤਰੀ ਭਗਵੰਤ ਮਾਨ ਨੇ ਆਖਿਆ ਕਿ ਅਰਵਿੰਦ ਕੇਜਰੀਵਾਲ ਨੂੰ ਅਚਾਨਕ ਜ਼ਰੂਰੀ ਕੰਮ ਆ ਗਿਆ, ਜਿਸ ਕਾਰਨ ਉਹ ਮੋਹਾਲੀ ਤੋਂ ਦਿੱਲੀ ਚਲੇ ਗਏ। ਸਰਕਾਰ ਵਪਾਰ ਮਿਲਣੀ ਨੂੰ ਲੈ ਕੇ ਪਟਿਆਲਾ ’ਚ ਕੇਜਰੀਵਾਲ ਅਤੇ ਭਗਵੰਤ ਮਾਨ ਦੇ ਵੱਡੀ ਗਿਣਤੀ ਫਲੈਕਸ ਲੱਗੇ ਹੋਏ ਸਨ।
ਪੰਜਾਬ ਮਾਂਜਣ ਵਾਲੇ ਪੰਜਾਬ ਬਚਾਉਣ ’ਤੇ ਲੱਗੇ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਾਬਕਾ ਮੰਤਰੀ ਸੁਖਦੇਵ ਸਿੰਘ ਢੀਡਸਾ ਸਬੰਧੀ ਕਿਹਾ ਕਿ ਉਹ ਕੱਲ੍ਹ-ਪਰਸੋਂ ਕਹਿ ਰਹੇ ਸਨ ਕਿ ਅਕਾਲੀ ਦਲ ਵਿੱਚ ਮੇਰੀ ਘਰ ਵਾਪਸੀ ਹੋਈ ਹੈ, ਅਸੀਂ ਪੰਜਾਬ ਨੂੰ ਮਜ਼ਬੂਤੀ ਵੱਲ ਲੈ ਕੇ ਜਾਵਾਂਗੇ। ਉਨ੍ਹਾਂ ਕਿਹਾ ਕਿ ਪੰਜਾਬ ਦੀ ਮਜ਼ਬੂਤੀ ਤਾਂ ਬਹਾਨਾ ਹੈ, ਬਸ ਆਪਣਾ ਮੁੰਡਾ ਸੈਟ ਕਰਨਾ,ਹੋਰ ਇਨ੍ਹਾਂ ਦਾ ਕੋਈ ਵਿਜ਼ਨ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਮਾਂਜਣ ਵਾਲੇ ਪੰਜਾਬ ਬਚਾਉਣ ਦੀਆਂ ਗੱਲਾਂ ਕਰ ਰਹੇ ਹਨ। Punjab News