ਸੁਖੀ ਜੀਵਨ ਦੀ ਬੁਨਿਆਦ ’ਤੇ ਸਰਕਾਰੀ ਨੀਤੀਆਂ ਬਣਨ

ਸੁਖੀ ਜੀਵਨ ਦੀ ਬੁਨਿਆਦ ’ਤੇ ਸਰਕਾਰੀ ਨੀਤੀਆਂ ਬਣਨ

ਹਾਲ ਹੀ ’ਚ ਪੰਜਾਬ ਯੂਨੀਵਰਸਿਟੀ ਵੱਲੋਂ ਦੇਸ਼ ਦੇ 34 ਸ਼ਹਿਰਾਂ ’ਚ ਖੁਸ਼ੀ ਦਾ ਪੱਧਰ ਨਾਪਣ ਲਈ ਇੱਕ ਮਹੱਤਵਪੂਰਨ ਸਰਵੇ ਕਰਵਾਇਆ ਗਿਆ, ਹੁਣ ਤੱਕ ਇਸ ਤਰ੍ਹਾਂ ਦੇ ਸਰਵੇ ਅਤੇ ਰਿਸਰਚ ਵਿਦੇਸ਼ਾਂ ’ਚ ਹੀ ਹੁੰਦੇ ਰਹੇ ਹਨ, ਭਾਰਤ ’ਚ ਇਸ ਪਾਸੇ ਕਦਮ ਵਧਾਉਣਾ ਜਾਗਰੂਕ ਸਮਾਜ ਦਾ ਪ੍ਰਤੀਕ ਹਨ ਇਸ ਕੀਤੇ ਗਏ ਸਰਵੇ ਦੀ ਰਿਪੋਰਟ ’ਚ ਲੁਧਿਆਣਾ, ਅਹਿਮਦਾਬਾਦ ਅਤੇ ਚੰਡੀਗੜ੍ਹ ਨੂੰ ਭਾਰਤ ਦੇ ਸਭ ਤੋਂ ਖੁਸ਼ ਸ਼ਹਿਰਾਂ ਦਾ ਤਮਗਾ ਹਾਸਲ ਹੋਇਆ ਹੈ ਲੋਕਾਂ ਦੀ ਖੁਸ਼ੀ ਦਾ ਪੱਧਰ ਨਾਪਣ ਲਈ ਇਸ ਸਰਵੇ ’ਚ ਪੰਜ ਪ੍ਰਮੁੱਖ ਕਾਰਨ ਰੱਖੇ ਗਏ ਸਨ, ਕੰਮਕਾਜ, ਰਿਸ਼ਤੇ, ਸਰੀਰਕ ਅਤੇ ਮਾਨਸਿਕ ਤੰਦਰੁਸਤੀ, ਲੋਕ-ਉਪਕਾਰ ਅਤੇ ਧਰਮ-ਅਧਿਆਤਮ ਦੁਨੀਆ ਦੇ ਪੱਧਰ ’ਤੇ ਵੀ ਹੈਪੀਨਸ ਇੰਡੈਕਸ ਜਾਰੀ ਕੀਤੇ ਜਾਣ ਦੀਆਂ ਖਬਰਾਂ ਹਰ ਸਾਲ ਆਉਂਦੀਆਂ ਰਹਿੰਦੀਆਂ ਹਨ

ਸੰਯੁਕਤ ਰਾਸ਼ਟਰ ਵੱਲੋਂ ਵੀ ਵਿਸ਼ਵ ਪ੍ਰਸੰਨਤਾ ਰਿਪੋਰਟ ਜਾਰੀ ਕੀਤੀ ਜਾਂਦੀ ਹੈ, ਸਾਲ 2019 ’ਚ ਭਾਰਤ ਦਾ ਸਥਾਨ 133 ਤੋਂ ਹੇਠਾਂ ਆ ਕੇ 140ਵੇਂ ਸਥਾਨ ’ਤੇ ਆ ਗਿਆ ਸੀ ਇਸ ਤਰ੍ਹਾਂ ਇਹ ਗੰਭੀਰ ਚਿੰਤਾ ਦੀ ਗੱਲ ਹੈ ਕਿ ਅਸੀਂ ਪ੍ਰਸੰਨ ਸਮਾਜਾਂ ਦੀ ਸੂਚੀ ’ਚ ਪਹਿਲਾਂ ਦੀ ਤੁਲਨਾ ਹੋਰ ਹੇਠਾਂ ਆ ਗਏ ਹਾਂ ਪ੍ਰਸੰਨਤਾ ਨਾਲ ਜੁੜੀਆਂ ਸੂਚਨਾਵਾਂ ਨਾਲ ਸਾਨੂੰ ਵੱਖ-ਵੱਖ ਥਾਵਾਂ ’ਤੇ ਲੋਕਾਂ ਦੀ ਮਨੋਦਸ਼ਾ ਸਬੰਧੀ ਕੁਝ ਜਾਣਕਾਰੀ ਮਿਲਦੀ ਹੈ, ਪਰ ਜ਼ਿਆਦਾ ਵੱਡੀ ਗੱਲ ਇਹ ਹੈ ਕਿ ’ਕੱਲੇ ਪੈਸੇ ਨਾਲ ਖੁਸ਼ੀ ਲੱਭਣ ਵਾਲਿਆਂ ਨੂੰ ਇਹ ਤੱਥ ਸਾਵਧਾਨ ਕਰਦੇ ਹਨ, ਕਿਉੁਂਕਿ ਪੈਸੇ ਤੋਂ ਇਲਾਵਾ ਖੁਸ਼ਹਾਲੀ ਦੇ ਕੁਝ ਦੂਜੇ ਕਾਰਨ ਵੀ ਹਨ, ਜਿਨ੍ਹਾਂ ਨੂੰ ਪੰਜਾਬ ਯੂਨੀਵਰਸਿਟੀ ਨੇ ਆਪਣੇ ਨਵੇਂ ਸਰਵੇ ’ਚ ਚੁਣਿਆ ਹੈ ਸਰਕਾਰ ਨੇ ਨੀਤੀ-ਘਾੜਿਆਂ ਦੇ ਏਜੰਡੇ ’ਤੇ ਇਹ ਕਾਰਨ ਆਉਣੇ ਚਾਹੀਦੇ ਹਨ

ਇਸ ਤਰ੍ਹਾਂ ਦੇ ਸਰਵੇ ਦਾ ਮਕਸਦ ਹੀ ਪ੍ਰਸੰਨ ਸਮਾਜ ਦੇ ਅੜਿੱਕਿਆਂ ਨੂੰ ਸਾਹਮਣੇ ਲਿਆਉਣਾ ਅਤੇ ਪ੍ਰਸੰਨ-ਖੁਸ਼ ਸਮਾਜ ਉਸਾਰਨਾ ਹੈ ਇਸ ਤਰ੍ਹਾਂ ਦੇ ਸਰਵੇ ਰਿਪੋਰਟ ਦਾ ਆਉਣਾ ਜਿੱਥੇ ਸੱਤਾ ਦੀ ਸੀਨੀਅਰ ਅਗਵਾਈ ਨੂੰ ਆਤਮ-ਮੰਥਨ ਕਰਨ ਦਾ ਮੌਕਾ ਦਿੰਦਾ ਹੈ, ਉੱਥੇ ਨੀਤੀ-ਘਾੜਿਆਂ ਨੂੰ ਵੀ ਸੋਚਣਾ ਹੋਵੇਗਾ ਕਿ ਕਿੱਥੇ ਸਮਾਜ ਨਿਰਮਾਣ ’ਚ ਗਲਤੀ ਹੋ ਰਹੀ ਹੈ ਕਿ ਅਸੀਂ ਲਗਾਤਾਰ ਖੁਸ਼ਹਾਲ ਦੇਸ਼ਾਂ ਦੀ ਸੂਚੀ ’ਚ ਹੇਠਾਂ ਖਿਸਕ ਰਹੇ ਹਾਂ ਅਜਿਹੇ ਸਰਵੇ ਦਾ ਮਕਸਦ ਵੱਖ-ਵੱਖ ਦੇਸ਼ਾਂ ਦੇ ਸ਼ਾਸਕਾਂ ਨੂੰ ਸ਼ੀਸ਼ਾ ਦਿਖਾਉਣਾ ਹੈ ਕਿ ਉਨ੍ਹਾਂ ਦੀਆਂ ਨੀਤੀਆਂ ਲੋਕਾਂ ਦੀ ਜਿੰਦਗੀ ਖੁਸ਼ਹਾਲ ਬਣਾਉਣ ’ਚ ਕੋਈ ਭੂਮਿਕਾ ਨਿਭਾ ਰਹੀਆਂ ਹਨ ਜਾਂ ਨਹੀਂ?

ਅਜ਼ਾਦੀ ਤੋਂ ਬਾਅਦ ਦੇ ਭਾਰਤ ਦੀ ਸੀਨੀਅਰ ਅਗਵਾਈ ਨੇ ਲਗਾਤਾਰ ਆਦਰਸ਼ਵਾਦ ਅਤੇ ਅੱਛਾਈ ਦਾ ਝੂਠ ਰਚਦੇ ਹੋਏ ਸੱਚੇ ਆਦਰਸ਼ਵਾਦ ਦੇ ਪ੍ਰਗਟ ਹੋਣ ਦੀ ਅਸੰਭਵ ਕੋਸ਼ਿਸ਼ ਕੀਤੀ ਹੈ, ਇਸ ਨਾਲ ਜੀਵਨ ਦੀਆਂ ਸਮੱਸਿਆਵਾਂ ਡੂੰਘੀਆਂ ਹੁੰਦੀਆਂ ਗਈਆਂ ਹਨ, ਨਕਾਰਾਤਮਕਤਾ ਦਾ ਘੇਰਾ ਮਜ਼ਬੂਤ ਹੁੰਦਾ ਗਿਆ ਹੈ, ਖੁਸ਼ੀ ਅਤੇ ਪ੍ਰਸੰਨ ਜੀਵਨ ਦਾ ਟੀਚਾ ਅਧੂਰਾ ਹੀ ਰਿਹਾ ਹੈ, ਇਨ੍ਹਾਂ ਤੋਂ ਬਾਹਰ ਨਿੱਕਲਣਾ ਅਸੰਭਵ ਜਿਹਾ ਹੁੰਦਾ ਜਾ ਰਿਹਾ ਹੈ ਦੂਸ਼ਿਤ ਅਤੇ ਦਮਘੋਟੂ ਵਾਤਾਵਰਨ ’ਚ ਆਦਮੀ ਆਪਣੇ-ਆਪ ’ਚ ਟੁੱਟਿਆ-ਟੁੱਟਿਆ ਜਿਹਾ ਮਹਿਸੂਸ ਕਰ ਰਿਹਾ ਹੈ ਆਰਥਿਕ ਅਸੰਤੁਲਨ, ਵਧਦੀ ਮਹਿੰਗਾਈ, ਵਿਗੜੀ ਕਾਨੂੰਨ ਵਿਵਸਥਾ, ਡਗਮਗਾਉਂਦੇ ਰਿਸ਼ਤੇ, ਮੁਸ਼ਕਲ ਹੁੰਦੀ ਜੀਵਨਸ਼ੈਲੀ, ਵਿਗੜਦੀ ਸਿਹਤ, ਮਹਾਂਮਾਰੀ ਅਤੇ ਭ੍ਰਿਸ਼ਟਾਚਾਰ ਉਸ ਦੀਆਂ ਰਗਾਂ ’ਚ ਕੋਝੇ ਵਿਚਾਰਾਂ ਦਾ ਖੂਨ ਸੰਚਾਰਿਤ ਕਰ ਰਿਹਾ ਹੈ ਅਜਿਹੇ ਮੁਸ਼ਕਲ ਹਾਲਾਤਾਂ ’ਚ ਇਨਸਾਨ ਕਿਵੇਂ ਖ਼ੁਸ਼ਹਾਲ ਜੀਵਨ ਜਿਉਂ ਸਕਦਾ ਹੈ

ਆਧੁਨਿਕ ਸਮਾਜ ਵਿਵਸਥਾ ਦਾ ਇਹ ਕੌੜੀ ਸੱਚਾਈ ਹੈ ਕਿ ਭੌਤਿਕ ਸੁਵਿਧਾਵਾਂ ਤੱਕ ਪਹੁੰਚ ਇੱਕ ਠੋਸ ਹਕੀਕਤ ਹੈ ਜਿਸ ਨੂੰ ਦੇਖਿਆ, ਸਮਝਿਆ ਅਤੇ ਨਾਪਿਆ ਜਾ ਸਕਦਾ ਹੈ ਉਨ੍ਹਾਂ ਸੁਵਿਧਾਵਾਂ ਦੀ ਬਦੌਲਤ ਕਿਸ ਨੂੰ ਕਿੰਨੀ ਖੁਸ਼ੀ ਮਿਲਦੀ ਹੈ ਜਾਂ ਨਹੀਂ ਮਿਲਦੀ, ਇਹ ਵਿਅਕਤੀ ਦੀ ਆਪਣੀ ਬਨਾਵਟ, ਮਨੋਸਥਿਤੀ ਅਤੇ ਸਰਕਾਰ ਦੀਆਂ ਨੀਤੀਆਂ ’ਤੇ ਨਿਰਭਰ ਕਰਦਾ ਹੈ

ਇਸ ਨੂੰ ਕਿਵੇਂ ਨਾਪਿਆ ਜਾਵੇ ਅਤੇ ਸਰਕਾਰਾਂ ਇਸ ਨੂੰ ਨੀਤੀ ਨਿਰਧਾਰਨ ਦਾ ਆਧਾਰ ਬਣਾਉਣ ਤਾਂ ਉਨ੍ਹਾਂ ਨੀਤੀਆਂ ਦੀ ਸਫ਼ਲਤਾ-ਅਸਫ਼ਲਤਾ ਦਾ ਮੁਲਾਂਕਣ ਕਿਵੇਂ ਹੋਵੇ? ਬੱਚਿਆਂ ਦੀ ਪੜ੍ਹਾਈ ਦੀ ਚਿੰਤਾ ਤੋਂ ਮੁਕਤੀ ਅਤੇ ਬਿਮਾਰ ਪੈਣ ’ਤੇ ਕਿਸੇ ਆਰਥਿਕ ਸੰਕਟ ’ਚ ਫਸੇ ਬਗੈਰ ਇਲਾਜ ਹੋ ਜਾਣ ਦਾ ਭਰੋਸਾ ਅਜਿਹੇ ਕਾਰਨ ਹਨ, ਜੋ ਆਮ ਜਨਤਾ ਦੀਆਂ ਗੁਆਚਦੀਆਂ ਖੁਸ਼ੀਆਂ ’ਤੇ ਰੋਕ ਲਾ ਸਕਦੇ ਹਨ, ਫ਼ਿਲਹਾਲ, ਇਸ ਸਰਵੇ ਨਾਲ ਐਨਾ ਤਾਂ ਪਤਾ ਲੱਗਦਾ ਹੈ ਕਿ ਸਰਕਾਰੀ ਨੀਤੀਆਂ ਦੀ ਦਿਸ਼ਾ ਅਜਿਹੀ ਹੋਣੀ ਚਾਹੀਦੀ ਹੈ ਜੋ ਆਮ ਵਿਅਕਤੀ ਨੂੰ ਖੁਸ਼ਹਾਲੀ ਜੀਵਨ ਦੇ ਸਕੇ ਜਿਸ ਲਈ ਸਰਕਾਰ ਦੀ ਸੋਚ ਅਤੇ ਨੀਤੀਆਂ ’ਚ ਵਿਆਪਕ ਬਦਲਾਅ ਦੀ ਜ਼ਰੂਰਤ ਹੈ, ਸਰਕਾਰ ਦੀਆਂ ਨੀਤੀਆਂ ਦਾ ਟੀਚਾ ਸਮਾਜ ’ਚ ਸੁਸ਼ਾਸਨ, ਪ੍ਰਤੀ ਵਿਅਕਤੀ ਆਮਦਨ, ਸਿਹਤ, ਜਿੰਦਾ ਰਹਿਣ ਦੀ ਉਮਰ, ਸੁਰੱਖਿਆ ਦਾ ਭਰੋਸਾ, ਸਮਾਜਿਕ ਸਹਿਯੋਗ, ਘੱਟ ਤੋਂ ਘੱਟ ਸਰਕਾਰੀ ਰਸਮਾਂ ਅਤੇ ਝੰਜਟ, ਅਜ਼ਾਦੀ ਅਤੇ ਉਦਾਰਤਾ ਆਦਿ ਹੋਣਾ ਚਾਹੀਦਾ ਹੈ

ਪਰ ਬਿਡੰਬਨਾਪੂਰਨ ਸਿਥਤੀ ਤਾਂ ਇਹ ਹੈ ਕਿ ਸਾਡਾ ਭਾਰਤੀ ਸਮਾਜ ਅਤੇ ਇੱਥੋਂ ਦੇ ਲੋਕ ਪਾਕਿਸਤਾਨ ਅਤੇ ਬੰਗਲਾਦੇਸ਼ ਸਮੇਤ ਆਪਣੇ ਜ਼ਿਆਦਾਤਰ ਗੁਆਂਢੀ ਸਮਾਜਾਂ ਤੋਂ ਘੱਟ ਖੁਸ਼ ਹਨ ਇੱਥੇ ਸਵਾਲ ਇਹ ਵੀ ਹੈ ਕਿ ਆਖ਼ਰ ਅਸੀਂ ਖੁਸ਼ੀ ਅਤੇ ਪ੍ਰਸੰਨਤਾ ਦੇ ਮਾਮਲੇ ’ਚ ਕਿਉਂ ਪਿੱਛੇ ਹਾਂ, ਜਦੋਂਕਿ ਪਿਛਲੇ ਕੁਝ ਸਮੇਂ ਤੋਂ ਭਾਰਤੀ ਅਰਥਵਿਵਸਥਾ ਦੀ ਤੇਜ਼ੀ ਨੂੰ ਪੂਰੀ ਦੁਨੀਆ ਨੇ ਸਵੀਕਾਰ ਕੀਤਾ ਹੈ ਕਈ ਅੰਤਰਰਾਸ਼ਟਰੀ ਵਿੱਤੀ ਸੰਗਠਨਾਂ ਨੇ ਇਸ ਮਾਮਲੇ ’ਚ ਸਾਡੀ ਪਿੱਠ ਥਾਪੜੀ ਹੈ ਇਹੀ ਨਹੀਂ, ਖੁਦ ਸੰਯੁਕਤ ਰਾਸ਼ਟਰ ਨੇ ਮਨੁੱਖੀ ਵਿਕਾਸ ਦੇ ਖੇਤਰ ’ਚ ਭਾਰਤੀ ਪ੍ਰਾਪਤੀਆਂ ਨੂੰ ਰੇਖਾਂਕਿਤ ਕੀਤਾ ਹੈ ਇਸ ਦੇ ਬਾਵਜੂਦ, ਖੁਸ਼ਹਾਲੀ ’ਚ ਸਾਡਾ ਮੁਕਾਮ ਹੇਠਾਂ ਹੋਣਾ ਹੈਰਾਨੀਜਨਕ ਹੈ

ਨੌਕਰੀ-ਰੁਜ਼ਗਾਰ, ਅਰਥਵਿਵਸਥਾ, ਮਹਿੰਗਾਈ, ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ, ਰੁਪਏ ਦਾ ਡਿੱਗਣਾ, ਕਿਸਾਨਾਂ ਦੀ ਦੁਰਦਸ਼ਾ, ਭ੍ਰਿਸ਼ਟਾਚਾਰ, ਕਾਨੂੰਨ ਵਿਵਸਥਾ, ਔਰਤਾਂ ’ਤੇ ਵਧਦੇ ਅਪਰਾਧ, ਸਿੱਖਿਆ, ਮੈਡੀਕਲ, ਮਹਾਂਮਾਰੀਆਂ ਅਜਿਹੇ ਕਈ ਚਲੰਤ ਮੁੱਦੇ ਹਨ ਜਿਨ੍ਹਾਂ ਦਾ ਸਾਹਮਣਾ ਕਰਦਿਆਂ ਵਿਅਕਤੀ ਨਿਸ਼ਚਿਤ ਹੀ ਤਣਾਅ ’ਚ ਆਇਆ ਹੈੈ, ਉਸ ਦੀਆਂ ਖੁਸ਼ੀਆਂ ਘੱਟ ਹੋਈਆਂ ਹਨ, ਜੀਵਨ ’ਚ ਇੱਕ ਹਨ੍ਹੇਰਾ ਪ੍ਰਗਟ ਹੋਇਆ ਹੈ ਕਿਉਂ ਹੁੰਦਾ ਹੈ ਅਜਿਹਾ? ਕਦੇ ਮਹਿਸੂਸ ਕੀਤਾ ਤੁਸੀਂ? ਇਹ ਸਥਿਤੀਆਂ ਇੱਕ ਅਸੰਤੁਲਿਤ ਅਤੇ ਅਰਾਜਕ ਸਮਾਜ ਵਿਵਸਥਾ ਦੀ ਨਿਸ਼ਾਨੀ ਹੈ ਅਜਿਹੇ ਮਾਹੌਲ ’ਚ ਵਿਅਕਤੀ ਖੁਸ਼ਹਾਲ ਨਹੀਂ ਹੋ ਸਕਦਾ

ਇੱਕ ਮਹਾਨ ਵਿਦਵਾਨ ਨੇ ਕਿਹਾ ਸੀ ਕਿ ਜਦੋਂ ਅਸੀਂ ਸਵਾਰਥ ਤੋਂ ਉੱਪਰ ਉੱਠ ਕੇ ਆਪਣੇ ਸਮੇਂ ਨੂੰ ਦੇਖਦੇ ਹੋਏ ਦੂਜਿਆਂ ਲਈ ਕੁਝ ਕਰਨ ਨੂੰ ਤਿਆਰ ਹੁੰਦੇ ਹਾਂ ਤਾਂ ਅਸੀਂ ਸਕਾਰਾਤਮਕ ਹੋ ਜਾਂਦੇ ਹਾਂ ਸਰਕਾਰ ਅਤੇ ਸੱਤਾ ਸਿਖਰ ’ਤੇ ਬੈਠੇ ਲੋਕਾਂ ਨੂੰ ਨਿਸਵਾਰਥ ਹੋਣਾ ਜ਼ਰੂਰੀ ਹੈ ਉਨ੍ਹਾਂ ਦੇ ਨਿਸਵਾਰਥ ਹੋਣ ’ਤੇ ਹੀ ਆਮ ਆਦਮੀ ਦੇ ਖੁਸ਼ਹਾਲੀ ਦੇ ਰਸਤੇ ਪੈਦਾ ਹੋ ਸਕਦੇ ਹਨ ਖੁਸ਼ਹਾਲ ਭਾਰਤ ਬਣਾਉਣ ਲਈ ਆਓ!

ਅਤੀਤ ਤੋਂ ਅਸੀਂ ਸਿੱਖੀਏ ਉਨ੍ਹਾਂ ਭੁੱਲਾਂ ਨੂੰ ਨਾ ਦੁਹਰਾਈਏ ਜਿਨ੍ਹਾਂ ਨਾਲ ਸਾਡੀ ਰਚਨਾਤਮਕਤਾ ਅਤੇ ਖੁਸ਼ਹਾਲ ਜੀਵਨ ਜਖ਼ਮੀ ਹੋਇਆ ਹੈ ਜੋ ਸਬੂਤ ਬਣੀਆਂ ਹਨ ਸਾਡੇ ਅਸਫ਼ਲ ਯਤਨਾਂ ਦੀਆਂ, ਅੱਧੀਆਂ-ਅਧੂਰੀਆਂ ਯੋਜਨਾਵਾਂ ਦੀਆਂ, ਜਲਦਬਾਜੀ ’ਚ ਲਏ ਗਏ ਫੈਸਲਿਆਂ ਦੀਆਂ, ਸਹੀ ਸੋਚ ਅਤੇ ਸਹੀ ਕਰਮ ਦੀ ਘਾਟ ’ਚ ਮਿਲਣ ਵਾਲੇ ਅਰਥਹੀਣ ਨਤੀਜਿਆਂ ਦੀਆਂ ਇੱਕ ਸਾਰਥਿਕ ਅਤੇ ਸਫ਼ਲ ਕੋਸ਼ਿਸ਼ ਕਰੀਏ ਖੁਸ਼ਹਾਲੀ ਨੂੰ ਪਛਾਨਣ ਦੀ, ਫੜਨ ਦੀ ਅਤੇ ਪੂਰਨਤਾ ਨਾਲ ਜਿਉਣ ਦੀ
ਲਲਿਤ ਗਰਗ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.