ਸ਼ਰਾਬ ਦਾ ‘ਸਰਕਾਰੀ ਅਰਥ ਸ਼ਾਸਤਰ’

Government, Economics, Alcohol

ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਤੋਂ ਖਬਰਾਂ ਆ ਰਹੀਆਂ ਹਨ ਕਿ ਜ਼ਹਿਰੀਲੀ ਸ਼ਰਾਬ ਪੀਣ ਨਾਲ 82 ਮੌਤਾਂ ਹੋ ਗਈਆਂ ਹਨ ਸ਼ਰਾਬ ਨਾਲ ‘ਜ਼ਹਿਰੀਲੀ’ ਸ਼ਬਦ ਜੋੜ ਕੇ ਪੁਲਿਸ ਤੇ ਸਰਕਾਰ ਬਿਨਾ ਸਰਕਾਰੀ ਮਨਜ਼ੂਰੀ ਵਾਲੇ ਠੇਕਿਆਂ ‘ਤੇ ਮਿਲਣ ਵਾਲੀ ਸ਼ਰਾਬ ਨੂੰ ਜ਼ਹਿਰੀਲੀ ਸ਼ਰਾਬ ਦਾ ਨਾਂਅ ਦੇ ਰਹੀਆਂ ਹਨ ਸਵਾਲ ਇਹ ਬਣਦਾ ਹੈ ਕਿ ਕੀ ਠੇਕਿਆਂ ‘ਤੇ ਵਿਕਣ ਵਾਲੀ ਸ਼ਰਾਬ ਦੁੱਧ-ਘਿਓ ਵਰਗੀ ਹੈ ਜਦੋਂ ਸਰਕਾਰ ਦੀਆਂ ਸ਼ਰਾਬ ਸਬੰਧੀ ਨੀਤੀਆਂ ਹੀ ਅਜਿਹੀਆਂ ਬਣਨਗੀਆਂ ਤਾਂ ਉਕਤ ਘਟਨਾਵਾਂ ਵਾਪਰਨੀਆਂ ਹੀ ਹਨ ਸ਼ਰਾਬ ਸਰਕਾਰ ਦੀ ਕਮਾਈ ਬਣ ਗਈ ਹੈ ਕੋਈ ਵੀ ਸਿਆਸੀ ਪਾਰਟੀ ਸ਼ਰਾਬ ਦਾ ਉਤਪਾਦਨ ਤੇ ਵਿੱਕਰੀ ਰੋਕਣ ਲਈ ਤਿਆਰ ਨਹੀਂ ਅਸਲੀ ਤੇ ਨਕਲੀ ਸ਼ਰਾਬ ਦੋਵੇਂ ਹੀ ਘਾਤਕ ਹਨ ਜਦੋਂ ਅਸਲੀ ਸ਼ਰਾਬ ਵਿਕੇਗੀ ਤਾਂ ਪੀਣ ਵਾਲੇ ਫਿਰ ਸ਼ਰਾਬ ਭਾਲਣਗੇ ਹੀ ਭਾਵੇਂ ਉਨ੍ਹਾਂ ਨੂੰ ਸਰਕਾਰੀ ਭਾਸ਼ਾ ‘ਚ ਨਕਲੀ ਸ਼ਰਾਬ ਹੀ ਮਿਲੇ ਸਰਕਾਰਾਂ ਤੇ ਵਿਰੋਧੀ ਪਾਰਟੀਆਂ ਧਰਮ, ਸੰਸਕ੍ਰਿਤੀ ਦੀਆਂ ਗੱਲਾਂ ਕਰਨ ਲੱਗਿਆਂ ਬੜੇ ਵੱਡੇ-ਵੱਡੇ ਦਾਅਵੇ ਕਰਦੀਆਂ ਹਨ ਪਰ ਜਦੋਂ ਸ਼ਰਾਬ ਦੀ ਗੱਲ ਆਉਂਦੀ ਹੈ ਤਾਂ ਸਭ ਚੁੱਪ ਵੱਟ ਜਾਂਦੇ ਹਨ ਸ਼ਰਾਬ ਤੇ ਆਰਥਿਕਤਾ ਇੱਕ-ਦੂਜੇ ਨਾਲ ਇਸ ਤਰ੍ਹਾਂ ਜੁੜ ਗਏ ਹਨ ਕਿ ਰਾਜ ਕਰਨ ਵਾਲੀਆਂ ਪਾਰਟੀਆਂ ਨੂੰ ਲੱਗਦਾ ਹੈ ਕਿ ਸ਼ਰਾਬ ਦੀ ਵਿੱਕਰੀ ਬੰਦ ਹੋਈ ਤਾਂ ਆਰਥਿਕਤਾ ਜ਼ੀਰੋ ਹੋ ਜਾਵੇਗੀ ਡਿਸਟਲਰੀਆਂ ਦੀ ਚਮਕ-ਦਮਕ ਵਧ ਰਹੀ ਹੈ ਸ਼ਰਾਬ ਦੇ ਵਪਾਰੀਆਂ ਕੋਲੇ ਕਿੰਨੀ ਮਾਇਆ ਇਸ ਦਾ ਕੋਈ ਅਨੁਮਾਨ ਹੀ ਨਹੀਂ ਸ਼ਰਾਬ ਦੇ ਵਪਾਰੀਆਂ ਕੋਲ ਬੇਹਿਸਾਬ ਮਾਇਆ ਉਨ੍ਹਾਂ ਦੇ ਪਰਿਵਾਰਾਂ ‘ਚ ਕਲੇਸ਼ ਦਾ ਕਾਰਨ ਬਣ ਰਹੀ ਹੈ।

ਇਹ ਵਪਾਰੀ ਸਿਆਸਤ ‘ਚ ਵੀ ਪੈਰ ਅਜ਼ਮਾ ਰਹੇ ਹਨ ਤੇ ਕਈ ਵਪਾਰੀ ਵਿਧਾਨ ਸਭਾ ਤੇ ਸੰਸਦ ਦੀਆਂ ਪੌੜੀਆਂ ਚੜ੍ਹ ਚੁੱਕੇ ਹਨ ਪੰਜਾਬ ‘ਚ ਇੱਕ ਵਪਾਰੀ ਨੂੰ ਬਿਨਾ ਮੰਗਿਆਂ ਵਿਧਾਨ ਸਭਾ ਦੀ ਟਿਕਟ ਦਿੱਤੀ ਹਾਲਾਂਕਿ ਉਹ ਚੋਣ ਲੜਨ ਤੋਂ ਇਨਕਾਰ ਕਰਦਾ ਰਿਹਾ ਸਰਕਾਰਾਂ ਦੀ ਨੀਤੀ ਕਮਾਲ ਦੀ ਹੈ ਕਿ ਬਾਅਦ ‘ਚ ਪੰਜਾਬ ਸਰਕਾਰ ਨੇ ਉਸੇ ਸ਼ਰਾਬ ਦੇ ਵਪਾਰੀ ਤੋਂ ਨਸ਼ਾ ਵਿਰੋਧੀ ਮੁਹਿੰਮ ਦਾ ਉਦਘਾਟਨ ਵੀ ਕਰਵਾਇਆ ਸਾਡੇ ਦੇਸ ਦੇ ਸ਼ਰਾਬ ਦੇ ਵਪਾਰੀ ਦੁਨੀਆ ਦੇ ਅਮੀਰਾਂ ‘ਚ ਗਿਣੇ ਜਾਣ ਲੱਗੇ ਹਨ ਅਮੀਰੀ ਆਏ ਵੀ ਕਿਵੇਂ ਨਾ, ਸ਼ਰਾਬ ਦੇ ਠੇਕਿਆਂ ਦੀ ਗਿਣਤੀ ਸਰਕਾਰੀ ਸਕੂਲਾਂ, ਕਾਲਜਾਂ ਤੇ ਹਸਪਤਾਲਾਂ ਤੋਂ ਕਈ ਗੁਣਾ ਜ਼ਿਆਦਾ ਹੈ ਨਾਲੇ ਸ਼ਰਾਬ ਨੂੰ ਸਿਆਸੀ ਆਗੂ ਕਿਵੇਂ ਵਿਸਾਰ ਦੇਣ, ਪੰਚਾਇਤੀ ਚੋਣਾਂ ਤੋਂ ਲੈ ਕੇ ਲੋਕ ਸਭਾ ਚੋਣਾਂ ਤੱਕ ਸ਼ਰਾਬ ਹੀ ਕੰਮ ਕੱਢਦੀ ਹੈ ਸਿਹਤ ਲਈ ਹਜ਼ਾਰਾਂ ਕਰੋੜਾਂ ਦਾ ਬਜਟ ਰੱਖਣ ਵਾਲੀ ਸਰਕਾਰ ਨਸ਼ਾ ਛੁਡਾਊ ਕੇਂਦਰਾਂ ਦੀਆਂ ਲੜੀਆਂ ਚਲਾ ਰਹੀ ਹੈ ਦੂਜੇ ਪਾਸੇ ਸ਼ਰਾਬ ਦੇ ਠੇਕਿਆਂ ‘ਤੇ ਵਧ ਰਹੀ ਭੀੜ ਨੂੰ ਨਜ਼ਰਅੰਦਾਜ਼ ਕਰ ਦਿੱਤਾ ਹੈ ਉਂਜ ਇੱਕ ਮੌਜ਼ੂਦਾ ਲੋਕ ਸਭਾ ਮੈਂਬਰ ਨੇ ਸ਼ਰਾਬ ਨਾ ਪੀਣ ਦਾ ਐਲਾਨ ਕੀਤਾ ਹੈ ਜੇਕਰ ਸ਼ਰਾਬ ਪੀਣ ਵਾਲਾ ਸਾਂਸਦ ਗਲਤ ਹੈ ਤਾਂ ਠੇਕਿਆਂ ‘ਤੇ ਸ਼ਰਾਬ ਖਰੀਦ ਰਹੇ ਕਰੋੜਾਂ ਭਾਰਤੀ ਕਿਹੜੇ ਰਾਹ ਜਾ ਰਹੇ ਹਨ ਇਸ ਦਾ ਦਰਦ ਵੀ ਤਾਂ ਕਿਸੇ ਨੂੰ ਹੋਣਾ ਹੀ ਚਾਹੀਦਾ ਹੈ ਸਰਕਾਰ ਦੀ ਭਾਸ਼ਾ ਅੰਦਰ ਸ਼ਰਾਬ ਸਿਹਤ ਲਈ ਹਾਨੀਕਾਰਕ ਹੈ ਤੇ ਸਰਕਾਰ ਹੀ ਅਰਬਾਂ ਰੁਪਏ ਕਮਾ ਰਹੀ ਹੈ ਸ਼ਰਾਬ ਪੀਣ ਵਾਲੇ ਸਾਂਸਦ ਨੂੰ ਤਾਂ ਸਾਰੀਆਂ ਪਾਰਟੀਆਂ ਭੰਡਦੀਆਂ ਹਨ ਪਰ ਠੇਕਿਆਂ ‘ਤੇ 100-200 ਰੁਪਏ ਕਮਾਉਣ ਵਾਲੇ ਮਜ਼ਦੂਰਾਂ ਦੀ ਕਿਸੇ ਨੂੰ ਚਿੰਤਾ ਨਹੀਂ ਉੱਤਰ ਪ੍ਰਦੇਸ਼/ਉੱਤਰਾਖੰਡ ਦੇ ਲੋਕ ਇੱਕੋ ਦਿਨ ਸ਼ਰਾਬ ਪੀ ਕੇ ਮਰ ਗਏ ਪਰ ਕਰੋੜਾਂ ਲੋਕਾਂ ਧੀਮੀ ਗੀਤੀ ਨਾਲ ਮਰ ਰਹੇ ਹਨ ਬਰਬਾਦੀ ਇੱਕੋ ਹੈ ਫਰਕ ਸਮੇਂ ਤੇ ਢੰਗ ਦਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।