ਨਵੀਂ ਦਿੱਲੀ (ਏਜੰਸੀ)। ਸੰਚਾਰ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਅੱਜ ਰਾਜ ਸਭਾ ‘ਚ ਕਿਹਾ ਕਿ ਭਾਰਤ ਸੰਚਾਰ ਨਿਗਮ ਲਿਮਿਟਡ ਦੇਸ਼ ਲਈ ਰਣਨੀਤਿਕ ਨਜ਼ਰੀਏ ਤੋਂ ਮਹੱਤਵਪੂਰਨ ਹੈ ਤੇ ਇਸ ਲਈ ਸਰਕਾਰ ਇਸ ਨੂੰ ਮਜ਼ਬੂਤ ਬਣਾ ਕੇ ਇਸ ਦੀ ਸਥਿਤੀ ਸੁਧਾਰਨ ਲਈ ਵਚਨਬੱਧ ਹੈ। ਪ੍ਰਸਾਦ ਨੇ ਬੀਐੱਸਐੱਨਐੱਲ ‘ਚ ਮੁਲਾਜ਼ਮਾਂ ਨੂੰ ਸਵੈਇੱਛਾ ਸੇਵਾ ਮੁਕਤੀ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ‘ਚ ਕਿਹਾ ਕਿ ਬੀਐੱਸਐੱਨਐੱਲ ਤੇ ਐਮ ਟੀ ਐਨ ਐਲ ਦੇਸ਼ ਲਈ ਰਣਨੀਤਿਕ ਨਜ਼ਰੀਏ ਤੋਂ ਮਹੱਤਵਪੂਰਨ ਹਨ ਕਿਉਂਕਿ ਕਿਸੇ ਵੀ ਐਮਰਜੰਸੀ ਸਥਿਤੀ ਤੇ ਆਫ਼ਤਾ ‘ਚ ਇਨ੍ਹਾਂ ਦੋਵਾਂ ਦੇ ਨੈਟਵਰਕ ਨੂੰ ਹੀ ਚਾਲੂ ਰੱਖਿਆ ਜਾਂਦਾ ਹੈ। (BSNL Status)
ਉਨ੍ਹਾਂ ਕਿਹਾ ਕਿ ਇਸ ਲਈ ਸਰਕਾਰ ਇਨ੍ਹਾਂ ਦੀ ਸਥਿਤੀ ਨੂੰ ਸੁਧਾਰ ਕੇ ਮਜ਼ਬੂਤ ਬਣਾਉਣ ਲਈ ਵਚਨਬੱਧ ਹੈ ਉਨ੍ਹਾਂ ਕਿਹਾ ਕਿ ਬੀਐਸਐਨਐਲ ‘ਤੇ ਵਿੱਤੀ ਬੋਝ ਲਗਾਤਾਰ ਵਧਦਾ ਜਾ ਰਿਹਾ ਸੀ। ਇਸ ਲਈ ਸਰਕਾਰ ਕਰਮਚਾਰੀਆਂ ਲਈ ਆਕਰਸ਼ਕ ਸਵੈਇੱਛਾ ਸੇਵਾ ਮੁਕਤੀ ਯੋਜਨਾ ਲੈ ਕੇ ਆਈ ਹੈ ਹੁਣ ਤੱਕ ਬੀਐੱਸਐੱਨਐੱਲ ‘ਚ 79 ਹਜ਼ਾਰ ਤੇ ਐਮਟੀਐਨਐਲ ‘ਚ 14 ਹਜ਼ਾਰ ਮੁਲਾਜ਼ਮਾਂ ਨੇ ਇਸ ਯੋਜਨਾ ਤਹਿਤ ਬਿਨੈ ਕੀਤਾ ਹੈ ਉਨ੍ਹਾਂ ਕਿਹਾ ਕਿ ਬੀਐੱਸਐੱਨਐੱਲ ਨੂੰ ਹੋਰ ਕੰਪਨੀਆਂ ਨਾਲ ਮੁਕਾਬਲੇ ਲਈ ਛੇਤੀ ਹੀ 4-ਜੀ ਸਪੈਕਟਰਮ ਨਾਲ ਲੈਂਸ ਕੀਤਾ ਜਾਵੇਗਾ। (BSNL Status)