ਫਰੀਦਕੋਟ (ਗੁਰਪ੍ਰੀਤ ਪੱਕਾ)। Faridkot News: ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਸਰਕਾਰੀ ਬਿ੍ਰਜਿੰਦਰਾ ਕਾਲਜ ’ਚ ਬੀਐਸਸੀ ਐਗਰੀਕਲਚਰ ਨੂੰ ਮੁੜ ਤੋਂ ਸਰਕਾਰੀ ਕਰਾਉਣ ਤੇ ਕੋਰਸ ਦੀ ਮਾਨਤਾ ਬਹਾਲ ਕਰਾਉਣ ਲਈ ਪੱਕੇ ਧਰਨੇ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਧਰਨੇ ਨੂੰ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਆਗੂ ਹਰਵੀਰ ਕੌਰ ਤੇ ਜਸਨੀਤ ਸਿੰਘ ਨੇ ਕਿਹਾ ਕਿ ਸਰਕਾਰੀ ਬਿ੍ਰਜਿੰਦਰਾ ਕਾਲਜ ਇੱਕੋ-ਇੱਕ ਸਰਕਾਰੀ ਕਾਲਜ ਸੀ ਜਿਸ ’ਚ ਖੇਤੀਬਾੜੀ ਦਾ ਕੋਰਸ ਸਰਕਾਰੀ ਚਲ ਰਿਹਾ ਸੀ, ਪਿਛਲੀ ਸਰਕਾਰ ਦੀ ਤਰ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੀ ਕੋਰਸ ਨੂੰ ਬੰਦ ਕਰਨ ਦਾ ਫਰਮਾਨ ਜਾਰੀ ਕਰ ਦਿੱਤਾ ਹੈ।
ਕੋਰਸ ਦੀ ਮਾਨਤਾ ਰੱਦ ਕਰਕੇ ਸੈਲਫ ਫਾਇਨਾਂਸ ਕੋਰਸ ਚਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਚੰਗੀ ਸਿੱਖਿਆ ਦਾ ਨਾਅਰਾ ਲਾਉਣ ਵਾਲੀ ਆਮ ਆਦਮੀ ਪਾਰਟੀ ਲੋਕਾਂ ਕੋਲੋਂ ਬਚੀ ਹੋਈ ਸਿੱਖਿਆ ਵੀ ਖੋਹ ਰਹੀ ਹੈ। ਪੰਜਾਬ ਸਰਕਾਰ ਆਪਣੀ ਸਿੱਖਿਆ ਨੀਤੀ ਬਣਾਉਣ ਦੀ ਬਜਾਏ ਕੇਂਦਰ ਦੀ ਨਵੀਂ ਸਿੱਖਿਆ ਨੀਤੀ ਨੂੰ ਲਾਗੂ ਕਰ ਰਹੀ ਹੈ। ਕੇਂਦਰ ਦੀ ਨੀਤੀ ਸਰਕਾਰੀ ਸੰਸਥਾਵਾਂ ਨੂੰ ਨਿੱਜੀ ਹੱਥਾਂ ’ਚ ਦੇਣ ਦੀ ਹੈ। ਪੰਜਾਬ ਸਰਕਾਰ ਕੇਂਦਰ ਦੀ ਗੈਰ ਵਿਗਿਆਨਕ ਤੇ ਲੋਕ ਵਿਰੋਧੀ ਸਿੱਖਿਆ ਨੀਤੀ ਰੱਦ ਕਰੇ। ਸਰਕਾਰੀ ਕਾਲਜਾਂ ’ਚ ਪ੍ਰਾਈਵੇਟ ਕੋਰਸ ਚਲਾਉਣ ਦੀ ਬਜਾਏ ਸਰਕਾਰੀ ਕੋਰਸ ਚਲਾਏ ਜਾਣ। Faridkot News
Read This : Rajpura News: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਚਣਚੇਤ ਚੈਕਿੰਗ, ਪਹੁੰਚੇ ਰਾਜਪੁਰਾ ਤਹਿਸੀਲ ਕੰਪਲੈਕਸ
ਸਿੱਖਿਆ ਨੂੰ ਪ੍ਰਾਈਵੇਟ ਕਰਨ ਨਾਲ ਆਮ ਘਰਾਂ ਦੇ ਬੱਚੇ ਪੜ੍ਹਾਈ ਤੋਂ ਹੋਰ ਦੂਰ ਹੋਣਗੇ। ਪੀ ਐਸ ਯੂ ਦੇ ਆਗੂ ਸੁਖਬੀਰ ਸਿੰਘ ਤੇ ਲਵਪ੍ਰੀਤ ਸਿੰਘ ਨੇ ਕਿਹਾ ਕਿ ਬੀਐਸਸੀ ਖੇਤੀਬਾੜੀ ਦੀ ਪੜ੍ਹਾਈ ਪੰਜਾਬ ਦੇ ਖੇਤੀ ਸੰਕਟ ਨੂੰ ਹੱਲ ਕਰਨ ਲਈ ਜਰੂਰੀ ਹੈ। ਓਨ੍ਹਾਂ ਕਿਹਾ ਕਿ ਜਿੰਨਾ ਸਮਾਂ ਪੰਜਾਬ ਸਰਕਾਰ ਬੀਐਸਸੀ ਐਗਰੀਕਲਚਰ ਨੂੰ ਸੈਲਫ ਫਾਈਨੈਂਸ ਕਰਨ ਦਾ ਹੁਕਮ ਵਾਪਸ ਨਹੀਂ ਲੈਅ ਲੈਂਦੀ ਤੇ ਮੁੜ ਤੋਂ ਕੋਰਸ ਨੂੰ ਸਰਕਾਰੀ ਨਹੀਂ ਕਰਦੀ ਉਨਾ ਸਮਾਂ ਪੱਕਾ ਧਰਨਾ ਜਾਰੀ ਰਹੇਗਾ। ਇਸ ਮੌਕੇ ਗੁਰਵੀਰ ਸਿੰਘ, ਅੰਮ੍ਰਿਤਪਾਲ ਸਿੰਘ, ਰਮਨਦੀਪ ਕੌਰ, ਅਰਸ਼ਦੀਪ ਸਿੰਘ, ਸੰਦੀਪ ਕੌਰ ਆਦਿ ਹਾਜ਼ਰ ਸਨ। Faridkot News