Railways News: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਨਮੋ ਭਾਰਤ’ ਟਰੇਨ ’ਚ ਕੀਤਾ ਸਫ਼ਰ
Railways News: ਨਵੀਂ ਦਿੱਲੀ (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਸਾਹਿਬਾਬਾਦ ਅਤੇ ਨਿਊ ਅਸ਼ੋਕ ਨਗਰ ਵਿਚਕਾਰ ਦਿੱਲੀ-ਮੇਰਠ ਖੇਤਰੀ ਰੈਪਿਡ ਟਰਾਂਜ਼ਿਟ ਸਿਸਟਮ (ਆਰਆਰਟੀਐੱਸ) ਗਲਿਆਰੇ ਦੇ 13 ਕਿਲੋਮੀਟਰ ਦੇ ਵਾਧੂ ਹਿੱਸੇ ਦਾ ਉਦਘਾਟਨ ਕੀਤਾ। ਇਸ ਦੇ ਨਾਲ ਹੀ ‘ਨਮੋ ਭਾਰਤ’ ਟਰੇਨ ਹੁਣ ਦਿੱਲੀ ਵਿੱਚ ਵੀ ਦਾਖਲ ਹੋ ਗਈ ਹੈ, ਜਿਸ ਨਾਲ ਦਿੱਲੀ ਤੋਂ ਮੇਰਠ ਦਾ ਸਫਰ ਬਹੁਤ ਆਸਾਨ ਹੋ ਗਿਆ ਹੈ।
ਨਿਊ ਅਸ਼ੋਕ ਨਗਰ ਤੋਂ ਮੇਰਠ ਦੱਖਣ ਤੱਕ 11 ਸਟੇਸ਼ਨ ਹੋਣਗੇ ਅਤੇ ਹਰ 15 ਮਿੰਟ ਬਾਅਦ ਟਰੇਨਾਂ ਚੱਲਣਗੀਆਂ। ਮੇਰਠ ਹੁਣ ਨਮੋ ਭਾਰਤ ਟਰੇਨ ਰਾਹੀਂ ਸਿੱਧੇ ਦਿੱਲੀ ਨਾਲ ਜੁੜ ਗਿਆ ਹੈ ਅਤੇ ਦਿੱਲੀ ਵਿੱਚ ਰਹਿਣ ਵਾਲੇ ਲੋਕ ਦਿੱਲੀ ਦੇ ਨਿਊ ਅਸ਼ੋਕ ਨਗਰ ਸਟੇਸ਼ਨ ਤੋਂ ਸਿਰਫ਼ 40 ਮਿੰਟਾਂ ਵਿੱਚ ਮੇਰਠ ਦੱਖਣ ਪਹੁੰਚ ਸਕਦੇ ਹਨ। ਇਸ ਦੇ ਲਈ ਸਟੈਂਡਰਡ ਕੋਚ ਲਈ 150 ਰੁਪਏ ਅਤੇ ਪ੍ਰੀਮੀਅਮ ਕੋਚ ਲਈ 225 ਰੁਪਏ ਕਿਰਾਇਆ ਹੈ ਇਸ ਦੌਰਾਨ ਪ੍ਰਧਾਨ ਮੰਤਰੀ ਨੇ ਦਿੱਲੀ ਨੂੰ 12,200 ਕਰੋੜ ਰੁਪਏ ਦੇ ਪ੍ਰੋਜੈਕਟਾਂ ਦੀ ਸੌਗਾਤ ਦਿੱਤੀ। Railways News
ਮੇਰਠ-ਦਿੱਲੀ ਰੈਪਿਡ ਰੇਲ ਸਿਸਟਮ ਨਾਲ ਜੁੜਿਆ | Railways News
ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰ ਪ੍ਰਦੇਸ਼ ਦੇ ਸਾਹਿਬਾਬਾਦ ਸਟੇਸ਼ਨ ਤੋਂ ਕੌਮੀ ਰਾਜਧਾਨੀ ਖੇਤਰ ਦੇ ਪੂਰਬੀ ਦਿੱਲੀ ਦੇ ਨਿਊ ਅਸ਼ੋਕ ਨਗਰ ਸਟੇਸ਼ਨ ਤੱਕ ਨਮੋ-ਭਾਰਤ ਰੇਲਗੱਡੀ ਰਾਹੀਂ ਯਾਤਰਾ ਕੀਤੀ। ਇਸ ਦੇ ਨਾਲ ਨਵੀਂ ਵਿਕਸਤ ਖੇਤਰੀ ਰੈਪਿਡ ਰੇਲ ਯਾਤਰੀ ਆਵਾਜਾਈ ਪ੍ਰਣਾਲੀ ਦਿੱਲੀ ਵਿੱਚ ਦਾਖਲ ਹੋ ਗਈ ਹੈ। ਸਾਹਿਬਾਬਾਦ ਅਤੇ ਨਿਊ ਅਸ਼ੋਕ ਨਗਰ ਦੇ 13 ਕਿਲੋਮੀਟਰ ਰੇਪਿਡ ਰੇਲ ਸੈਕਸ਼ਨ ਨੂੰ ਸ਼ਾਮ 5 ਵਜੇ ਤੋਂ ਮੁਸਾਫ਼ਰਾਂ ਲਈ ਖੋਲ੍ਹ ਦਿੱਤਾ ਗਿਆ।
Railways News
ਪ੍ਰਧਾਨ ਮੰਤਰੀ ਮੋਦੀ ਨੇ ਸਾਹਿਬਾਬਾਦ ਸਟੇਸ਼ਨ ਤੋਂ ਡਿਜੀਟਲ ਪੇਮੈਂਟ ਕਰਕੇ ‘ਨਮੋ ਭਾਰਤ’ ਟਰੇਨ ਦੀ ਟਿਕਟ ਖਰੀਦੀ ਅਤੇ ਸਟੇਸ਼ਨ ’ਚ ਦਾਖਲ ਹੋਏ। ਉਨ੍ਹਾਂ ਨੇ ਦੁਲਹਨ ਦੀ ਤਰ੍ਹਾਂ ਸਜੇ ਦੋਵਾਂ ਸਟੇਸ਼ਨਾਂ ਦਾ ਨਿਰੀਖਣ ਕੀਤਾ ਅਤੇ ਸਹੂਲਤਾਂ ਬਾਰੇ ਜਾਣਕਾਰੀ ਹਾਸਲ ਕੀਤੀ। ਇਹ ਰੇਲ ਮਾਰਗ ਹੁਣ ਨਿਊ ਅਸ਼ੋਕ ਨਗਰ ਤੋਂ ਦੱਖਣੀ ਮੇਰਠ ਤੱਕ 55 ਕਿਲੋਮੀਟਰ ਦੀ ਦੂਰੀ ਲਈ ਚਾਲੂ ਹੈ। ਇਸ ਨਾਲ ਦਿੱਲੀ ਤੋਂ ਮੇਰਠ ਤੱਕ ਦਾ ਸਫ਼ਰ ਹੁਣ 40 ਮਿੰਟਾਂ ’ਚ ਪੂਰਾ ਹੋ ਸਕੇਗਾ ਦਿੱਲੀ ਵਿੱਚ ਸਰਾਇਕਾਲੇ ਖਾਂ ਤੱਕ ਦਾ ਸੈਕਸ਼ਨ ਵੀ ਜੂਨ ਤੱਕ ਯਾਤਰਾ ਲਈ ਖੋਲ੍ਹੇ ਜਾਣ ਦੀ ਸੰਭਾਵਨਾ ਹੈ।
Read Also : Building Collapses Chandigarh: ਚੰਡੀਗੜ੍ਹ ’ਚ ਮਲਟੀਸਟੋਰੀ ਇਮਾਰਤ ਡਿੱਗੀ, ਇਲਾਕੇ ’ਚ ਪਈ ਭਾਜੜ
ਪ੍ਰਧਾਨ ਮੰਤਰੀ ਮੋਦੀ ਦਾ ਸੁਆਗਤ ਕਰਨ ਲਈ ਮੌਜ਼ੂਦ ਅਧਿਕਾਰੀਆਂ ਨੇ ਇਸ ਮੌਕੇ ਨਮੋ ਭਾਰਤ ਟਰੇਨ, ਇੱਕ ਖੇਤਰੀ ਰੈਪਿਡ ਰੇਲ ਪ੍ਰਣਾਲੀ ਨੂੰ ਦਰਸਾਉਂਦਾ ਯਾਦਗਾਰੀ ਚਿੰਨ੍ਹ ਭੇਂਟ ਕੀਤਾ। ਪ੍ਰਧਾਨ ਮੰਤਰੀ ਦੇ ਸੁਆਗਤ ਲਈ ਰੈਪਿਡ ਰੇਲ ਦੇ ਨਿਊ ਅਸ਼ੋਕ ਨਗਰ ਸਟੇਸ਼ਨ ’ਤੇ ਬੱਚਿਆਂ ਦਾ ਇੱਕ ਸਮੂਹ ਵੀ ਮੌਜ਼ੂਦ ਸੀ। ਇੱਕ ਲੜਕੀ ਨੇ ਪ੍ਰਧਾਨ ਮੰਤਰੀ ਨੂੰ ਵਿਕਾਸ ’ਤੇ ਕੇਂਦਰਿਤ ਕਵਿਤਾ ਦੀਆਂ ਕੁਝ ਲਾਈਨਾਂ ਸੁਣਾਈਆਂ ਅਤੇ ਉਨ੍ਹਾਂ ਨੇ ਉਸ ਦੀ ਤਾਰੀਫ ਵੀ ਕੀਤੀ।
ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਜਨਕਪੁਰੀ ਅਤੇ ਕ੍ਰਿਸ਼ਨਾ ਪਾਰਕ ਵਿਚਕਾਰ ਲਗਭਗ 1,200 ਕਰੋੜ ਰੁਪਏ ਦੀ ਲਾਗਤ ਨਾਲ ਦਿੱਲੀ ਮੈਟਰੋ ਫੇਜ਼-4 ਦੇ 2.8 ਕਿਲੋਮੀਟਰ ਲੰਬੇ ਸੈਕਸ਼ਨ ਦਾ ਵੀ ਉਦਘਾਟਨ ਕੀਤਾ। ਇਸ ਨਾਲ ਪੱਛਮੀ ਦਿੱਲੀ ਦੇ ਕ੍ਰਿਸ਼ਨਾ ਪਾਰਕ, ਵਿਕਾਸਪੁਰੀ, ਜਨਕਪੁਰੀ ਦੇ ਕੁਝ ਹਿੱਸੇ ਆਦਿ ਖੇਤਰਾਂ ਨੂੰ ਫਾਇਦਾ ਹੋਵੇਗਾ। ਉੱਥੇ ਹੀ ਦਿੱਲੀ ਮੈਟਰੋ ਫੇਜ਼-4 ਦੇ ਰਿਠਾਲਾ-ਕੁੰਡਲੀ ਸੈਕਸ਼ਨ ਦਾ ਨੀਂਹ ਪੱਥਰ ਰੱਖਿਆ ਗਿਆ। ਪ੍ਰਧਾਨ ਮੰਤਰੀ ਮੋਦੀ ਨੇ ਰੋਹਿਣੀ, ਦਿੱਲੀ ਵਿੱਚ ਕੇਂਦਰੀ ਆਯੁਰਵੇਦ ਖੋਜ ਸੰਸਥਾਨ ਲਈ ਇੱਕ ਅਤਿ-ਆਧੁਨਿਕ ਸਹੂਲਤ ਦਾ ਨੀਂਹ ਪੱਥਰ ਵੀ ਰੱਖਿਆ।
ਵਿਚਕਾਰ ਪੈਣਗੇ ਇਹ 11 ਸਟੇਸ਼ਨ
ਨਿਊ ਅਸ਼ੋਕ ਨਗਰ ਤੋਂ ਮੇਰਠ ਦੱਖਣ ਤੱਕ ਚੱਲਣ ਵਾਲੀ ‘ਨਮੋ ਭਾਰਤ’ ਟਰੇਨ ਦੇ ਕੁੱਲ 11 ਸਟੇਸ਼ਨ ਹੋਣਗੇ, ਜਿਨ੍ਹਾਂ ਵਿੱਚ ਨਿਊ ਅਸ਼ੋਕ ਨਗਰ, ਆਨੰਦ ਵਿਹਾਰ, ਸਾਹਿਬਾਬਾਦ, ਗਾਜ਼ੀਆਬਾਦ, ਗੁਲਧਾਰ, ਦੁਹਾਈ, ਦੁਹਾਈ ਡਿਪੋਟ, ਮੁਰਾਦ ਨਗਰ, ਮੋਦੀ ਨਗਰ ਦੱਖਣੀ, ਮੋਦੀ ਨਗਰ ਉੱਤਰੀ ਅਤੇ ਮੇਰਠ ਦੱਖਣੀ ਸ਼ਾਮਲ ਹਨ।