ਗੋਪਾਲ ਕ੍ਰਿਸ਼ਨ ਗਰਗ ਬਣੇ ਬਾਰ ਐਸੋਸੀਏਸ਼ਨ ਅਮਲੋਹ ਦੇ ਪ੍ਰਧਾਨ

Bar Association Amloh
ਅਮਲੋਹ : ਫ਼ੋਟੋ ਕੈਪਸ਼ਨ: ਨਵ-ਨਿਯੁਕਤ ਪ੍ਰਧਾਨ ਗੋਪਾਲ ਕ੍ਰਿਸ਼ਨ ਗਰਗ ਦਾ ਮੂੰਹ ਮਿਠਾ ਕਰਵਾਉਂਦੇ ਹੋਏ ਵਕੀਲ ਸਾਹਿਬਾਨ ਅਤੇ ਸਮਰਥੱਕ। ਤਸਵੀਰ : ਅਨਿਲ ਲੁਟਾਵਾ

ਗਰਗ ਨੂੰ 41 ਅਤੇ ਰਾਜੇਸ਼ ਜਾਲੂ ਨੂੰ ਪਈਆਂ 31 ਵੋਟਾਂ

(ਅਨਿਲ ਲੁਟਾਵਾ) ਅਮਲੋਹ। ਬਾਰ ਐਸੋਸੀਏਸਨ ਅਮਲੋਹ ਦੀ ਚੋਣ ਵਿਚ ਗੋਪਾਲ ਕ੍ਰਿਸ਼ਨ ਗਰਗ ਪ੍ਰਧਾਨ ਚੁਣੇ ਗਏ। ਉਸ ਨੂੰ 41 ਵੋਟਾਂ ਮਿਲੀਆਂ ਜਦੋਕਿ ਵਿਰੋਧੀ ਉਮੀਦਵਾਰ ਰਾਜੇਸ਼ ਜਾਲੂ ਨੂੰ 31 ਵੋਟਾਂ ਮਿਲੀਆਂ। ਮੀਤ ਪ੍ਰਧਾਨ ਦੀ ਚੋਣ ਵਿਚ ਗੌਰਵ ਲੁਟਾਵਾ ਨੇ ਮੋਹਿਤ ਪੂਰੀ ਨੂੰ 31 ਦੇ ਮੁਕਾਬਲੇ 41 ਵੋਟਾਂ ਨਾਲ, ਸਕੱਤਰ ਲਈ ਨਵਜੋਤ ਸਿੰਘ ਨੂੰ 41 ਅਤੇ ਡਿੰਪਲ ਸ਼ਰਮਾ ਨੂੰ 31 ਅਤੇ ਲਾਇਬਰੇਰੀਅਨ ਲਈ ਗੁਰਮੀਤ ਸਿੰਘ ਨੂੰ 39 ਅਤੇ ਸਤਿੰਦਰ ਕੌਰ ਨੂੰ 33 ਵੋਟਾਂ ਪਈਆਂ।

ਇਹ ਵੀ ਪੜ੍ਹੋ : (Rajasthan New CM: ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ ਦੇ ਸੀਐਮ ਸਬੰਧੀ ਆਈ ਵੱਡੀ ਅਪਡੇਟ

ਇਥੇ ਇਹ ਵਰਨਣਯੋਗ ਹੈ ਕਿ ਇਹ ਚੋਣ ਰਿਟਰਨਿੰਗ ਅਫ਼ਸਰ ਅਮਰੀਕ ਸਿੰਘ ਔਲਖ ਅਤੇ ਸਹਾਇਕ ਰਿਟਰਨਿੰਗ ਅਫ਼ਸਰ ਪ੍ਰਨਵ ਗੁਪਤਾ ਦੀ ਦੇਖਰੇਖ ‘ਚ ਹੋਈ। ਬਾਅਦ ਵਿਚ ਵਕੀਲ ਸਾਹਿਬਾਨ ਨੇ ਆਪਣੇ ਸਮਰਥੱਕਾ ਅਤੇ ਰਿਸਤੇਦਾਰਾ ਨਾਲ ਨਵੀ ਚੁਣੀ ਟੀਮ ਦਾ ਮੂੰਹ ਮਿਠਾ ਕਰਵਾਇਆ, ਆਤਿਸ਼ਬਾਜੀ ਚਲੀ ਅਤੇ ਢੋਲ ਬਜਾ ਕੇ ਖੁਸ਼ੀ ਮਨਾਈ ਗਈ।

LEAVE A REPLY

Please enter your comment!
Please enter your name here