ਨਵੀਂ ਦਿੱਲੀ। ਕੌਮਾਂਤਰੀ ਪੱਧਰ ’ਤੇ ਕੱਚੇ ਤੇਲ ਦੀਆਂ ਕੀਮਤਾਂ ’ਚ ਆਈ ਗਿਰਾਵਟ ਦਰਮਿਆਨ ਘਰੇਲੂ ਪੱਧਰ ’ਤੇ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਕਈ ਸੂਬਿਆਂ ’ਚ ਬਦਲੀਆਂ ਹਨ। ਤੇਲ ਵੰਡ ਕਰਨ ਵਾਲੀ ਮੁੱਖ ਕੰਪਨੀ ਹਿੰਦੂਸਤਾਨ ਪੈਟਰੋਲੀਅਤ ਕਾਰਪੋਰੇਸ਼ਨ ਦੀ ਵੈੱਬਸਾਈਟ ’ਤੇ ਜਾਰੀ ਦਰਾਂ ਅਨੁਸਾਰ ਗੁਜਰਾਤ ’ਚ ਪੈਟਰੋਲ ਤੇ ਡੀਜ਼ਲ 78 ਪੈਸੇ ਦੇ ਵਾਧੇ ਨਾਲ ਵਿਕ ਰਹੇ ਹਨ। ਹਰਿਆਣਾ ’ਚ ਪੈਟਰੋਲ 14 ਅਤੇ ਡੀਲਜ 13 ਪੈਸੇ ਮਹਿੰਗਾ ਹੋਇਆ ਹੈ। ਇਸ ਤੋਂ ਇਲਾਵਾ ਉੜੀਸ਼ਾ, ਤੇਲੰਗਾਨਾ, ਰਾਜਸਥਾਨ ਤੇ ਆਂਧਰਾ ਪ੍ਰਦੇਸ਼ ’ਚ ਵੀ ਪੈਟਰੋਲ ਡੀਜ਼ਲ ਦੀਆਂ ਕੀਮਤਾਂ ’ਚ ਵਾਧਾ ਹੋਇਆ ਹੈ। ਪੱਛਮੀ ਬੰਗਾਲ, ਮੱਧ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਛੱਤੀਸਗੜ੍ਹ ਅਤੇ ਅਰੁਣਾਚਲ ਪ੍ਰਦੇਸ਼ ’ਚ ਪੈਟਰੋਲ ਡੀਜ਼ਲ ਦੀਆਂ ਕੀਮਤਾਂ ’ਚ ਗਿਰਾਵਟ ਆਈ ਹੈ। (Petrol Diesel Prices Today)
- ਚਾਰਾਂ ਮਹਾਂਨਗਰਾਂ ’ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਚ ਗਿਰਾਵਟ ਆਈ ਹੈ।
- ਚਾਰਾਂ ਮਹਾਂਨਗਰਾਂ ’ਚ ਪੈਟਰੋਲ ਡੀਜ਼ਲ ਦੀਆਂ ਕੀਮਤਾਂ
- ਦੇਸ਼ ਦੀ ਆਰਥਿਕ ਨਗਰੀ ਮੁੰਬਈ ’ਚ ਪੈਟਰੋਲ 106.31 ਰੁਪਏ ਤੇ ਡੀਜ਼ਲ 94.27 ਰੁਪਏ ਪ੍ਰਤੀ ਲੀਟਰ।
- ਦੇਸ਼ ਦੀ ਰਾਜਧਾਨੀ ਦਿੱਲੀ ’ਚ ਪੈਟਰੋਲ 96.72 ਰੁਪਏ ਤੇ ਡੀਜ਼ਲ 90.08 ਰੁਪਏ ਪ੍ਰਤੀ ਲੀਟਰ।
- ਪੱਛਮੀ ਬੰਗਾਲ ਦੀ ਰਾਜਧਾਨੀ ਕਲਕੱਤਾ ’ਚ ਪੈਟਰੋਲ 106.03 ਰੁਪਏ ਅਤੇ ਡੀਜ਼ਲ 92.76 ਰੁਪਏ ਪ੍ਰਤੀ ਲੀਟਰ।
- ਚੇਨੱਈ ’ਚ ਪੈਟਰੋਲ 102.74 ਰੁਪਏ ਅਤੇ ਡੀਜ਼ਲ 94.33 ਰੁਪਏ ਪ੍ਰਤੀ ਲੀਟਰ।
ਇਨ੍ਹਾਂ ਸ਼ਹਿਰਾਂ ’ਚ ਕਿੰਨੀਆਂ ਬਦਲੀਆਂ ਕੀਮਤਾਂ | Petrol Diesel Prices Today
- ਗਾਜ਼ੀਆਬਾਦ ’ਚ ਪੈਟਰੋਲ 96.34 ਰੁਪਏ ਤੇ ਡੀਜ਼ਲ 89.52 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।
- ਲਖਨਊ ’ਚ ਪੈਟਰੋਲ 96.74 ਰੁਪਏ ਤੇ ਡੀਜ਼ਲ 89.93 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।
- ਪਟਨਾ ’ਚ ਪੈਟਰੋਲ 107.59 ਰੁਪਏ ਤੇ ਡੀਜ਼ਲ 94.36 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।
- ਪੋਰਟਬਲੇਅਰ ’ਚ ਪੈਟਰੋਲ 84.10 ਰੁਪਏ ਤੇ ਡੀਜ਼ਲ 79.74 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।