ਟੀਮ ਕਪਤਾਨ ਰੀਤਿਕਾ ਸ਼ਰਮਾ ਦਾ ਬਰਨਾਲਾ ਪੁੱਜਣ ‘ਤੇ ਭਰਵਾਂ ਸਵਾਗਤ
ਨਸ਼ਿਆਂ ਨੂੰ ਤਿਆਗ ਨੌਜਵਾਨਾਂ ਨੂੰ ਖੇਡਾਂ ‘ਚ ਹਿੱਸਾ ਲੈਣਾ ਚਾਹੀਦੈ: ਡੀਐੱਸਪੀ ਥਿੰਦ
ਮਾਲਵਿੰਦਰ ਸਿੰਘ/ ਜਸਵੀਰ ਸਿੰਘ/ਬਰਨਾਲਾ। ਨੈੱਟਬਾਲ ਦੇ ਸੂਬਾ ਪੱਧਰੀ ਮੁਕਾਬਿਲਆਂ ‘ਚ ਬਰਨਾਲਾ ਦੀ ਲੜਕੀਆਂ ਨੇ ਗੋਲਡ ਮੈਡਲ ਜਿੱਤ ਕੇ ਬਰਨਾਲਾ ਦਾ ਨਾਂਅ ਪੰਜਾਬ ਭਰ ‘ਚ ਚਮਕਾਇਆ। ਟੀਮ ਦੀ ਕਪਤਾਨ ਰੀਤਿਕਾ ਸ਼ਰਮਾ ਪੁੱਤਰੀ ਅਸ਼ਵਨੀ ਸ਼ਰਮਾ (ਭੋਲਾ ਦਿੱਲੀ ਵਾਲਾ) ਦਾ ਜਿੱਤ ਉਪਰੰਤ ਬਰਨਾਲਾ ਪੁੱਜਣ ‘ਤੇ ਸ਼ਹਿਰ ਵਾਸੀਆਂ ਸਮੇਤ ਪ੍ਰੀਵਾਰ ਮੈਂਬਰਾਂ ਦੁਆਰਾ ਭਰਵਾਂ ਸਵਾਗਤ ਕੀਤਾ ਗਿਆ।ਸਰਵਹਿੱਤਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਡਾ. ਸੰਦੀਪ ਚੰਡੇਲ ਅਤੇ ਕੋਚ ਮਨਜੀਤ ਸਿੰਘ ਢਿਲੋਂ ਨੇ ਲੜਕੀਆਂ ਦੀ ਇਸ ਮਾਣਮੱਤੀ ਪ੍ਰਾਪਤੀ ‘ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਉਹਨਾਂ ਨੂੰ ਮਾਣ ਹੈ ਕਿ ਉਨ੍ਹਾਂ ਦੀਆਂ ਹੋਣਹਾਰ ਲੜਕੀਆਂ ਨੇ ਸਟੇਟ ਪੱਧਰ ‘ਤੇ ਉਨ੍ਹਾਂ ਦਾ ਅਤੇ ਉਨ੍ਹਾਂ ਦੇ ਸ਼ਹਿਰ ਬਰਨਾਲਾ ਦਾ ਨਾਂਅ ਚਮਕਾਇਆ ਹੈ।
ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਇਸੇ ਟੀਮ ਨੇ ਕੌਮਾਂਤਰੀ ਪੱਧਰ ਦੇ ਮੁਕਾਬਲਿਆਂ ‘ਚ ਬਰਾਊਨ ਮੈਡਲ ਜਿੱਤਿਆ ਸੀ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਇਹ ਟੀਮ ਅੱਗੇ ਜਾ ਕੇ ਹੋਰ ਬਿਹਤਰੀ ਕਾਰਗੁਜ਼ਾਰੀ ਕਰਦਿਆਂ ਹੋਰ ਵਧੇਰੇ ਮੱਲਾਂ ਮਾਰੇਗੀ। ਇਸ ਮੌਕੇ ਰੀਤਿਕਾ ਸ਼ਰਮਾ ਦੀ ਮਾਤਾ ਨੀਰੂ ਸ਼ਰਮਾ, ਦਾਦੀ ਰਾਜ ਰਾਣੀ, ਅਭਿਸ਼ੇਕ ਸ਼ਰਮਾ, ਮਮਤਾ ਰਾਣੀ, ਅਨੰਦ ਸਰਮਾ, ਪਿੰਕੀ ਆਦਿ ਪ੍ਰੀਵਾਰਕ ਮੈਂਬਰਾਂ ਤੋਂ ਇਲਾਵਾ ਅਤੇ ਹੋਰ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀਆਂ ਵੱਲੋਂ ਲੜਕੀਆਂ ਦੀ ਜੇਤੂ ਟੀਮ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।