ਸੋਨ ਤਮਗਾ ਜੇਤੂ ਸ਼ਾਮਲੀ ਸ਼ਰਮਾ ਦਾ ਕੀਤਾ ਸਨਮਾਨ

Gold medal, Winner, Shamli Sharma, Honors

ਡੇਰਾ ਸੱਚਾ ਸੌਦਾ ਸਥਾਪਨਾ ਮਹੀਨੇ ਮੌਕੇ ਕੀਤਾ ਸਨਮਾਨ

ਰਾਏਕੋਟ, (ਰਾਮ ਗੋਪਾਲ ਰਾਏਕੋਟੀ) | ਬੀਤੇ ਦਿਨ ਰਾਏਕੋਟ ਦੇ ਨਾਮ ਚਰਚਾ ਘਰ ਵਿਖੇ ਡੇਰਾ ਸੱਚਾ ਸੌਦਾ ਦੇ ਮਨਾਏ ਗਏ ਸਥਾਪਨਾ ਮਹੀਨੇ ਮੌਕੇ ਆਬੂ-ਧਾਬੀ ਸਪੈਸ਼ਲ ਓਲੰਪਿਕਸ ‘ਚ ਸੋਨ ਤਮਗਾ ਜਿੱਤਣ ਵਾਲੀ ਏਕ ਨਈਂ ਉਮੀਦ ਸਕੂਲ ਦੀ ਵਿਦਿਆਰਥਣ ਸ਼ਾਮਲੀ ਸ਼ਰਮਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਹ ਸਨਮਾਨ ਹਜ਼ਾਰਾਂ ਦੀ ਗਿਣਤੀ ‘ਚ ਹਾਜ਼ਰ ਸ਼ਰਧਾਲੂਆਂ ਦੀ ਮੌਜ਼ੂਦਗੀ ‘ਚ ਸਥਾਪਨਾ ਦਿਵਸ ਦੇ ਭੰਡਾਰੇ ਮੌਕੇ 45 ਮੈਂਬਰ ਭੈਣ ਗੁਰਚਰਨ ਕੌਰ ਵੱਲੋਂ ਦਿੱਤਾ ਗਿਆ। ਇਸ ਮੌਕੇ ਸੈਂਟਰ 45 ਮੈਂਬਰ ਭੈਣ ਗੁਰਚਰਨ ਕੌਰ ਨੇ ਕਿਹਾ ਕਿ ਸ਼ਾਮਲੀ ਸ਼ਰਮਾ ਨੇ ਓਲੰਪਿਕਸ ‘ਚ ਸੋਨੇ ਦਾ ਤਮਗਾ ਜਿੱਤ ਕੇ ਦੇਸ਼ ਦਾ ਹੀ ਨਹੀਂ ਸਗੋਂ ਇਲਾਕੇ ਅਤੇ ਸਾਡਾ ਸਾਰਿਆਂ ਦਾ ਸਿਰ ਮਾਣ ਨਾਲ ਉੱਚਾ ਚੁੱਕ ਦਿੱਤਾ ਹੈ।  ਉਨ੍ਹਾਂ ਕਿਹਾ ਕਿ ਸ਼ਾਮਲੀ ਸ਼ਰਮਾਂ ਨੂੰ ਰਾਏਕੋਟ ਬਲਾਕ ‘ਤੇ ਲੁਧਿਆਣਾ ਜ਼ਿਲ੍ਹੇ ਦੀ ਸਮੂਚੀ ਕਮੇਟੀ ਵੱਲੋਂ ਦਿੱਤਾ ਇਹ ਸਨਮਾਨ ਪੂਜਨੀਕ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਲੜਕੀਆਂ ਨੂੰ ਹਰ ਮੈਦਾਨ ਵਿੱਚ ਅੱਗੇ ਲਿਆਉਣ ਤੇ ਗੁਰੂ ਜੀ ਦੇ ਖੇਡਾਂ ਪ੍ਰਤੀ ਪ੍ਰੇਮ ਦੇ ਜਜ਼ਬੇ ਨੂੰ ਦਰਸਾਉਂਦਾ ਹੈ। ਉਹਨਾਂ ਕਿਹਾ ਕਿ ਸ਼ਾਮਲੀ ਸ਼ਰਮਾ ਨੇ ਜਿਸ ਲਗਨ ਅਤੇ ਹੌਸਲੇ ਨਾਲ ਓਲੰਪਿਕਸ ਜਿੱਤਣ ਤੱਕ ਦਾ ਸਫ਼ਰ ਤੈਅ ਕੀਤਾ ਹੈ ਉਸ ਤੋਂ ਹੋਰਨਾਂ ਬੱਚਿਆਂ ਨੂੰ ਵੀ ਸੇਧ ਲੈਣ ਦੀ ਲੋੜ ਹੈ।ਇਸ ਮੌਕੇ 45 ਮੈਂਬਰ ਸੰਦੀਪ ਇੰਸਾਂ, ਸਰਵਣ ਇੰਸਾਂ, ਬਲਾਕ ਭੰਗੀਦਾਸ ਜਰਨੈਲ ਸਿੰਘ, ਸ਼ਹਿਰੀ ਭੰਗੀਦਾਸ ਬੱਬੂ ਇੰਸਾਂ ਆਦਿ ਹਾਜ਼ਰ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here