ਨਾਮ ਜਪਣ ਨਾਲ ਕਦਮ ਚੁੰਮੇਗੀ ਸਫ਼ਲਤਾ : Saint Dr. MSG

Saint Dr MSG

ਨਾਮ ਜਪਣ ਨਾਲ ਕਦਮ ਚੁੰਮੇਗੀ ਸਫ਼ਲਤਾ : Saint Dr. MSG

ਸਰਸਾ (ਸੱਚ ਕਹੂੰ ਨਿਊਜ਼)। ਰਾਜਸਥਾਨ ਦੀ ਸਾਧ-ਸੰਗਤ ਨੇ ਅੱਜ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦਾ ਪਵਿੱਤਰ ਅਵਤਾਰ ਮਹੀਨਾ ਮਨਾਇਆ ਕੜਾਕੇ ਦੀ ਠੰਢ ਦੇ ਬਾਵਜ਼ੂਦ ਵੱਡੀ ਗਿਣਤੀ ‘ਚ ਸਾਧ-ਸੰਗਤ ਨੇ ਨਾਮ ਚਰਚਾ ‘ਚ ਸ਼ਿਰਕਤ ਕੀਤੀ ਸ਼ਾਹ ਸਤਿਨਾਮ ਜੀ ਧਾਮ ‘ਚ ਪਵਿੱਤਰ ਨਾਅਰਾ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਾਰਾ’ ਦੇ ਨਾਲ ਨਾਮ ਚਰਚਾ ਸ਼ੁਰੂ ਹੋਈ ਇਸ ਤੋਂ ਬਾਅਦ ਕਵੀਰਾਜ਼ ਵੀਰਾਂ ਨੇ ‘ਜਨਵਰੀ ਛਾਈ ਬਹਾਰ, ਕਿ ਇਸਮੇਂ ਆਏ…’ ‘ਸ਼ਾਹ ਸਤਿਨਾਮ ਜੀ ਦਾਤਾਰ, ਜਦ ਲਿਆ ਅਵਤਾਰ….’। (Saint Dr MSG)

ਆਇਆ, ਆਇਆ, ਆਇਆ, ਜਨਮ ਦਿਹਾੜਾ…ਆਦਿ ਭਜਨਾਂ ਰਾਹੀਂ ਗੁਰੂ ਮਹਿਮਾ ਗਾਈ। ਇਸ ਤੋਂ ਬਾਅਦ ਵੱਡੀਆਂ-ਵੱਡੀਆਂ ਸਕਰੀਨਾਂ ‘ਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਰਿਕਾਰਡਿਡ ਵਚਨ ਚਲਾਏ ਗਏ ਇਸ ਮੌਕੇ ਸੱਤ ਨਵਜੋੜੇ ਵਿਆਹ ਬੰਧਨ ‘ਚ ਬੱਝੇ ਕਈ ਸੇਵਾਦਾਰਾਂ ਨੇ ਸ਼ਾਹ ਸਤਿਨਾਮ ਜੀ ਗਰੀਨ ਐਸ ਵੈੱਲਫੇਅਰ ਫੋਰਸ ਵਿੰਗ ਦਾ ਪ੍ਰਸ਼ਾਦ ਵੀ ਲਿਆ ਰਿਕਾਰਡਿਡ ਵਚਨਾਂ ‘ਚ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਇਹ ਮਹੀਨਾ ਪੂਜਨੀਕ ਸ਼ਾਹ ਸਤਿਨਾਮ ਜੀ ਮਹਾਰਾਜ ਦਾ ਪਵਿੱਤਰ ਅਵਤਾਰ ਮਹੀਨਾ ਹੈ। (Saint Dr MSG)

ਰਾਜਸਥਾਨ ਦੀ ਸਾਧ-ਸੰਗਤ ਪਵਿੱਤਰ ਅਵਤਾਰ ਮਹੀਨਾ ਮਨਾ ਰਹੀ ਹੈ ਆਪ ਸਭ ਨੂੰ ਸੱਚੇ ਦਾਤਾ, ਰਹਿਬਰ ਦੇ ਪਾਕ ਪਵਿੱਤਰ ਅਵਤਾਰ ਮਹੀਨੇ ਦੀ ਬਹੁਤ-ਬਹੁਤ ਮੁਬਾਰਕਬਾਦ, ਬਹੁਤ-ਬਹੁਤ ਵਧਾਈਆਂ ਪਰਮਾਤਮਾ ਨੂੰ ਬੇਨਤੀ ਦੁਆ ਕਰਦੇ ਹਾਂ ਕਿ ਤੁਹਾਡੇ ਅੰਦਰੋਂ ਔਗੁਣ ਦੂਰ ਹੋਣ ਹੋਣ ਤੇ ਗੁਣ ਤੁਸੀਂ ਗ੍ਰਹਿਣ ਕਰੋ ਘਰੋਂ ਪ੍ਰੇਸ਼ਾਨੀਆਂ ਦੂਰ ਹੋਣ ਤੇ ਤੁਸੀਂ ਬਚਨਾਂ ‘ਤੇ ਅਮਲ ਕਰੋ ਪੂਜਨੀਕ ਗੁਰੂ ਜੀ ਨੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਜੀਵਨ ਤੇ ਮਾਨਵਤਾ ‘ਤੇ ਮਹਾਨ ਪਰਉਪਕਾਰਾਂ ‘ਤੇ ਚਾਨਣਾ ਪਾਇਆ। (Saint Dr MSG)

ਸੱਚ ਦੁਨੀਆ ‘ਚ ਇੱਕ ਹੀ ਹੈ, ਉਹ ਹੈ ਓਮ, ਹਰੀ, ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰੱਬ

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਸੰਤ ਸੱਚ ਦਾ ਪ੍ਰਚਾਰ ਕਰਦੇ ਹਨ ਤੇ ਸੱਚ ਦੁਨੀਆ ‘ਚ ਇੱਕ ਹੀ ਹੈ, ਉਹ ਹੈ ਓਮ, ਹਰੀ, ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰੱਬ ਅਰਬਾਂ ਨਾਮ ਹਨ ਉਸਦੇ ਪਰ ਸਾਰੇ ਧਰਮਾਂ ‘ਚ ਲਿਖਿਆ ਹੈ ਕਿ ਉਹ ਇੱਕ ਹੈ ਤਾਂ ਉਸ ਸੱਚ ਦਾ ਪ੍ਰਚਾਰ ਕਰਨ ਆਉਂਦੇ ਹਨ ਸੰਤ ਕਿਉਂ ਕਰਦੇ ਹਨ, ਪ੍ਰਚਾਰ, ਕੀ ਹੋਵੇਗਾ? ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਜੋ ਵੀ ਉਸ ਸੱਚ ਦੇ ਨਾਲ ਜੁੜ ਜਾਂਦੇ ਹਨ, ਉਨ੍ਹਾਂ ਦੇ ਅੰਦਰ ਬੇਹੱਦ ਆਤਮਬਲ ਆ ਜਾਂਦਾ ਹੈ ਤੇ ਜਦੋਂ ਆਤਮਬਲ ਆ ਜਾਂਦਾ ਹੈ ਤਾਂ ਸਾਇੰਸ ਵੀ ਕਹਿੰਦੀ ਹੈ ਕਿ ਸਫ਼ਲਤਾ ਉਸ ਇਨਸਾਨ ਦੇ ਕਦਮ ਚੂਮੇਗੀ ਆਪ ਜੀ ਨੇ ਫ਼ਰਮਾਇਆ ਕਿ ਕੁਝ ਕੁ ਉਦਾਹਰਨ ਹਨ। (Saint Dr MSG)

ਜਿਵੇਂ ਕੋਈ ਆਦਮੀ ਬਿਮਾਰ ਹੈ, ਦਵਾਈ ਚੰਗੀ ਚੱਲ ਰਹੀ ਹੈ, 50-60 ਫੀਸਦੀ ਅਸਰ ਹੋ ਰਿਹਾ ਹੈ ਅਚਾਨਕ ਉਸਦੇ ਦਿਲੋ ਦਿਮਾਗ ‘ਚ ਆ ਜਾਵੇ, ਭਾਵ ਦੂਜੇ ਸ਼ਬਦਾਂ ‘ਚ ਕਹੀਏ ਆਤਮਬਲ ਡਿੱਗ ਜਾਵੇ ਤੇ ਉਹ ਸੋਚ ਲਵੇ ਕਿ ਮੈਂ ਤਾਂ ਮਰਾਂਗਾ ਤਾਂ ਉਹੀ ਦਵਾਈ 5-7 ਫੀਸਦੀ ਅਸਰ ਕਰਨਾ ਸ਼ੁਰੂ ਕਰ ਦਿੰਦੀ ਹੈ, 50-60 ਫੀਸਦੀ ਦੀ ਜਗ੍ਹਾ ਤੇ ਕੋਈ ਮਰੀਜ਼ ਬਹੁਤ ਜ਼ਿਆਦਾ ਬਿਮਾਰ ਹੋਵੇ, ਦਵਾਈ 5-7 ਫੀਸਦੀ ਅਸਰ ਕਰਦੀ ਹੈ, ਪਰ ਅੰਦਰ ਆਤਮਬਲ ਆ ਜਾਵੇ ਕਿ ਮੈਂ ਮਰਾਂਗਾ ਨਹੀਂ ਤਾਂ ਉਹ ਦਵਾਈ ਉਸ ‘ਤੇ 100 ਫੀਸਦੀ ਅਸਰ ਕਰਨਾ ਸ਼ੁਰੂ ਕਰ ਦਿੰਦੀ ਹੈ ਇਸ ਲਈ ਹਰ ਖੇਤਰ ‘ਚ ਸਫ਼ਲਤਾ ਲਈ ਆਤਮਬਲ ਜ਼ਰੂਰੀ ਹੈ (Saint Dr MSG)

ਆਤਮਬਲ ਸਫ਼ਲਤਾ ਦੀ ਕੁੰਜੀ ਹੈ | Saint Dr MSG

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਆਤਮਬਲ ਸਫ਼ਲਤਾ ਦੀ ਕੁੰਜੀ ਹੈ, ਇਹ ਵਿਗਿਆਨ ਵੀ ਮੰੰਨਦੀ ਹੈ ਉਹ ਇਸ ਲਈ ਮੰਨਦੀ ਹੈ ਕਿਉਂਕਿ ਇਹ ਸਾਡੇ ਧਾਰਮਿਕ ਗੰ੍ਥਾਂ ‘ਚ ਹਜ਼ਾਰਾਂ ਸਾਲ ਪਹਿਲਾਂ ਤੋਂ ਲਿਖਿਆ ਹੋਇਆ ਹੈ ਉਸ ਤੋਂ ਨਿਕਲਿਆ ਹੈ ਵਿਗਿਆਨ ਤੁਸੀਂ ਐਲੋਪੈਥਿਕ, ਆਯੁਰਵੇਦਾ ਤੇ ਨੈਚਊਰੋਪੈਥੀ ਦੇ ਕਿਸੇ ਡਾਕਟਰ ਕੋਲ ਚਲੇ ਜਾਓ, ਤੁਹਾਨੂੰ ਆਤਮਬਲ ਦਾ ਟਾਨਿਕ ਨਹੀਂ ਮਿਲੇਗਾ ਆਤਮਬਲ ਵਧਦਾ ਹੈ ਆਤਮਚਿੰਤਨ ਨਾਲ ਤੇ ਆਤਮਚਿੰਤਨ ਹੁੰਦਾ ਹੈ, ਗੁਰੂਮੰਤਰ, ਕਲਮਾ, ਮੈਥਡ ਆਫ ਮੈਡੀਟੇਸ਼ਨ, ਨਾਮ ਸ਼ਬਦ, ਪਰਮਾਤਮਾ ਦੇ ਉਨ੍ਹਾਂ ਸ਼ਬਦਾਂ ਨਾਲ ਨਾਸਾ ਸਾਇੰਸ ਕੇਂਦਰ, ਅਮਰੀਕਾ ਵੀ ਮੰਨ ਚੁੱਕੀ ਹੈ ਕਿ ਜੇਕਰ ਵਿਲ ਪਾਵਰ (ਆਤਮਵਿਸ਼ਵਾਸ) ਹਾਸਲ ਕਰਨਾ ਹੈ ਤਾਂ ਡੂ ਦ ਮੈਥਡ ਆਫ਼ ਮੈਡੀਟੇਸ਼ਨ ਕਨਟੀਨਿਊ ਲਗਾਤਾਰ ਤੁਸੀਂ ਮਾਲਕ ਦੇ ਉਨ੍ਹਾਂ ਸ਼ਬਦਾਂ ਦਾ ਜਾਪ ਕਰੋ ਤੁਹਾਡਾ ਵਿਲ ਵਾਪਰ ਵਧੇਗਾ ਤੇ ਵਿਲ ਪਾਵਰ ਵਧਣ ਨਾਲ ਸਫ਼ਲਤਾ ਤੁਹਾਡੇ ਕਦਮ ਚੂਮੇਗੀ। (Saint Dr MSG)