ਸਾਡੇ ਨਾਲ ਸ਼ਾਮਲ

Follow us

15.1 C
Chandigarh
Friday, February 13, 2026
More
    Home ਰੂਹਾਨੀਅਤ ਅਨਮੋਲ ਬਚਨ ਮੁਸ਼ਕਿਲ ਸਮੇਂ ਮ...

    ਮੁਸ਼ਕਿਲ ਸਮੇਂ ਮੱਦਦਗਾਰ ਬਣਦਾ ਹੈ ਪਰਮਾਤਮਾ ਦਾ ਨਾਮ: ਪੂਜਨੀਕ ਗੁਰੂ ਜੀ

    Saint Dr MSG

    ਮੁਸ਼ਕਿਲ ਸਮੇਂ ਮੱਦਦਗਾਰ ਬਣਦਾ ਹੈ ਪਰਮਾਤਮਾ ਦਾ ਨਾਮ: ਪੂਜਨੀਕ ਗੁਰੂ ਜੀ

    ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਜਦੋਂ ਤੱਕ ਇਨਸਾਨ ਮੁਰਸ਼ਿਦ-ਏ-ਕਾਮਿਲ ਦੀ ਸ਼ਰਨ ’ਚ ਨਹੀਂ ਆਉਂਦਾ, ਉਦੋਂ ਤੱਕ ਉਸ ਨੂੰ ਇਹ ਪਤਾ ਨਹੀਂ ਚੱਲਦਾ ਕਿ ਸੱਚੀ ਪ੍ਰੀਤ ਕਿਸ ਦੀ ਹੈ ਇਨਸਾਨ ਬਹੁਤੇ ਯਾਰ, ਦੋਸਤ, ਮਿੱਤਰ ਬਣਾਉਂਦਾ ਹੈ, ਰਿਸ਼ਤੇ-ਨਾਤੇ ਜੋੜਦਾ ਹੈ ਪਰ ਜਦੋਂ ਕੋਈ ਮੁਸ਼ਕਿਲ ਆਉਂਦੀ ਹੈ ਉਦੋਂ ਤਾਂ ਲੱਗਦਾ ਹੈ ਕਿ ਸਾਰੇ ਹੀ ਰਾਹ ਛੱਡ ਗਏ ਉਸ ਸਮੇਂ ਕੋਈ ਹਮਰਾਹੀ ਬਣਦਾ ਹੈ ਤਾਂ ਉਹ ਹੈ ਓਮ, ਹਰੀ, ਅੱਲ੍ਹਾ, ਵਾਹਿਗੁਰੂ, ਰਾਮ

    ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜੇਕਰ ਤੁਸੀਂ ਆਪਣੇ ਸਤਿਗੁਰੂ, ਅੱਲ੍ਹਾ ਨੂੰ ਆਪਣਾ ਬਣਾ ਰੱਖਿਆ ਹੈ ਤਾਂ ਉਹ ਤੁਹਾਡੇ ਅੰਗ-ਸੰਗ ਧੁਨਕਾਰਾਂ ਦਿੰਦਾ ਹੈ ਅਤੇ ਤੁਸੀਂ ਕਦੇ ਇਕੱਲੇ ਨਹੀਂ ਹੋਵੋਂਗੇ ਇਸ ਲਈ ਸੱਚਾ ਮੀਤ, ਸੱਚਾ ਦੋਸਤ ਜੋ ਦੋਵਾਂ ਜਹਾਨਾਂ ’ਚ ਸਾਥੀ ਹੈ, ਉਹ ਸਤਿਗੁਰੂ, ਓਮ, ਹਰੀ, ਅੱਲ੍ਹਾ, ਵਾਹਿਗੁਰੂ,ਗੌਡ, ਖ਼ੁਦਾ, ਰੱਬ ਹੈ ਇਸ ਲਈ ਜੇਕਰ ਪਿਆਰ ਕਰਨਾ, ਵੈਰਾਗ ਕਰਨਾ ਹੈ ਤਾਂ ਸਤਿਗੁਰੂ, ਮੌਲਾ ਦੇ ਵੈਰਾਗ ’ਚ ਆਓ ਉਸ ਦੀ ਯਾਦ ’ਚ ਤੜਫ਼ ਕੇ ਵੇਖੋ, ਉਹ ਕੀ ਨਹੀਂ ਕਰ ਸਕਦਾ

    ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਧਨ-ਦੌਲਤ, ਨੌਕਰੀ, ਬੇਟਾ-ਬੇਟੀ, ਭੈਣ-ਭਾਈ ਲਈ ਹੰਝੂ ਵਹਾਉਂਦਾ ਹੈ ਇਹੀ ਹੰਝੂ ਕਦੇ ਉਸ ਅੱਲ੍ਹਾ, ਰਾਮ ਲਈ ਵਹਾ ਕੇ ਵੇਖੋ ਤਾਂ ਇੱਕ-ਇੱਕ ਹੰਝੂ ਹੀਰੇ-ਮੋਤੀ, ਜਵਾਹਰਾਤ ਬਣ ਜਾਵੇਗਾ, ਪਰ ਹੈਰਾਨੀ ਦੀ ਗੱਲ ਇਹੀ ਹੈ ਕਿ ਲੋਕ ਮਾਲਕ ਲਈ ਨਹੀਂ ਬਲਕਿ ਦੁਨਿਆਵੀ ਸਾਜੋ-ਸਾਮਾਨ ਲਈ ਪਾਗਲ ਹੋ ਜਾਂਦੇ ਹਨ ਅਤੇ ਉਹ ਪਾਗਲਪਨ ਦੱਸ ਦਿੰਦਾ ਹੈ ਕਿ ਤੁਸੀਂ ਕਿਸ ਵਿੱਚ, ਕਿੰਨੀ ਹੱਦ ਤੱਕ ਗੁਆਚੇ ਹੋਏ ਹੋ ਜਿਸ ਨੂੰ ਆਦਮੀ ਆਪਣਾ ਪੱਕਾ ਸਾਥੀ ਸਮਝਦਾ ਹੈ ਉਹ ਪਤਾ ਨਹੀਂ ਕਦੋਂ ਸਾਥ ਛੱਡ ਜਾਵੇ ਇਸ ਲਈ ਜੇਕਰ ਸਾਥੀ ਹੀ ਬਣਾਉਣਾ ਹੈ ਤਾਂ ਉਸ ਦੋਵਾਂ ਜਹਾਨਾਂ ਦੇ ਮਾਲਕ, ਅੱਲ੍ਹਾ, ਵਾਹਿਗੁਰੂ, ਰਾਮ ਨੂੰ ਬਣਾਓ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ