
Punjab Government News: ਪੰਜਾਬ ਦੇ ਭਰੇ ਹੋਏ ਹਨ ਸਾਰੇ ਗੁਦਾਮ, ਆਰਜ਼ੀ ਗੁਦਾਮਾਂ ਦਾ ਇੰਤਜ਼ਾਮ ਨਹੀਂ ਕਰ ਸਕੀ ਸਰਕਾਰ
- ਕੇਂਦਰ ਦੇ ਸਹਾਰੇ ਹੀ ਚੱਲੇਗੀ ਗੱਡੀ, ਜੇਕਰ ਢੋਆ-ਢੁਆਈ ਹੋਈ ਤੇਜ਼ ਤਾਂ ਹੀ ਖ਼ਾਲੀ ਹੋਣਗੇ ਗੁਦਾਮ | Punjab Government News
- ਕੇਂਦਰ ਸਰਕਾਰ ਵੱਲੋਂ ਨਹੀਂ ਚੁੱਕੀ ਜਾ ਰਹੀ ਐ ਫਸਲ ਤਾਂ ਅਸੀਂ ਕੀ ਕਰੀਏ : ਮੰਤਰੀ ਮੰਡਲ ਸਮੂਹ
Punjab Government News: ਚੰਡੀਗੜ੍ਹ (ਅਸ਼ਵਨੀ ਚਾਵਲਾ)। ਅਗਾਮੀ ਆਉਣ ਵਾਲੀ ਝੋਨੇ ਦਾ ਫਸਲ ਲਈ ਹੁਣ ‘ਰੱਬ ਰਾਖਾ’ ਹੀ ਹੋਏਗਾ, ਕਿਉਂਕਿ ਪੰਜਾਬ ਵਿੱਚ ਫ਼ਸਲਾਂ ਸਬੰਧੀ ਤਿਆਰ ਕੀਤੇ ਗਏ ਮੰਤਰੀ ਮੰਡਲ ਸਮੂਹ ਨੇ ਵੀ ਹੁਣ ਹੱਥ ਖੜੇ੍ਹ ਕਰ ਦਿੱਤਾ ਹੈ, ਕਿਉਂਕਿ ਸਮਾਂ ਰਹਿੰਦੇ ਹੋਏ ਪੰਜਾਬ ਸਰਕਾਰ ਭਰੇ ਹੋਏ ਗੁਦਾਮਾਂ ਲਈ ਕੋਈ ਬਦਲਵੇਂ ਪ੍ਰਬੰਧ ਨਹੀਂ ਕਰ ਸਕੀ ਜਿਸ ਕਾਰਨ ਹੀ ਪੰਜਾਬ ਵਿੱਚ ਇਸ ਵਾਰ ਝੋਨੇ ਦੇ ਸੀਜ਼ਨ ਦੇ ਦੌਰਾਨ ਫਸਲ ਦੀ ਲਿਫਟਿੰਗ ਤੋਂ ਲੈ ਕੇ ਗੁਦਾਮਾਂ ਵਿੱਚ ਰੱਖਣ ਲਈ ਥਾਂ ਨਹੀਂ ਹੋਵੇਗੀ। ਅਗਾਮੀ ਸੀਜ਼ਨ ਦੇ ਦੌਰਾਨ ਜਿੱਥੇ ਕਿਸਾਨਾਂ ਨੂੰ ਮੰਡੀਆਂ ਵਿੱਚ ਰੁਲਣਾ ਪੈ ਸਕਦਾ ਹੈ ਤਾਂ ਉਥੇ ਹੀ ਪੰਜਾਬ ਸਰਕਾਰ ਲਈ ਇਸ ਸਥਿਤੀ ਨੂੰ ਸੰਭਾਲਣਾ ਹੀ ਅਗਨੀ ਪ੍ਰੀਖਿਆ ਹੋਵੇਗੀ।
Read Also : ਪੰਜਾਬੀਆਂ ਲਈ ਖੁਸ਼ਖਬਰੀ, ਕੈਨੇਡਾ ਸਰਕਾਰ ਨੇ ਲਿਆ ਵੱਡਾ ਫੈਸਲਾ
ਜਾਣਕਾਰੀ ਅਨੁਸਾਰ ਪੰਜਾਬ ਦੇ ਗੁਦਾਮਾਂ ਵਿੱਚ ਇਸ ਸਮੇਂ 1 ਲੱਖ ਤੋਂ ਜ਼ਿਆਦਾ ਮੀਟ੍ਰਿਕ ਟਨ ਫਸਲ ਪਈ ਹੋਈ ਹੈ ਅਤੇ ਪੰਜਾਬ ਵਿੱਚ ਮੌਜ਼ੂਦ ਜ਼ਿਆਦਾਤਰ ਗੁਦਾਮ ਨੱਕੋ-ਨੱਕ ਭਰੇ ਹੋਏ ਹਨ। ਇਸ ਲਈ ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਨੂੰ ਵਾਰ-ਵਾਰ ਅਪੀਲ ਕੀਤੀ ਜਾ ਰਹੀ ਸੀ ਕਿ ਪੰਜਾਬ ਵਿੱਚੋਂ ਢੋਆ-ਢੁਆਈ ਜ਼ਿਆਦਾ ਕਰਦੇ ਹੋਏ ਕੇਂਦਰ ਸਰਕਾਰ ਪੰਜਾਬ ਵਿੱਚ ਪਈ ਹੋਈ ਫਸਲ ਨੂੰ ਸ਼ਿਫ਼ਟ ਕਰੇ। ਇਸ ਲਈ ਪੰਜਾਬ ਸਰਕਾਰ ਵੱਲੋਂ ਸਪੈਸ਼ਲ ਰੇਲ ਗੱਡੀਆਂ ਵੀ ਚਲਾਉਣ ਦੀ ਮੰਗ ਕੀਤੀ ਗਈ ਸੀ ਤਾਂ ਖ਼ੁਦ ਮੁੱਖ ਮੰਤਰੀ ਭਗਵੰਤ ਮਾਨ ਵੀ ਦਿੱਲੀ ਜਾ ਕੇ ਕੇਂਦਰੀ ਮੰਤਰੀ ਨਾਲ ਮੀਟਿੰਗ ਕਰਕੇ ਆਏ ਸਨ, ਇਸ ਦੇ ਬਾਵਜ਼ੂਦ ਪੰਜਾਬ ਵਿੱਚ ਹਾਲਾਤ ਨਹੀਂ ਸੁਧਰੇ ਹਨ। ਪਹਿਲਾਂ ਪੰਜਾਬ ਵਿੱਚੋਂ ਹਰ ਮਹੀਨੇ 4 ਤੋਂ 5 ਮੀਟ੍ਰਿਕ ਟਨ ਫਸਲ ਨੂੰ ਚੁੱਕਿਆ ਜਾ ਰਿਹਾ ਸੀ ਤਾਂ ਹੁਣ 6 ਤੋਂ 7 ਮੈਟ੍ਰਿਕ ਟਨ ਫਸਲ ਨੂੰ ਚੁੱਕਿਆ ਜਾ ਰਿਹਾ ਹੈ। ਜਿਸ ਕਾਰਨ ਪੰਜਾਬ ਦੇ ਗੁਦਾਮਾਂ ਵਿੱਚ ਇਸ ਸਮੇਂ ਫਸਲ ਰੱਖਣ ਨੂੰ ਜ਼ਿਆਦਾ ਥਾਂ ਹੀ ਨਹੀਂ ਹੈ।
Punjab Government News
ਚੰਡੀਗੜ੍ਹ ਵਿਖੇ ਫਸਲ ਅਤੇ ਉਸ ਦੀ ਸਾਂਭ ਸੰਭਾਲ ਲਈ ਬਣੇ ਮੰਤਰੀ ਮੰਡਲ ਸਮੂਹ ਵੱਲੋਂ ਆੜ੍ਹਤੀਆਂ ਨਾਲ ਮੀਟਿੰਗ ਕਰਨ ਤੋਂ ਬਾਅਦ ਪੱਤਰਕਾਰਾਂ ਨੂੰ ਦੱਸਿਆ ਕਿ ਦਿੱਲੀ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਕੇਂਦਰੀ ਮੰਤਰੀ ਪ੍ਰਹਲਾਦ ਜੋਸ਼ੀ ਨੂੰ ਮਿਲਣ ਲਈ ਗਏ ਸਨ ਤਾਂ ਉਨ੍ਹਾਂ ਨੂੰ ਛੇਤੀ ਤੋਂ ਛੇਤੀ ਪੰਜਾਬ ਵਿੱਚੋਂ ਅਨਾਜ ਚੁੱਕਣ ਦੀ ਅਪੀਲ ਕੀਤੀ ਗਈ ਸੀ ਪਰ ਕੇਂਦਰ ਸਰਕਾਰ ਵੱਲੋਂ ਪਹਿਲਾਂ ਵਾਲੀ ਹੀ ਸਪੀਡ ਤੋਂ ਕੁਝ ਜ਼ਿਆਦਾ ਅਨਾਜ ਨੂੰ ਚੁੱਕਿਆ ਜਾ ਰਿਹਾ ਹੈ ਪਰ ਇੰਨੀ ਵੀ ਤੇਜ਼ੀ ਨਹੀਂ ਲਿਆਂਦੀ ਕਿ ਪੰਜਾਬ ਵਿੱਚ ਪਏ ਸਾਰੇ ਅਨਾਜ ਨੂੰ ਚੁੱਕਿਆ ਜਾ ਸਕੇ।
ਮੰਤਰੀ ਮੰਡਲ ਦੇ ਸਮੂਹ ਵਿੱਚ ਸ਼ਾਮਲ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਪੰਜਾਬ ਸਰਕਾਰ ਕੋਸ਼ਿਸ਼ ਵਿੱਚ ਲੱਗੀ ਹੋਈ ਹੈ ਪਰ ਮੌਜ਼ੂਦਾ ਸਥਿਤੀ ਵੀ ਕੋਈ ਜ਼ਿਆਦਾ ਚੰਗੀ ਨਹੀਂ ਹੈ ਅਤੇ ਕਾਫ਼ੀ ਜ਼ਿਆਦਾ ਅਨਾਜ ਪੰਜਾਬ ਦੇ ਗੁਦਾਮਾਂ ਵਿੱਚ ਪਿਆ ਹੈ। ਉਨ੍ਹਾਂ ਤੋਂ ਪੁੱਛਿਆ ਗਿਆ ਕੀ ਪੰਜਾਬ ਸਰਕਾਰ ਨੇ ਕੋਈ ਬਦਲਵੇਂ ਪ੍ਰਬੰਧ ਕੀਤੇ ਹਨ? ਤਾਂ ਕੈਬਨਿਟ ਮੰਤਰੀ ਲਾਲਚੰਦ ਕਟਾਰੂਚੱਕ ਨੇ ਕਿਹਾ ਕਿ ਇਸ ਤਰ੍ਹਾਂ ਦਾ ਕੁਝ ਵੀ ਪੰਜਾਬ ਸਰਕਾਰ ਨਹੀਂ ਕਰ ਸਕੀ ਹੈ, ਇਸ ਲਈ ਕੇਂਦਰ ਸਰਕਾਰ ਦੀ ਢੋਆ ਢੁਆਈ ’ਤੇ ਹੀ ਸਾਨੂੰ ਨਿਰਭਰ ਹੋਣਾ ਪੈਣਾ ਹੈ। ਜੇਕਰ ਕੇਂਦਰ ਸਰਕਾਰ ਆਪਣੀ ਸਪੀਡ ਵਿੱਚ ਤੇਜ਼ੀ ਨਹੀਂ ਲਿਆਉਂਦੀ ਤਾਂ ਆਉਣ ਵਾਲੇ ਸਮੇਂ ਦੌਰਾਨ ਮੁਸ਼ਕਲਾਂ ਜਰੂਰ ਆਉਣਗੀਆਂ ਅਤੇ ਸਰਕਾਰ ਇਸ ਵਿੱਚ ਜ਼ਿਆਦਾ ਕੁਝ ਕਰ ਵੀ ਨਹੀਂ ਸਕੇਗੀ।