ਸਾਡੇ ਨਾਲ ਸ਼ਾਮਲ

Follow us

25.4 C
Chandigarh
Wednesday, February 25, 2026
More
    Home ਰੂਹਾਨੀਅਤ ਅਨਮੋਲ ਬਚਨ ਮੁਸ਼ਕਲ ਘੜੀ ’ਚੋ...

    ਮੁਸ਼ਕਲ ਘੜੀ ’ਚੋਂ ਬਾਹਰ ਕੱਢਦਾ ਹੈ ਪਰਮਾਤਮਾ: ਪੂਜਨੀਕ ਗੁਰੂ ਜੀ

    Saint Dr MSG

    ਮੁਸ਼ਕਲ ਘੜੀ ’ਚੋਂ ਬਾਹਰ ਕੱਢਦਾ ਹੈ ਪਰਮਾਤਮਾ: ਪੂਜਨੀਕ ਗੁਰੂ ਜੀ

    ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਜਦੋਂ ਤੱਕ ਇਨਸਾਨ ਮੁਰਸ਼ਿਦ-ਏ-ਕਾਮਿਲ ਦੀ ਸ਼ਰਨ ’ਚ ਨਹੀਂ ਆਉਂਦਾ, ਉਸ ਨੂੰ ਇਹ ਪਤਾ ਨਹੀਂ ਹੁੰਦਾ ਕਿ ਸੱਚੀ ਪ੍ਰੀਤ ਕਿਸ ਦੀ ਹੈ ਇਨਸਾਨ ਬਹੁਤੇ ਯਾਰ, ਦੋਸਤ, ਮਿੱਤਰ ਬਣਾਉਂਦਾ ਹੈ, ਰਿਸ਼ਤੇ-ਨਾਤੇ ਜੋੜਦਾ ਹੈ ਪਰ ਜਦੋਂ ਕੋਈ ਮੁਸ਼ਕਿਲ ਆਉਂਦੀ ਹੈ ਤਦ ਪਤਾ ਲੱਗਦਾ ਹੈ ਕਿ ਸਾਰੇ ਹੀ ਸਾਥ ਛੱਡ ਗਏ ਉਸ ਸਮੇਂ ਕੋਈ ਸਾਥੀ ਬਣਦਾ ਹੈ ਤਾਂ ਉਹ ਹੈ ਓਮ, ਹਰੀ, ਅੱਲ੍ਹਾ, ਵਾਹਿਗੁਰੂ, ਰਾਮ

    ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜੇਕਰ ਤੁਸੀਂ ਸਤਿਗੁਰੂ, ਅੱਲ੍ਹਾ ਨੂੰ ਆਪਣਾ ਬਣਾ ਰੱਖਿਆ ਹੈ ਤਾਂ ਉਹ ਤੁਹਾਡੇ ਅੰਗ-ਸੰਗ ਧੁਨਕਾਰਾਂ ਦਿੰਦਾ ਹੈ ਅਤੇ ਤੁਸੀਂ ਕਦੇ ਇਕੱਲੇ ਨਹੀਂ ਹੋਵੋਗੇ ਇਸ ਲਈ ਸੱਚਾ ਮੀਤ, ਸੱਚਾ ਦੋਸਤ ਜੋ ਦੋਵਾਂ ਜਹਾਨਾਂ ’ਚ ਸਾਥੀ ਹੈ, ਉਹ ਸਤਿਗੁਰੂ, ਓਮ, ਹਰੀ, ਅੱਲ੍ਹਾ, ਵਾਹਿਗੁਰੂ, ਗੌਡ, ਖ਼ੁਦਾ, ਰੱਬ ਹੈ ਇਸ ਲਈ ਜੇਕਰ ਪਿਆਰ ਕਰਨਾ, ਵੈਰਾਗ ਕਰਨਾ ਹੈ ਤਾਂ ਸਤਿਗੁਰੂ, ਮੌਲਾ ਦੇ ਵੈਰਾਗ ’ਚ ਆਓ ਉਸ ਦੀ ਯਾਦ ’ਚ ਤੜਫ਼ ਕੇ ਵੇਖੋ, ਉਹ ਕੀ ਨਹੀਂ ਕਰ ਸਕਦਾ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਧਨ-ਦੌਲਤ, ਨੌਕਰੀ, ਪੁੱਤਰ-ਧੀ, ਭੈਣ-ਭਾਈ ਲਈ ਹੰਝੂ ਵਹਾਉਂਦਾ ਹੈ

    ਇਹੀ ਹੰਝੂ ਕਦੇ ਉਸ ਅੱਲ੍ਹਾ, ਰਾਮ ਲਈ ਵਹਾ ਕੇ ਵੇਖੋ ਤਾਂ ਇੱਕ-ਇੱਕ ਹੰਝੂ ਹੀਰੇ-ਮੋਤੀ, ਜਵਾਹਰਾਤ ਬਣ ਜਾਵੇਗਾ, ਪਰ ਹੈਰਾਨੀ ਦੀ ਗੱਲ ਇਹੀ ਹੈ ਕਿ ਲੋਕ ਮਾਲਕ ਲਈ ਨਹੀਂ ਸਗੋਂ ਦੁਨਿਆਵੀ ਸਾਜੋ-ਸਾਮਾਨ ਲਈ ਪਾਗਲ ਹੋ ਜਾਂਦੇ ਹਨ ਅਤੇ ਉਹ ਪਾਗਲਪਨ ਦੱਸ ਦਿੰਦਾ ਹੈ ਕਿ ਤੁਸੀਂ ਕਿਸ ਵਿੱਚ, ਕਿੰਨੀ ਹੱਦ ਤੱਕ ਗੁਆਚੇ ਹੋਏ ਹੋ ਜਿਸ ਨੂੰ ਆਦਮੀ ਆਪਣਾ ਪੱਕਾ ਸਾਥੀ ਸਮਝਦਾ ਹੈ ਉਹ ਪਤਾ ਨਹੀਂ ਕਦੋਂ ਸਾਥ ਛੱਡ ਜਾਵੇ ਇਸ ਲਈ ਜੇਕਰ ਸਾਥੀ ਹੀ ਬਣਾਉਣਾ ਹੈ ਤਾਂ ਉਸ ਦੋਵਾਂ ਜਹਾਨਾਂ ਦੇ ਮਾਲਕ, ਅੱਲ੍ਹਾ, ਵਾਹਿਗੁਰੂ, ਰਾਮ ਨੂੰ ਬਣਾਓ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ।