ਐਲੀਸਨ ਬੇਕਰ ਨੂੰ ਛੱਡਿਆ ਪਿੱਛੇ
ਚੇਲਸੀਆ ਨੇ 7 ਸਾਲ ਲਈ ਕੀਤਾ ਕਰਾਰ
ਚੇਲਸੀ ਨੇ ਕੀਤਾ ਰਿਆਲ ਮੈਡ੍ਰਿਡ ਨਾਲ ਕਰਾਰ ਦੇ ਤਹਿਤ ਆਪਣੇ ਗੋਲਕੀਪਰ ਥਾਈਬਾੱਟ ਨੂੰ 2.7 ਅਰਬ ਰੁਪਏ ‘ਚ ਰਿਲੀਜ਼ ਕੀਤਾ
ਲੰਦਨ ਇੰਗਲੈਂਡ ਦੇ ਫੁੱਟਬਾਲ ਕਲੱਬ ਚੇਲਸੀ ਨੇ ਅਥਲੈਟਿਕ ਬਿਲਬਾਓ ਦੇ ਗੋਲਕੀਪਰ ਕੇਪਾ ਅਰਿਜ਼ਾਬਲਾਗਾ ਦੇ ਨਾਲ 6.2 ਅਰਬ ਰੁਪਏ ‘ਚ ਕਰਾਰ ਕੀਤਾ ਸਪੇਨ ਦੇ ਕੇਪਾ ਨੂੰ ਚੇਲਸੀ ਨੇ 7ਸਾਲ ਲਈ ਆਪਣੇ ਨਾਲ ਜੋੜਿਆ ਵੇਬਸਾਈਟ ਈਐਸਪੀਐਨ ਦੇ ਮੁਤਾਬਕ ਕੇਪਾ ਇਸ ਕਰਾਰ ਦੇ ਨਾਲ ਹੀ ਸਭ ਤੋਂ ਮਹਿੰਗੇ ਗੋਲਕੀਪਰ ਬਣ ਗਏ ਉਹਨਾਂ ਲਿਵਰਪੂਲ ਦੇ ਐਲੀਸਨ ਬੇਕਰ ਨੂੰ ਪਿੱਛੇ ਛੱਡਿਆ ਐਲੀਸਨ ਦੇ ਨਾਲ ਲੀਵਰਪੂਲ ਨੇ 5.7 ਅਰਬ ਰੁਪਏ ‘ਚ ਕਰਾਰ ਕੀਤਾ ਸੀ
ਚੇਲਸੀ ਦੇ ਵੇਬਸਾਈਟ ‘ਤੇ ਕੇਪਾ ਨੇ ਕਿਹਾ ਕਿ ਮੇਰੇ ਲਈ ਮੇਰੇ ਕਰੀਅਰ ਅਤੇ ਜ਼ਿੰਦਗੀ ਲਈ ਇਹ ਕਾਫ਼ੀ ਮਹੱਤਵਪੂਰਨ ਫੈਸਲਾ ਹੈ ਮੈਂ ਇਸ ਗੱਲ ਤੋਂ ਬੇਹੱਦ ਖੁਸ਼ ਹਾਂ ਕਿ ਚੇਲਸੀ ਨੇ ਮੇਰੇ ‘ਤੇ ਭਰੋਸਾ ਕੀਤਾ ਅਤੇ ਮੈਨੂੰ ਆਪਣੀ ਟੀਮ ‘ਚ ਸ਼ਾਮਲ ਕੀਤਾ
ਕੇਪਾ ਚੇਲਸੀ ‘ਚ ਥਿਬਾੱਟ ਕੋਰਟੋਈਸ ਦੀ ਜਗ੍ਹਾ ਲੈਣਗੇ ਜੋ ਰਿਆਲ ਮੈਡ੍ਰਿਡ ਨਾਲ ਜੁੜੇ ਬੈਲਜ਼ੀਅਮ ਦੇ ਗੋਲਕੀਪਰ ਕੋਰਟੋਈਸ ਨੂੰ ਇਸ ਸਾਲ ਹੋਏ ਵਿਸ਼ਵ ਕੱਪ ਦਾ ਸਰਵਸ੍ਰੇਸ਼ਠ ਗੋਲਕੀਪਰ ਚੁਣਿਆ ਗਿਆ ਸੀ ਇਸ ਲਈ ਉਹਨਾਂ ਨੂੰ ਗੋਲਡਨ ਗਲਵ ਦਾ ਅਵਾਰਡ ਮਿਲਿਆ ਸੀ ਕੇਪਾ ਮੈਨਚੇਸਟਰ ਯੂਨਾਈਟਡ ਦੇ ਗੋਲਕੀਪਰ ਡੇ ਹੇਆ ਤੋਂ ਬਾਅਦ ਸਪੇਨ ਦੇ ਨੰਬਰ 2 ਗੋਲਕੀਪਰ ਵੀ ਹਨ ਉਹਨਾਂ ਅਥਲੈਟਿਕ ਬਿਲਬਾਓ ਲਈ 53 ਲਾ ਲੀਗਾ ਮੁਕਾਬਲੇ ਖੇਡੇ ਹਨ
ਦੁਨੀਆਂ ਦੇ ਟਾੱਪ 5 ਮਹਿੰਗੇ ਗੋਲਕੀਪਰ
ਗੋਲਕੀਪਰ ਕਿਸ ਕਲੱਬ ‘ਚ ਸਨ ਕਿਸ ਕਲੱਬ ‘ਚ ਹੋਏ ਕਰਾਰ
ਕੇਪਾ ਅਰਿਜ਼ਾਬਲਾਗਾ ਅਥਲੈਟਿਕ ਬਿਲਬਾਓ (ਸਪੇਨ) ਚੇਲਸੀ (ਇੰਗਲੈਂਡ) 6.5 ਅਰਬ ਰੁਪਏ
ਅਲਿਸਨ ਬੇਕਰ ਰੋਮਾ (ਇਟਲੀ), ਲਿਵਰਪੂਲ (ਇੰਗਲੈਂਡ) 5.7 ਅਰਬ
ਐਂਡਰਸਨ ਬੇਨਫਿਸਾ (ਪੁਰਤਗਾਲ) ਮੈਨਚੇਸਟਰ ਸਿਟੀ(ਇੰਗਲੈਂਡ) 5.7 ਅਰਬ
ਜਾਨਲੁਈਜ਼ੀ ਬੁਰਫ਼ੋ ਪਰਮਾ (ਇਟਲੀ) ਯੁਵੇਂਟਸ (ਇਟਲੀ), 2.88 ਅਰਬ ਰੁਪਏ
ਥਿਬਾੱਟ ਕੋਰਟਾਈਸ ਚੇਲਸੀ(ਇੰਗਲੈਂਡ), ਰਿਆਲ ਮੈਡ੍ਰਿਡ (ਰੋਮ) 2.7 ਅਰਬ ਰੁਪਏ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।