ਬਠਿੰਡਾ (ਸੁਖਨਾਮ)। ਪਿਛਲੇ ਦੋ ਦਹਾਕਿਆਂ ਤੋਂ ਸਟੱਡੀ ਵੀਜਾ ਵਿੱਚ ਪ੍ਰਸਿੱਧ ਸੰਸਥਾ ਗਲੋਬਲ ਓਪਰਚੂਨਿਟੀਜ (Global Opportunities) ਵੱਲੋਂ ਬਠਿੰਡਾ ਵਿਖੇ 23ਵੀਂ ਬਰਾਂਚ ਦੀ ਸ਼ੁਰੂਆਤ ਦੇ ਸਬੰਧ ’ਚ ਕੰਪਨੀ ਦੇ ਸੀਈਓ ਤੇ ਫਾਊਂਡਰ ਸਿਧਾਰਥ ਗੁਪਤਾ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹੁਣ ਇਲਾਕੇ ਦੇ ਵਿਦਿਆਰਥੀ ਆਪਣੇ ਵਿਦੇਸ਼ ਵਿਚ ਪੜ੍ਹਨ ਦੇ ਸੁਫਨੇ ਨੂੰ ਕੰਪਨੀ ਦੇ ਮਾਹਿਰ ਕਾਊਂਸਲਰਾਂ ਨੂੰ ਬਠਿੰਡਾ ਵਿਖੇ ਮਿਲ ਕੇ ਸਕਾਰ ਕਰ ਸਕਦੇ ਹਨ। ਗੁਪਤਾ ਨੇ ਦੱਸਿਆ ਕਿ ਉਨ੍ਹਾਂ ਗਲੋਬਲ ਓਪਰਚੂਨਿਟੀਜ ਦੀ ਸ਼ੁਰੂਆਤ 2001 ਵਿੱਚ ਕੀਤੀ ਸੀ। ਉੱਚ ਵੀਜਾ ਅਪਰੂਵਲ ਦਰ ਦੇ ਨਾਲ ਪਿਛਲੇ 23 ਸਾਲਾਂ ਵਿੱਚ ਗਲੋਬਲ ਓਪਰਚੂਨਿਟੀਜ ਨੇ ਵੱਖ-ਵੱਖ ਸ਼ਹਿਰਾਂ ਵਿੱਚ ਆਪਣੀਆਂ 23 ਬਰਾਂਚਾਂ ਰਾਹੀਂ 1 ਲੱਖ ਤੋਂ ਵੀ ਵੱਧ ਬੱਚਿਆਂ ਦਾ ਸਟੱਡੀ ਵੀਜਾ ਲਵਾਇਆ ਹੈ।
ਕੰਪਨੀ ਵੱਲੋਂ ਆਪਣੀ 23ਵੀਂ ਬਰਾਂਚ ਬਠਿੰਡਾ ਵਿਖੇ ਖੋਲ੍ਹੀ ਗਈ ਹੈ ਇਸ ਤੋਂ ਪਹਿਲਾਂ ਕੰਪਨੀ ਦੇ ਪਟਿਆਲਾ, ਲੁਧਿਆਣਾ, ਅੰਮਿ੍ਰਤਸਰ, ਜਲੰਧਰ, ਬਟਾਲਾ, ਮੁਹਾਲੀ, ਚੰਡੀਗੜ, ਦਿੱਲੀ, ਅਹਿਮਦਾਬਾਦ, ਵਿਸਾਖਾਪਟਨਮ, ਮੁੰਬਈ, ਪੂਨਾ, ਚੇਨਈ, ਬੰਗਲੌਰ, ਹੈਦਰਾਬਾਦ, ਨੇਪਾਲ ’ਚ ਬਰਾਂਚਾਂ ਹਨ। ਕੰਪਨੀ ਦੇ ਕੈਨੇਡਾ, ਆਸਟ੍ਰੇਲੀਆ, ਯੂ. ਕੇ., ਅਮਰੀਕਾ ਅਤੇ ਯੂਰਪ ਵਿੱਚ 750 ਤੋਂ ਵੀ ਜ਼ਿਆਦਾ ਯੂਨੀਵਰਸਿਟੀਆਂ ਅਤੇ ਕਾਲਜਾਂ ਨਾਲ ਡਾਇਰੈਕਟ ਟਾਈਅਪ ਹਨ ਅਤੇ ਕੰਪਨੀ ਆਈਸੀਈਐਫ ਅਤੇ ਏਏਈਆਰਆਈ ਤੋਂ ਮਾਨਤਾ ਪ੍ਰਾਪਤ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀ ਆਪਣਾ ਪ੍ਰੋਫਾਈਲ ਦੱਸ ਕੇ ਏਆਈਆਰਸੀ, ਵੱਖ-ਵੱਖ ਦੇਸ਼ਾਂ ਵਿੱਚ ਮਿਲ ਰਹੀ ਸਕਾਲਰਸ਼ਿਪ ਬਾਰੇ ਜਾਣ ਸਕਦੇ ਹਨ ਅਤੇ ਆਪਣਾ ਸਟੱਡੀ ਵੀਜਾ ਪ੍ਰਾਪਤ ਕਰ ਸਕਦੇ ਹਨ। (Global Opportunities)
ਇਸ ਮੌਕੇ ਕੰਪਨੀ ਦੇ ਪੰਜਾਬ ਰੀਜਨਲ ਹੈਡ ਮੈਡਮ ਜਾਗਰਿਤੀ ਸ਼ਰਮਾ ਨੇ ਦੱਸਿਆ ਕੇ ਵਿਦਿਆਰਥੀ ਮੁਫਤ ਕਾਊਂਸਲਿੰਗ ਲਈ ਕੰਪਨੀ ਦੇ ਬਠਿੰਡਾ ਦਫ਼ਤਰ ਪੁੱਡਾ ਮਾਰਕੀਟ, ਸਾਹਮਣੇ ਦਸਮੇਸ਼ ਸਕੂਲ ਵਿਚ ਸੰਪਰਕ ਕਰ ਸਕਦੇ ਹਨ ਬਠਿੰਡਾ ਬਰਾਂਚ ਦੇ ਮੈਨੇਜਰ ਹਨੀ ਡਾਂਗ ਨੇ ਦੱਸਿਆ ਕਿ ਇਸ ਹਫਤੇ ਤੋਂ ਆਈਲੈਟਸ ਦੇ ਨਵੇਂ ਬੈਚਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ, ਜਿਸ ਵਿੱਚ ਲੋੜਵੰਦ ਬੱਚਿਆਂ ਲਈ ਫੀਸਾਂ ਵਿੱਚ ਭਾਰੀ ਛੋਟ ਦਿੱਤੀ ਜਾ ਰਹੀ ਹੈ।