ਸਾਡੇ ਨਾਲ ਸ਼ਾਮਲ

Follow us

12.2 C
Chandigarh
Wednesday, January 21, 2026
More
    Home Breaking News Glenn Maxwell...

    Glenn Maxwell Retirement: ਗਲੇਨ ਮੈਕਸਵੈੱਲ ਦਾ ਵਨਡੇ ਕ੍ਰਿਕੇਟ ਤੋਂ ਸੰਨਿਆਸ ਦਾ ਐਲਾਨ

    Glenn Maxwell Retirement
    Glenn Maxwell Retirement: ਗਲੇਨ ਮੈਕਸਵੈੱਲ ਦਾ ਵਨਡੇ ਕ੍ਰਿਕੇਟ ਤੋਂ ਸੰਨਿਆਸ ਦਾ ਐਲਾਨ

    ਕਿਹਾ, ਮੈਂ ਟੀਮ ਨੂੰ ਨਿਰਾਸ਼ ਕਰ ਰਿਹਾ ਸੀ | Glenn Maxwell Retirement

    Glenn Maxwell Retirement: ਸਪੋਰਟਸ ਡੈਸਕ। ਅਸਟਰੇਲੀਆ ਕ੍ਰਿਕੇਟ ਟੀਮ ਦੇ ਆਲਰਾਊਂਡਰ ਕ੍ਰਿਕੇਟ ਗਲੇਨ ਮੈਕਸਵੈੱਲ ਨੇ ਹੈਰਾਨ ਕਰਨ ਵਾਲਾ ਐਲਾਨ ਕੀਤਾ ਹੈ, ਉਨ੍ਹਾਂ ਨੇ ਕਿਹਾ ਕੇ ਮੈਂ ਇੱਕਰੋਜ਼ਾ ਕ੍ਰਿਕੇਟ ਤੋ ਸੰਨਿਆਸ ਲੈ ਰਿਹਾ ਹਾਂ, ਉਹ ਹੁਣ ਉਹ ਸਿਰਫ ਟੀ20 ਕ੍ਰਿਕੇਟ ’ਚ ਖੇਡਦੇ ਨਜ਼ਰ ਆਉਣਗੇ। ਉਨ੍ਹਾਂ ਕਿਹਾ ਕਿ ਮੇਰਾ ਸਿਰਫ ਹੁਣ ਇੱਕ ਹੀ ਟੀਚਾ ਹੈ ਕਿ ਮੈਂ ਅਗਲੇ ਸਾਲ ਭਾਰਤ ਦੀ ਮੇਜ਼ਬਾਨੀ ’ਚ ਹੋਣ ਵਾਲੇ ਟੀ20 ਵਿਸ਼ਵ ਕੱਪ 2026 ’ਚ ਅਸਟਰੇਲੀਆ ਨੂੰ ਟੀ20 ਵਿਸ਼ਵ ਕੱਪ ਜਿੱਤਾਉਣਾ ਹੈ। ਮੈਕਸਵੈੱਲ ਨੂੰ ਤੂਫਾਨੀ ਬੱਲੇਬਾਜ਼ਾਂ ’ਚ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਭਾਰਤ ’ਚ ਖੇਡੇ ਗਏ ਵਿਸ਼ਵ ਕੱਪ 2023 ’ਚ ਅਫਗਾਨਿਸਤਾਨ ਖਿਲਾਫ ਵਾਨਖੇੜੇ ਸਟੇਡੀਅਮ ’ਚ ਦੌਹਰੇ ਸੈਂਕੜੇ ਵਾਲੀ ਪਾਰੀ ਖੇਡੀ ਸੀ। Glenn Maxwell

    ਇਹ ਖਬਰ ਵੀ ਪੜ੍ਹੋ : MI vs PBKS: ਬੁਮਰਾਹ ਨੇ 5 ਸਾਲਾਂ ਬਾਅਦ ਇੱਕ ਓਵਰ ’ਚ 20 ਦੌੜਾਂ ਦਿੱਤੀਆਂ, ਪੰਜਾਬ 11 ਸਾਲਾਂ ਬਾਅਦ ਫਾਈਨਲ ’ਚ

    ਇੱਕਲੇ ਹੀ ਟੀਮ ਨੂੰ ਹਾਰਿਆ ਹੋਇਆ ਮੈਚ ਜਿੱਤਵਾਇਆ ਸੀ। ਮੈਕਸਵੈੱਲ ਅਸਟਰੇਲੀਆ ਵੱਲੋਂ 2 ਵਿਸ਼ਵ ਕੱਪ ਜਿੱਤਣ ਵਾਲੇ ਅਭਿਆਨਾਂ ’ਚ ਸ਼ਾਮਲ ਸਨ, ਉਨ੍ਹਾਂ ਨੇ ਅਸਟਰੇਲੀਆ ਵੱਲੋਂ 2015, 2019 ਤੇ 2023 ਇੱਕਰੋਜ਼ਾ ਵਿਸ਼ਵ ਕੱਪ ਖੇਡੇ ਹਨ। 36 ਸਾਲਾਂ ਦੇ ਆਲਰਾਊਂਡਰ ਖਿਡਾਰੀ ਨੇ ਆਪਣਾ ਵਨਡੇ ’ਚ ਡੈਬਿਊ ਅਗਸਤ 2012 ’ਚ ਕੀਤਾ ਸੀ ਤੇ ਹੁਣ ਉਨ੍ਹਾਂ ਨੇ 149 ਮੈਚਾਂ ’ਚ 126.7 ਦੇ ਵੱਧੀਆ ਸਟ੍ਰਾਈਕ ਰੇਟ ਨਾਲ 3990 ਦੌੜਾਂ ਬਣਾਈਆਂ ਹਨ। ਜਿਸ ’ਚ 2 ਸੈਂਕੜੇ 1 ਦੌਹਰਾ ਸੈਂਕੜਾ ਤੇ 23 ਅਰਧਸੈਂਕੜੇ ਸ਼ਾਮਲ ਹਨ। ਮੈਕਸਵੈੱਲ ਨੇ ਗੇਂਦਬਾਜ਼ੀ ’ਚ ਵਨਡੇ ’ਚ 77 ਵਿਕਟਾਂ ਵੀ ਲਈਆਂ ਹਨ। Glenn Maxwell