ਛੱਤ ’ਤੇ ਖੇਡ ਰਹੀਆਂ ਦੋ ਬੱਚੀਆਂ ਨੂੰ ਲੱਗਿਆ ਹਾਈਟੈਸ਼ਨ ਤਾਰਾਂ ਦਾ ਕਰੰਟ, ਇੱਕ ਦੀ ਮੌਤ

killed, Electric Shock, Powercom, Employee

ਕਪੂਰਥਲਾ। ਕਪੂਰਥਲਾ ’ਚ ਇੱਕ ਵੱਡਾ ਹਾਦਸਾ ਵਾਪਰ ਗਿਆ। ਛੱਤ ਦੇ ਖੇਡ ਰਹੀਆਂ ਦੋ ਕੁੜੀਆਂ 11 ਹਜ਼ਾਰ ਵੋਲਟੇਜ ਹਾਈ ਟੈਸ਼ਨ ਤਾਰਾਂ ਦੀ ਲਪੇਟ ’ਚ ਆ ਗਈਆਂ। ਕਰੰਟ ਲੱਗਣ ਕਾਰਨ ਦੋਵੇਂ ਬੁਰੀ ਤਰ੍ਹਾਂ ਝੁਲਸ ਗਈਆਂ ਜਿਨਾਂ ਹਸਪਤਾਲ ਲਿਆਂਦਾ ਗਿਆ ਜਿੱਥੇ ਇੱਕ ਲੜਕੀ ਦੀ ਮੌਤ ਹੋ ਗਈ ਹੈ ਤੇ ਦੂਜੀ ਇਲਾਜ ਅਧੀਨ ਹੈ। ਉਸ ਦੀ ਵੀ ਹਾਲਤ ਗੰਭੀਰ ਬਣੀ ਹੋਈ ਹੈ। (Kapurthala News)

ਇਹ ਵੀ ਪੜ੍ਹੋ : ਕੇਰਲ ‘ਚ ਪ੍ਰਾਰਥਨਾ ਸਭਾ ‘ਚ ਹੋਏ ਧਮਾਕੇ, ਇਕ ਦੀ ਮੌਤ, 36 ਜ਼ਖਮੀ

ਜਾਣਕਾਰੀ ਅਨਸੁਾਰ ਕਪੂਰਥਲਾ ਦੇ ਪਿੰਡ ਧਾਲੀਵਾਲ ਵਿਖੇ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇਹ ਦੋਵੇਂ ਲੜਕੀਆਂ ਆਪਣੇ ਘਰ ਦੀ ਛੱਤ ‘ਤੇ ਖੇਡ ਰਹੀਆਂ ਸਨ। ਇੱਕ ਲੜਕੀ ਦੀ ਉਮਰ 15 ਸਾਲ ਤੇ ਇੱਕ ਦੀ 8 ਸਾਲ ਦੱਸੀ ਜਾ ਰਹੀ ਹੈ। ਰਾਜਦੀਪ ਪੁੱਤਰੀ ਧਰਮਪਾਲ ਦੀ ਮੌਤ ਹੋ ਚੁੱਕੀ ਹੈ। ਜਦੋਂਕਿ ਕੋਮਲਪ੍ਰੀਤ ਕੌਰ ਪੁੱਤਰੀ ਰਾਜਬੀਰ ਦਾ ਇਲਾਜ ਚੱਲ ਰਿਹਾ ਹੈ। ਰਾਜਦੀਪ ਦੀ ਪਿਤਾ ਵਿਦੇਸ਼ ਰਹਿੰਦੀ ਹੈ।

LEAVE A REPLY

Please enter your comment!
Please enter your name here