National Arts Festival: ਗਰੀਬ ਅਤੇ ਸਧਾਰਨ ਪਰਿਵਾਰ ਦੀਆਂ ਕੁੜੀਆਂ ਨੇ ਰਾਸ਼ਟਰੀ ਪੱਧਰ ’ਤੇ ਨਾਮਣਾ ਖੱਟਿਆ

National Arts Festival
ਪਟਿਆਲਾ :ਕਲਾ ਉਤਸਵ ਪ੍ਰੋਗਰਾਮ ਦੌਰਾਨ ਰਾਸ਼ਟਰੀ ਪੱਧਰ ਤੇ ਦੂਸਰਾ ਸਥਾਨ ਹਾਸਿਲ ਕਰਦੀਆਂ ਵਿਦਿਆਰਥਣਾਂ ਤੇ ਆਪਣੀਆ ਟਰਾਫੀਆਂ ਨਾਲ।

National Arts Festival: (ਨਰਿੰਦਰ ਸਿੰਘ ਬਠੋਈ) ਪਟਿਆਲਾ। ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਵੱਲੋਂ ਭਾਰਤ ਦੇ ਅਮੀਰ ਵਿਰਸੇ ਨੂੰ ਸੰਭਾਲਣ ਲਈ ਅਤੇ ਇਸਦੇ ਪ੍ਰਚਾਰ ਲਈ ਹਰ ਸਾਲ ਜਿਲਾ ਪੱਧਰ ਤੋਂ ਲੈ ਕੇ ਰਾਸ਼ਟਰੀ ਪੱਧਰ ਤੱਕ ਦਾ ਕਲਾ ਉਤਸਵ ਕਰਵਾਇਆ ਜਾਂਦਾ ਹੈ, ਇਸੇ ਲੜੀ ਤਹਿਤ ਪੰਜਾਬ ਦੇ ਸਿੱਖਿਆ ਵਿਭਾਗ ਵੱਲੋਂ ਜ਼ਿਲ੍ਹਾ, ਜੋਨ ਪੱਧਰ ਦੇ ਮੁਕਾਬਲੇ ਕਰਵਾਏ ਜਾਂਦੇ ਹਨ। ਸਟੇਟ ਅਵਾਰਡੀ ਪ੍ਰਿੰਸੀਪਲ ਡਾਕਟਰ ਰਜਨੀਸ਼ ਗੁਪਤਾ ਦੀ ਗਤੀਸ਼ੀਲ ਅਗਵਾਈ ਅਤੇ ਸਟੇਟ ਅਵਾਰਡੀ ਅਧਿਆਪਕ ਪ੍ਰਗਟ ਸਿੰਘ ਦੇ ਮਾਰਗ ਦਰਸ਼ਨ ਸਦਕਾ ਸਕੂਲ ਆਫ ਐਮੀਨੈਂਸ ਫੀਲਖਾਨਾ ਪਟਿਆਲਾ ਦੀ ਦੋ ਗਰੀਬ ਅਤੇ ਸਧਾਰਨ ਪਰਿਵਾਰ ਦੀਆਂ ਸੰਗੀਤ ਦੀਆਂ ਵਿਦਿਆਰਥਣਾਂ ਜਸਨੂਰ ਕੌਰ ਤੇ ਪੂਨਮ ਨੇ ਜ਼ਿਲ੍ਹਾ ਪੱਧਰ ’ਤੇ 16 ਟੀਮਾਂ ਵਿੱਚੋਂ ਪਹਿਲਾ ਸਥਾਨ ਉਪਰੰਤ 6 ਜ਼ਿਲ੍ਹਿਆਂ ਵਿੱਚੋਂ ਪਹਿਲਾ ਸਥਾਨ ਅਤੇ ਚਾਰ ਜੋਨ ਪੱਧਰ ਦੀਆਂ ਟੀਮਾਂ ਵਿੱਚੋਂ ਪਹਿਲਾ ਸਥਾਨ ਹਾਸਲ ਕਰਕੇ ਭੁਪਾਲ (ਮੱਧ ਪ੍ਰਦੇਸ਼) ਵਿਖੇ ਰਾਸ਼ਟਰੀ ਕਲਾ ਉਤਸਵ ਵਿੱਚ ਭਾਗ ਲਿਆ।

ਇਹ ਵੀ ਪੜ੍ਹੋ: Delhi Elections: ਦਿੱਲੀ ‘ਚ ਚੋਣਾਂ ਦਾ ਐਲਾਨ, ਇਸ ਦਿਨ ਪੈਣਗੀਆਂ ਵੋਟਾਂ

ਇਸ ਕਲਾ ਉਤਸਵ ਦੇ ਵਿੱਚ ਪਹਿਲੀ ਵਾਰ ‘ਪਰੰਪਰਾਗਤ ਕਹਾਣੀ ਦੀ ਸੰਗੀਤਕ ਪੇਸ਼ਕਾਰੀ’ ਦੀ ਵੰਣਗੀ ਵਿੱਚ ਉਨ੍ਹਾਂ ਨੇ ‘ਰਾਸ਼ਟਰੀ ਪੱਧਰ ’ਤੇ ਦੂਸਰਾ ਸਥਾਨ’ ਹਾਸਿਲ ਕੀਤਾ। ਜਿਕਰਯੋਗ ਹੈ ਇਸ ਕਲਾ ਉਤਸਵ ਵਿੱਚ ਫੀਲਖਾਨਾ ਸਕੂਲ ਵੱਲੋਂ ਵਿਦਿਆਰਥਨਾਂ ਨੇ ‘ਹੀਰ ਰਾਂਝੇ ਦੀ ਕਹਾਣੀ’ ਨੂੰ ਪਰੰਪਰਾਗਤ ਪੰਜਾਬੀ ਸਾਜਾਂ ਜਿਨਾਂ ਵਿੱਚ ‘ਡਫਲੀ, ਬੁਗਚੂ ਅਤੇ ਸੱਪ ਸਾਜ਼’ ਨਾਲ ਗਾ ਕੇ ਸੁਣਾਇਆ।

National Arts Festival
National Arts Festival

ਇਸ ਕਲਾ ਉਤਸਵ ’ਚ ਜਿੱਥੇ 42 ਟੀਮਾਂ ਭਾਗ ਲੈ ਰਹੀਆਂ ਸੀ, ਉਨ੍ਹਾਂ ਸਾਰਿਆਂ ਨੇ ਇਸ ਸੰਗੀਤਕ ਕਹਾਣੀ ਨੂੰ ਬਹੁਤ ਸਲਾਹਿਆ। ਸਕੂਲ ਆਫ ਐਮੀਨੈਂਸ ਫੀਲਖਾਨਾ ਪਿਛਲੇ ਦਸ ਵਰਿਆ ਤੋਂ ਲਗਾਤਾਰ ਵੱਖ-ਵੱਖ ਸਹਿ ਵਿੱਦਿਅਕ ਕਿਰਿਆਵਾਂ ਰਾਹੀਂ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਕਰ ਰਿਹਾ ਹੈ। ਇਸ ਮੌਕੇ ਪ੍ਰਿੰਸੀਪਲ ਡਾਕਟਰ ਰਜਨੀਸ਼ ਗੁਪਤਾ ਨੇ ਕਿਹਾ ਕਿ ਇਨ੍ਹਾਂ ਵਿਦਿਆਰਥਣਾਂ ਦਾ ਜ਼ੋਰਦਾਰ ਤਰੀਕੇ ਨਾਲ ਸਵਾਗਤ ਤੇ ਸਨਮਾਨ ਕੀਤਾ ਜਾਵੇਗਾ ਅਤੇ ਇਨ੍ਹਾਂ ਨੇ ਨਾ ਕੇਵਲ ਆਪਣੇ ਮਾਪਿਆਂ ਲਈ, ਸਕੂਲ ਲਈ, ਪਟਿਆਲਾ ਜਿਲੇ ਲਈ ਅਤੇ ਪੰਜਾਬ ਲਈ ਵੀ ਮਾਣ ਵਾਲੀ ਗੱਲ ਕੀਤੀ ਹੈ ਤੇ ਭਾਰਤ ਦੇ ਵਿੱਚ ਪੰਜਾਬ ਦਾ ਨਾਂਅ ਰੌਸ਼ਨ ਕੀਤਾ ਹੈ। National Arts Festival

LEAVE A REPLY

Please enter your comment!
Please enter your name here