ਸ੍ਰੀਨਗਰ ਦੇ 24 ਅਤੇ ਗੰਦੇਰਬਲ ਦੇ 12 ਵਾਰਡਾਂ ‘ਤੇ ਹੋ ਰਹੀਆਂ ਨੇ ਚੋਣਾਂ
ਸ੍ਰੀਨਗਰ, ਏਜੰਸੀ।
ਜੰਮੂ-ਕਸ਼ਮੀਰ ‘ਚ ਸ਼ਹਿਰੀ ਸਥਾਨਕ ਜਿਮਨੀ (ਯੂਐਲਬੀ) ਚੋਣਾਂ ਲਈ ਚੌਥੇ ਤੇ ਆਖਰੀ ਗੇੜ ਦਾ ਮਤਦਾਨ ਮੰਗਲਵਾਰ ਨੂੰ ਸ਼ੁਰੂ ਹੋ ਗਿਆ। ਆਖਰੀ ਗੇੜ ‘ਚ ਸ੍ਰੀਨਗਰ ਨਗਰ ਨਿਗਮ ਦੇ 24 ਅਤੇ ਗੰਦੇਰਬਲ ਨਗਰ ਨਿਗਮ ਦੇ 12 ਵਾਰਡਾਂ ‘ਤੇ ਸਖ਼ਤ ਸੁਰੱਖਿਆ ਦਰਮਿਆਨ ਮਤਦਾਨ ਕਰਵਾਏ ਜਾ ਰਹੇ ਹਨ। ਮਤਦਾਨ ਸ਼ਾਮ ਚਾਰ ਵਜੇ ਤੱਕ ਹੋਣਗੇ। ਮਤਦਾਨ ਦੀ ਸ਼ੁਰੂਆਤ ‘ਚ ਸ੍ਰੀਨਗਰ ‘ਚ ਕਿਤੇ ਕੋਈ ਮਤਦਾਤਾ ਨਹੀਂ ਦਿਸ ਰਿਹਾ ਜਦੋਂ ਕਿ ਗੰਦੇਰਬਲ ‘ਚ ਲੋਕਾਂ ਨੇ ਮਤਦਾਨ ਲਈ ਤੁਰੰਤ ਨਿੱਕਲਣਾ ਸ਼ੁਰੂ ਕਰ ਦਿੱਤਾ ਹੈ। ਸ੍ਰੀਨਗਰ ਨਗਰ ਨਿਗਮ ਦੇ ਮਖਦੂਮ ਸਾਹਿਬ ਵਾਰਡ ‘ਚ ਬਚਿਦਰਵਾਜਾ ਮਤਦਾਨ ਕੇਂਦਰ ‘ਤੇ ਮੁੜ ਮਤਦਾਨ ਸ਼ੁਰੂ ਹੋ ਗਿਆ ਹੈ ਜਿੱਥੇ ਪੰਜ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ 1260 ਮਤਦਾਤਾ ਕਰਨਗੇ।
ਸ੍ਰੀਨਗਰ ਨਗਰ ਨਿਗਮ ਦੇ 25 ‘ਚੋਂ 24 ਵਾਰਡਾਂ ‘ਤੇ ਜਦੋਂਕਿ ਗੰਦੇਰਬਲ ‘ਚ 17 ‘ਚੋਂ 12 ਵਾਰਡਾਂ ‘ਚ ਅੱਜ ਮਤਦਾਨ ਹੋ ਰਿਹਾ ਹੈ ਜਿੱਥੇ 150 ਉਮੀਦਵਾਰ ਮੈਦਾਨ ‘ਚ ਹਨ। ਗੰਦੇਰਬਲ ‘ਚ ਪੰਜ ਅਤੇ ਇੱਕ ਸ੍ਰੀਨਗਰ ‘ਚ ਇੱਕ ਉਮੀਦਵਾਰ ਨਿਰਵਿਰੋਧ ਚੁਣਿਆ ਗਿਆ ਹੈ। ਵੱਖਵਾਦੀ ਸੰਗਠਨਾਂ ਦੇ ਸਮੂਹ ਜੁਆਇੰਟ ਰੇਸਿਸਟੇਂਸ ਲੀਡਰਸ਼ਿਪ (ਜੇਆਰਐਲ) ਦੁਆਰਾ ਚੋਣਾਂ ਵਾਲੇ ਖੇਤਰਾਂ ‘ਚ ਹੜਤਾਲ ਅਤੇ ਚੋਣਾਂ ਦਾ ਬਾਈਕਾਟ ਕਰਨ ਦਾ ਸੱਦਾ ਦਿੱਤਾ ਗਿਆ ਹੈ। ਮਤਦਾਲ ਕੇਂਦਰਾਂ ਦੀ ਸੁਰੱਖਿਆ ‘ਚ ਵੱਡੀ ਤਾਦਾਦ ‘ਚ ਸੁਰੱਖਿਆ ਬਲ ਅਤੇ ਰਾਜ ਪੁਲਿਸ ਕਰਮੀ ਬੁਲੇਟ ਪਰੂਫ ਜੈਕੇਟਸ ਅਤੇ ਸਵੈਚਾਲਿਤ ਹਥਿਆਰ ਲੈ ਕੇ ਤਾਇਨਾਤ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।